Big News: ਸੰਨੀ ਦਿਓਲ ਹੋਇਆ ਲਾਪਤਾ? ਪਠਾਨਕੋਟ ‘ਚ ਲੱਗੇ ਪੋਸਟਰ

754

 

ਪਠਾਨਕੋਟ :

ਲੋਕ ਸਭਾ ਮੈਂਬਰ ਸੰਨੀ ਦਿਓਲ ਦੇ ਪਠਾਨਕੋਟ ਵਿਚ ਲਾਪਤਾ ਹੋਣ ਦੇ ਪੋਸਟਰ ਆਪ ਆਗੂਆਂ ਵਲੋਂ ਲਗਾਏ ਗਏ ਹਨ। ਇਹ ਪੋਸਟਰ ਆਪ ਆਗੂਆਂ ਨੇ ਸ਼ਹਿਰ ਦੇ ਰੇਲਵੇ ਸਟੇਸ਼ਨ ‘ਤੇ ਲਗਾਏ ਹਨ।

ਜਾਗਰਣ ਦੀ ਖ਼ਬਰ ਮੁਤਾਬਿਕ, ਸੰਨੀ ਦਿਓਲ ਦੇ ਪੋਸਟਰ ਸਟੇਸ਼ਨ ਦੀਆਂ ਸੱਤ ਥਾਵਾਂ ‘ਤੇ ਲਾਉਣ ਪਿੱਛੋਂ ‘ਆਪ’ ਵਲੰਟਰੀਅਰਾਂ ਨੇ ਰੋਸ ਜ਼ਾਹਰ ਕੀਤਾ।

ਉਨ੍ਹਾਂ ਕਿਹਾ ਕਿ ਜਨਤਾ ਨੇ ਸੰਨੀ ਨੂੰ ਸਮੱਸਿਆਵਾਂ ਦਾ ਹੱਲ ਕਰਨ ਲਈ ਜਿਤਾ ਕੇ ਸੰਸਦ ਵਿਚ ਭੇਜਿਆ ਸੀ ਪਰ ਜਿੱਤਣ ਮਗਰੋਂ ਉਹ ਫਿਲਮੀ ਕਾਰੋਬਾਰ ਵਿਚ ਰੁੱਝੇ ਰਹਿੰਦੇ ਹਨ।

‘ਆਪ’ ਆਗੂ ਵਰੁਣ ਨੇ ਦੱਸਿਆ ਕਿ ਦੋ ਸਾਲਾਂ ਤੋਂ ਐੱਮਪੀ ਸੰਨੀ ਦਿਓਲ ਦੇ ਦਰਸ਼ਨ ਲੋਕਾਂ ਨੂੰ ਨਹੀਂ ਹੋ ਸਕੇ ਹਨ। ਉਹ ਕੋਵਿਡ ਤੋਂ ਪਹਿਲਾਂ ਦੇ ਗੁਰਦਾਸਪੁਰ ਆਏ ਹੋਏ ਹਨ।

ਕੋਵਿਡ ਮਗਰੋਂ ਉਹ ਗਦਰ-ਭਾਗ 2 ਬਣਾਉਣ ਵਿਚ ਰੁੱਝ ਗਏ। ਹਾਲਾਂਕਿ ਇਸ ਦੌਰਾਨ ਭਾਜਪਾ ਅਹੁਦੇਦਾਰ ਉਨ੍ਹਾਂ ਦੇ ਪਠਾਨਕੋਟ ਆਉਣ ਦੀ ਗੱਲ ਕਰਦੇ ਰਹੇ ਪਰ ਸੰਨੀ ਇੱਥੇ ਨਹੀਂ ਦੇਖੇ ਗਏ।

ਉਨ੍ਹਾਂ ਕਿਹਾ ਕਿ ਪਿੱਛੇ ਜਿਹੇ ਚੱਕੀ ਪੁਲ ਰੁੜ੍ਹ ਗਿਆ ਸੀ ਪਰ ਫਿਰ ਵੀ ਉਨ੍ਹਾਂ ਦਾ ਦਿਲ ਨਹੀਂ ਪਸੀਜਿਆ ਕਿ ਆਵਾਜ਼ ਬੁਲੰਦ ਕਰਾਂ।

 

LEAVE A REPLY

Please enter your comment!
Please enter your name here