ਪੰਜਾਬ ਸਰਕਾਰ ਦੇ ਆਦੇਸ਼ਾਂ ‘ਤੇ 7 ਅਫ਼ਸਰਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ, ਪੜ੍ਹੋ ਪੂਰੀ ਖ਼ਬਰ

704

 

ਚੰਡੀਗੜ੍ਹ-

ਪੰਜਾਬ ਸਰਕਾਰ ਦੇ ਆਦੇਸ਼ਾਂ ਦੀ ਪਾਲਣਾ ਕਰਦਿਆਂ ਹੋਇਆ ਉਪ ਮੰਡਲ ਮੈਜਿਸਟਰੇਟ – ਕਮ ਚੋਣਕਾਰ ਰਜਿਸਟਰੇਸ਼ਨ ਅਫਸਰ 031 – ਨਕੋਦਰ ਵਲੋਂ 7 ਅਫ਼ਸਰਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਹੈ। ਉਕਤ ਅਫ਼ਸਰਾਂ ‘ਤੇ ਦੋਸ਼ ਹੈ ਕਿ, ਮੁੱਖ ਚੋਣ ਅਫਸਰ ਪੰਜਾਬ ਵੱਲੋਂ ਸਮਰੀ ਰਵੀਜਨ 2022 ਦਾ ਕੰਮ ਚੱਲ ਰਿਹਾ ਹੈ। ਜਿਸ ਵਿੱਚ ਫਾਰਮ ਨੰ 6 ਬੀ ਨੂੰ ਤਰਜੀਹ ਦੇ ਆਧਾਰ ਤੇ ਵੋਟਰ ਦਾ ਆਧਾਰ ਕਾਰਡ ਵੋਟਰ ਕਾਰਡ ਨਾਲ ਲਿੰਕ ਕਰਨਾ ਸੀ।

ਉਪ ਮੰਡਲ ਮੈਜਿਸਟਰੇਟ – ਕਮ ਚੋਣਕਾਰ ਰਜਿਸਟਰੇਸ਼ਨ ਅਫਸਰ 031 – ਨਕੋਦਰ ਵਲੋਂ ਉਕਤ ਅਫ਼ਸਰਾਂ ਦੀ ਡਿਊਟੀ ਇਸ ਕੰਮ ਨੂੰ ਨੇਪਰੇ ਚਾੜਨ ਲਈ ਲਗਾਈ ਗਈ ਸੀ। ਜੋ ਕਿ ਆਪ ਨੇ ਹੁਣ ਤੱਕ ਡਿਊਟੀ ਜੁਆਇੰਨ ਨਹੀਂ ਕੀਤੀ। ਜਿਸ ਦਾ ਵੱਡਾ ਕਾਰਨ ਇਹ ਹੈ ਕਿ ਫਾਰਮ ਨੰ 6 ਬੀ ਦੀ ਪ੍ਰਗਤੀ ਰਿਪੋਰਟ ਬਹੁਤ ਘੱਟ ਹੈ।

ਇਸ ਸਬੰਧੀ ਆਪ ਨੇ ਡਿਊਟੀ ਕਿਉਂ ਨਹੀਂ ਜੁਆਇੰਨ ਕੀਤੀ ਅਤੇ ਇਹ ਕੰਮ ਵਿੱਚ ਕਿਉਂ ਦੇਰੀ ਕਿਉਂ ਵਰਤੀ ਗਈ। ਇਸ ਦਾ ਸਪਸ਼ਟੀਕਰਨ ਉਕਤ ਅਫ਼ਸਰ ਲਿਖਤੀ ਰੂਪ ਵਿੱਚ ਦੇਣ, ਨਾਲ ਹੀ ਚੋਣ ਅਫ਼ਸਰ ਨੇ ਇਹ ਵੀ ਕਿਹਾ ਕਿ, ਕਿਉਂ ਨਾ ਆਪ (ਉਕਤ ਅਫ਼ਸਰਾਂ) ਦੇ ਖਿਲਾਫ ਭਾਰਤੀ ਚੋਣ ਕਮਿਸ਼ਨ 1950 ਦੀ ਧਾਰਾ 31 ਅਨੁਸਾਰ ਬਣਦੀ ਯੋਗ ਕਾਰਵਾਈ ਕੀਤੀ ਜਾਵੇ। ਜੇਕਰ ਆਪ ਆਪਣਾ ਕੋਈ ਪੱਖ ਜਾਂ ਸਪਸ਼ਟੀਕਰਨ ਨਹੀਂ ਦਿੰਦੇ ਤਾਂ ਇਹ ਸਮਝ ਲਿਆ ਜਾਵੇਗਾ ਕਿ ਆਪ ਪਾਸ ਕੋਈ ਪੱਖ ਜਾਂ ਸਪਸ਼ਟੀਕਰਨ ਨਹੀਂ ਹੈ।

 

LEAVE A REPLY

Please enter your comment!
Please enter your name here