ਪੰਜਾਬ ਨੈੱਟਵਰਕ, ਫ਼ਿਰੋਜ਼ਪੁਰ
ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦੇ ਖਿਲਾਫ ਸਾਲ 2017 ਵਿਚ ਹਰੀਕੇ ਪੁਲ ‘ਤੇ ਜਾਮ ਲਗਾਉਣ ਦਾ ਪੁਲਿਸ ਦੇ ਵਲੋਂ ਮਾਮਲਾ ਦਰਜ ਕੀਤਾ ਗਿਆ ਸੀ। ਉਕਤ ਕੇਸ ਵਿੱਚ ਮੰਗਲਵਾਰ ਨੂੰ ਸੁਖਬੀਰ ਬਾਦਲ ਜ਼ੀਰਾ ਦੀ ਅਦਾਲਤ ਵਿੱਚ ਪੇਸ਼ ਹੋਏ।
ਦੱਸਣਾ ਬਣਦਾ ਹੈ ਕਿ, ਤਤਕਾਲੀ ਕਾਂਗਰਸ ਸਰਕਾਰ ਦੀਆਂ ਧੱਕੇਸ਼ਾਹੀਆਂ ਦੇ ਵਿਰੁੱਧ ਸੁਖਬੀਰ ਬਾਦਲ ਅਤੇ ਸੈਂਕੜੇ ਅਕਾਲੀ ਵਰਕਰਾਂ ਤੇ ਆਗੂਆਂ ਵਲੋਂ ਹਰੀਕੇ ਪੁਲ ਕਾਫ਼ੀ ਦਿਨਾਂ ਤੱਕ ਜਾਮ ਰੱਖਿਆ ਸੀ।
ਅਕਾਲੀ ਦਲ ਵਲੋਂ ਲਗਾਏ ਗਏ ਪੱਕੇ ਧਰਨੇ ਕਾਰਨ ਆਮ ਲੋਕਾਂ ਨੂੰ ਕਾਫੀ ਜਿਆਦਾ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਸੀ।
ਉਸ ਵੇਲੇ ਸੁਖਬੀਰ ਬਾਦਲ ਤੋਂ ਇਲਾਵਾ 49 ਲੋਕਾਂ ਦੇ ਵਿਰੁੱਧ ਮਿਤੀ ਸਤੰਬਰ 2017 ਵਿੱਚ ਮੁਕੱਦਮਾ ਪੁਲਿਸ ਵਲੋਂ ਦਰਜ ਕੀਤਾ ਗਿਆ ਸੀ।
ਮੁਕੱਦਮੇ ਵਿੱਚ ਸਾਬਕਾ ਵਿਧਾਇਕਾਂ ਤੋਂ ਇਲਾਵਾ ਮੰਤਰੀਆਂ ਅਤੇ ਹੋਰਨਾਂ ਪਾਰਟੀ ਦੇ ਵੱਡੇ ਆਗੂਆਂ ਦੇ ਨਾਮ ਸ਼ਾਮਲ ਸਨ।
ਉਕਤ ਮੁਕੱਦਮੇ ਵਿੱਚ ਜ਼ੀਰਾ ਦੀ ਅਦਾਲਤ ਵਿੱਚ ਸੁਖਬੀਰ ਬਾਦਲ ਪੇਸ਼ ਹੋਏ ਹਨ।