ਚੰਡੀਗੜ੍ਹ
ਅੱਜ ਬਹਿਬਲਕਲਾਂ ਗੋਲੀ ਕਾਂਡ ਮਾਮਲੇ ‘ਚ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਐੱਸ.ਆਈ.ਟੀ. ਸਾਹਮਣੇ ਪੇਸ਼ ਹੋਏ। ਕਰੀਬ ਤਿੰਨ ਘੰਟੇ ਸੁਖਬੀਰ ਬਾਦਲ ਕੋਲੋਂ ਐੱਸ.ਆਈ.ਟੀ. ਵਲੋਂ ਪੁੱਛਗਿਛ ਕੀਤੀ ਗਈ।
ਖ਼ਬਰਾਂ ਦੀ ਮੰਨੀਏ ਤਾਂ, ਸੁਖਬੀਰ ਬਾਦਲ ਨੂੰ ਪਿਛਲੇ ਦਿਨੀਂ ਕੋਟਕਪੂਰਾ ਗੋਲੀਕਾਂਡ ਤੋਂ ਬਾਅਦ ਹੁਣ ਬਹਿਬਲਕਲਾਂ ਗੋਲੀ ਕਾਂਡ ‘ਚ ਇਕ ਹੋਰ ਸੰਮਨ ਜਾਰੀ ਕੀਤਾ ਗਿਆ ਗਿਆ ਸੀ।
ਇਹ ਸੰਮਨ ਆਈ.ਜੀ. ਨੌਨਿਹਾਲ ਦੀ ਅਗਵਾਈ ਵਾਲੀ ਐੱਸ.ਆਈ.ਟੀ., ਜਿਸ ਕਾਰਨ ਸੁਖਬੀਰ ਸਿੰਘ ਬਾਦਲ ਨੂੰ ਅੱਜ ਐੱਸ.ਆਈ.ਟੀ ਦੇ ਸਾਹਮਣੇ ਪੇਸ਼ ਹੋਣ ਲਈ ਕਿਹਾ ਸੀ।
ਇਸ ਦੌਰਾਨ ਐੱਸ.ਆਈ.ਟੀ. ਵਲੋਂ ਬਹਿਬਲਕਲਾਂ ਗੋਲੀ ਕਾਂਡ ਬਾਰੇ ਕਰੀਬ ਤਿੰਨ ਘੰਟੇ ਸੁਖਬੀਰ ਬਾਦਲ ਕੋਲੋਂ ਪੁੱਛਗਿੱਛ ਕੀਤੀ ਗਈ।