ਚੰਡੀਗੜ੍ਹ :
HSGPC ਐਕਟ ‘ਤੇ ਆਏ ਸੁਪਰੀਮ ਕੋਰਟ ਦੇ ਫ਼ੈਸਲੇ ਨੂੰ, ਜਿਥੇ ਚੰਡੀਗੜ੍ਹ ਵਿਖੇ SGPC ਵਲੋਂ ਕੀਤੀ ਗਈ ਪ੍ਰੈਸ ਕਾਨਫਰੰਸ ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਬਲੂ ਸਟਾਰ ਨਾਲੋਂ ਵੀ ਵੱਡਾ ਹਮਲਾ ਦੱਸਿਆ, ਉਥੇ ਹੀ ਸੁਪਰੀਮ ਕੋਰਟ ਦੇ ਜੱਜਾਂ ਬਾਰੇ ਵੀ ਵਿਵਾਦਿਤ ਟਿਪਣੀ ਕੀਤੀ।
ਪੰਜਾਬੀ ਜਾਗਰਣ ਦੀ ਖ਼ਬਰ ਮੁਤਾਬਿਕ, ਪ੍ਰੈੱਸ ਕਾਨਫਰੰਸ ਦੌਰਾਨ ਹਰਜਿੰਦਰ ਸਿੰਘ ਧਾਮੀ ਨੇ HSGPC ਐਕਟ ‘ਤੇ ਫ਼ੈਸਲਾ ਦੇਣ ਵਾਲੇ ਸੁਪਰੀਮ ਕੋਰਟ ਦੇ ਜੱਜਾਂ ਵਿਚੋਂ ਇੱਕ ਜੱਜ ਨੂੰ ਸਿੱਧੇ ਤੌਰ ‘ਤੇ RSS ਨਾਲ ਜੁੜਿਆ ਹੋਇਆ ਕਹਿ ਦਿੱਤਾ। ਹਾਲਾਂਕਿ, ਧਾਮੀ ਨੇ ਉਸ ਜੱਜ ਦਾ ਨਾਮ ਨਹੀਂ ਦੱਸਿਆ।
ਧਾਮੀ ਨੇ ਕਿਹਾ ਕਿ, ਸਿੱਖਾਂ ਨੇ ਆਜ਼ਾਦੀ ਤੋਂ ਪਹਿਲਾਂ ਤੇ ਬਾਅਦ ‘ਚ ਬਹੁਤ ਮੋਰਚੇ ਲਗਾਏ ਗਏ ਸਨ। ਉਨ੍ਹਾਂ ਕਿਹਾ ਕਿ ਸਿੱਖਾਂ ਦੇ ਮੋਰਚੇ ਆਜ਼ਾਦੀ ਸੰਘਰਸ਼ ਵਿਚ ਵੱਡਾ ਯੋਗਦਾਨ ਸਨ।
ਉਨ੍ਹਾਂ ਕਿਹਾ ਕਿ 1925 ਦਾ Act ਕਾਇਮ ਹੈ, ਪਰ ਇਸਨੂੰ ਤੋੜਨ ਦਾ ਯਤਨ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਅੰਤ੍ਰਿਗ ਕਮੇਟੀ ਨੇ ਸੁਪਰੀਮ ਕੋਰਟ ਦਾ ਫੈਸਲਾ ਸਰਬ ਸੰਮਤੀ ਨਾਲ ਰੱਦ ਕਰ ਦਿੱਤਾ ਹੈ।
ਉਨ੍ਹਾਂ ਕਿਹਾ ਕਿ ਸਿਰਫ਼ ਕੇਂਦਰ ਸਰਕਾਰ SGPC ਵਲੋਂ ਪਾਸ ਮਤੇ ਅਨੁਸਾਰ ਹੀ ਨਿਯਮਾਂ ‘ਚ ਸੋਧ ਕਰ ਸਕਦੀ ਹੈ। ਉਨ੍ਹਾਂ ਕਿਹਾ ਕਿ 1925 ਗੁਰਦੁਆਰਾ ਐਕਟ ਰਾਜਾਂ ਦੇ ਸੋਧ ‘ਚ ਨਹੀਂ ਆਉਂਦਾ।