ਪੰਜਾਬ ਨੈੱਟਵਰਕ, ਚੰਡੀਗੜ੍ਹ-
ਪੰਜਾਬੀ ਫਿਲਮਾਂ ਦੇ ਡਾਇਰੈਕਟਰ ਤਰਨਜੀਤ ਟੋਰੀ ਦੇ ਵਲੋਂ ਨਹਿਰ ਵਿਚ ਛਾਲ ਮਾਲ ਕੇ ਖੁਦਕੁਸ਼ੀ ਕਰ ਲਈ ਗਈ। ਟੋਰੀ ਦਾ ਕੁੱਝ ਹੀ ਮਹੀਨੇ ਪਹਿਲਾਂ ਵਿਆਹ ਹੋਇਆ ਸੀ।
ਦੋਸ਼ ਹੈ ਕਿ, ਤਰਨਜੀਤ ਟੋਰੀ ਦੀ ਸਹੁਰਾ ਪਰਿਵਾਰ ਦੇ ਵਲੋਂ ਬੇਇਜ਼ਤੀ ਕੀਤੀ ਗਈ ਸੀ, ਜਿਸ ਤੋਂ ਦੁਖੀ ਹੋ ਕੇ ਟੋਰੀ ਨੇ ਨਹਿਰ ਵਿਚ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ।
ਮ੍ਰਿਤਕ ਲਹਿਰਾਗਾਗਾ ਦੇ ਵਾਰਡ ਨੰਬਰ 10 ਦਾ ਰਹਿਣ ਵਾਲਾ ਸੀ। ਮ੍ਰਿਤਕ ਦੇ ਪਿਤਾ ਕ੍ਰਿਸ਼ਨ ਦਾਸ ਨੇ ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਟੋਰੀ ਦੇ ਸਹੁਰਾ ਪਰਿਵਾਰ ਤੇ ਦੋਸ਼ ਲਾਏ ਹਨ।
ਉਥੇ ਹੀ ਪੁਲਿਸ ਨੇ ਇਸ ਸਬੰਧੀ ਤੇਜਿੰਦਰ ਕੁਮਾਰ ਪੁੱਤਰ ਹਿਤੇਸ਼ ਬੰਧੂ, ਨੇਹਾ ਸ਼ਰਮਾ ਤੇ ਵਾਸੂ ਸ਼ਰਮਾ ਖਿਲਾਫ਼ ਧਾਰਾ 306 ਤਹਿਤ ਮਾਮਲਾ ਵੀ ਦਰਜ ਕਰ ਲਿਆ ਹੈ।
ਤਰਨਜੀਤ ਟੋਰੀ ਦਾ ਵਿਆਹ ਕੁਝ ਮਹੀਨੇ ਪਹਿਲੋਂ ਵਿਜੈ ਲਕਸ਼ਮੀ ਉਰਫ਼ ਹਿਨਾ ਪੁੱਤਰੀ ਤੇਜਿੰਦਰ ਕੁਮਾਰ ਵਾਸੀ ਬਡਾਲੀ ਵਾਲਾ ਦੇ ਨਾਲ ਹੋਇਆ ਸੀ।
21 ਸਤੰਬਰ ਨੂੰ ਤਰਨਜੀਤ ਟੋਰੀ ਅਤੇ ਆਪਣੀ ਪਤਨੀ ਹਿਨਾ ਨੂੰ ਨਾਲ ਲੈ ਕੇ ਤਿਉਹਾਰ ਦੇ ਸਬੰਧ ਵਿਚ ਸਹੁਰੇ ਪਰਿਵਾਰ ਕਾਰ ਤੇ ਗਿਆ ਸੀ।
ਉਥੇ ਸਹੁਰੇ ਪਰਿਵਾਰ ਟੋਰੀ ਦੀ ਕਾਫ਼ੀ ਬੇਇੱਜ਼ਤੀ ਕੀਤੀ ਗਈ। ਜਿਸ ਤੋਂ ਦੁਖੀ ਹੋ ਕੇ ਤਰਨਜੀਤ ਟੋਰੀ ਨਹਿਰ ਵਿਚ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ।