ਭਗਵੰਤ ਮਾਨ ਸਰਕਾਰ ਦਾ ਦੋਹਰਾ ਚੇਹਰਾ ਬੇਨਕਾਬ; ਪਾਵਰਕਾਮ ‘ਚ ਬਾਹਰੋਂ ਸਿੱਧੀ ਭਰਤੀ ਦੇ ਅਮਲ ਵਿਰੁੱਧ ਠੇਕਾ ਕਾਮਿਆਂ ਵਲੋਂ ਤਿੱਖੇ ਸੰਘਰਸ਼ ਦਾ ਐਲਾਨ

484

 

ਪੰਜਾਬ ਨੈੱਟਵਰਕ, ਚੰਡੀਗੜ੍ਹ-

ਪਾਵਰਕਾਮ ਆਊਟਸੋਰਸ਼ਡ ਮੁਲਾਜ਼ਮ ਕੋਆਰਡੀਨੇਸ਼ਨ ਕਮੇਟੀ ਪੰਜਾਬ ਦੇ ਆਗੂਆਂ ਬਲਿਹਾਰ ਸਿੰਘ ਜਗਰੂਪ ਸਿੰਘ ਲਹਿਰਾ,ਗੁਰਵਿੰਦਰ ਸਿੰਘ ਪੰਨੂੰ ਅਤੇ ਸਿਮਰਨਜੀਤ ਸਿੰਘ ਨੀਲੋਂ ਨੇ ਪ੍ਰੈੱਸ ਬਿਆਨ ਜਾਰੀ ਕਰਦਿਆਂ ਕਿਹਾ ਕਿ ਭਾਵੇਂ ਪੰਜਾਬ ਸਰਕਾਰ ਅਤੇ ਪਾਵਰਕਾਮ ਮੈਨੇਜਮੈਂਟ ਵੱਲੋ ਪਾਵਰਕਾਮ ਵਿੱਚ ਪਿਛਲੇ ਲੰਬੇ ਸਮੇਂ ਤੋਂ ਸੇਵਾਵਾਂ ਦੇ ਰਹੇ ਆਊਟਸੋਰਸ਼ਡ ਠੇਕਾ ਮੁਲਾਜ਼ਮਾਂ ਦੇ ਸੰਘਰਸ਼ ਦੇ ਦਬਾਅ ਸਦਕਾ ਸਹਾਇਕ ਲਾਈਨਮੈਨਾਂ ਦੀ ਬਾਹਰੋਂ ਸਿੱਧੀ ਭਰਤੀ ਲਈ 07 ਅਕਤੂਬਰ ਨੂੰ ਲਿਖਤੀ ਇਮਤਿਹਾਨ ਦੇਣ ਦੀ ਨਿਯਮਿਤ ਕੀਤੀ ਤਾਰੀਕ ਨੂੰ ਇੱਕ ਨਵੇਂ ਫੈਸਲੇ ਮੁਤਾਬਿਕ ਅਗਲੇ ਹੁਕਮਾਂ ਤੱਕ ਰੋਕ ਦੇਣ ਦਾ ਪੱਤਰ ਜਾਰੀ ਕਰ ਦਿੱਤਾ ਕੀਤਾ ਗਿਆ ਹੈ, ਜ਼ੋ ਕਿ ਪਾਵਰਕਾਮ ਦੇ ਸਮੂਹ ਆਊਟਸੋਰਸ਼ਡ ਠੇਕਾ ਮੁਲਾਜ਼ਮਾਂ ਦੀ ਅੰਸਿਕ ਜਿੱਤ ਹੈ।

ਕਮੇਟੀ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਅਤੇ ਪਾਵਰਕਾਮ ਮੈਨੇਜਮੈਂਟ ਦੇ ਪਿਛਲੇ ਅਮਲ ਨੂੰ ਦੇਖਦੇ ਹੋਏ ਇਹ ਭਰੋਸੇ ਯੋਗ ਨਹੀਂ ਹੈ ਕਿ ਉਹ ਬਾਹਰੋਂ ਸਿੱਧੀ ਭਰਤੀ ਦੇ ਅਮਲ ਨੂੰ ਸਥਾਈ ਤੌਰ ਤੇ ਰੱਦ ਕਰਕੇ ਆਊਟਸੋਰਸ਼ਡ ਠੇਕਾ ਮੁਲਾਜ਼ਮਾਂ ਨੂੰ ਪਹਿਲ ਦੇ ਆਧਾਰ ਤੇ ਰੈਗੂਲਰ ਕਰਨ ਦੇ ਫੈਸਲੇ ਨੂੰ ਲਾਗੂ ਕਰੇਗੀ,ਇਸ ਲਈ ਇਸ ਫ਼ੈਸਲੇ ਤੇ ਭਰੋਸਾ ਕਰਕੇ ਸੰਘਰਸ਼ ਤੋਂ ਅਵੇਸਲੇ ਹੋ ਜਾਣਾ ਉਚਿਤ ਨਹੀਂ ਹੋਵੇਗਾ,ਕਿਉਂਕਿ ਕਾਰਪੋਰੇਟ ਘਰਾਣਿਆਂ ਦੀ ਸੇਵਾ ਵਿੱਚ ਸ਼ਾਮਿਲ ਆਪ ਸਰਕਾਰ ਵੀ ਪਹਿਲੀਆਂ ਸਰਕਾਰਾਂ ਦੀ ਤਰ੍ਹਾਂ ਕਿਸੇ ਵੀ ਸਮੇਂ ਕਿਸੇ ਵੀ ਕਿਸਮ ਦਾ ਫੈਸਲਾ ਲੈ ਅਤੇ ਲਾਗੂ ਕਰ ਸਕਦੀ ਹੈ।

ਇਸ ਲਈ ਕੋਆਰਡੀਨੇਸ਼ਨ ਕਮੇਟੀ ਵੱਲੋਂ ਮਿਤੀ 03-10-2022 ਨੂੰ ਸਮੁੱਚੇ ਪੰਜਾਬ ਵਿੱਚ ਸਬ-ਡਵੀਜ਼ਨ ਪੱਧਰ ਤੇ ਰੈਲੀਆਂ ਕਰਕੇ ਸਮੂਹ ਆਊਟਸੋਰਸ਼ਡ ਠੇਕਾ ਮੁਲਾਜ਼ਮਾਂ ਨੂੰ ਸਰਕਾਰ ਦੀਆਂ ਇਹਨਾਂ ਧੋਖੇ-ਭਰੀਆਂ ਚਾਲਾਂ ਤੋਂ ਜਾਣੂੰ ਕਰਵਾਕੇ ਭਵਿੱਖ ਵਿੱਚ ਸੰਘਰਸ਼ ਨੂੰ ਹੋਰ ਤਿੱਖਾ ਕਰਨ ਦਾ ਫੈਸਲਾ ਕੀਤਾ ਜਾਵੇਗਾ। ਇਸ ਦੇ ਨਾਲ ਹੀ ਇਹਨਾਂ ਰੈਲੀਆਂ ਰਾਹੀਂ ਪੰਜਾਬ ਸਰਕਾਰ ਨੂੰ ਵੀ ਇਹ ਸੁਨੇਹਾ ਦਿੱਤਾ ਜਾਵੇਗਾ ਕਿ ਅਗਰ ਸਰਕਾਰ ਨੇ ਪਾਵਰਕਾਮ ਦੇ ਸਮੂਹ ਆਊਟਸੋਰਸ਼ਡ ਠੇਕਾ ਮੁਲਾਜ਼ਮਾਂ ਨੂੰ ਨਜ਼ਰਅੰਦਾਜ਼ ਕਰਕੇ ਬਾਹਰੋਂ ਪੱਕੀ ਭਰਤੀ ਦੇ ਕਿਸੇ ਹੋਰ ਲੁਕਵੇਂ ਅਤੇ ਧੋਖੇ ਭਰੇ ਅਮਲ ਨੂੰ ਲਾਗੂ ਕਰਨ ਦੀ ਕੋਸ਼ਿਸ਼ ਕੀਤੀ ਤਾਂ ਇਸਦੇ ਵਿਰੁੱਧ ਆਊਟਸੋਰਸ਼ਡ ਠੇਕਾ ਮੁਲਾਜ਼ਮ ਤਿੱਖੇ ਤੋਂ ਤਿੱਖਾ ਸੰਘਰਸ਼ ਪ੍ਰੋ. ਲਾਗੂ ਕਰਨ ਲਈ ਮਜਬੂਰ ਹੋਣਗੇ, ਜਿਸ ਲਈ ਪੰਜਾਬ ਸਰਕਾਰ ਖੁਦ ਜ਼ਿੰਮੇਵਾਰ ਹੋਵੇਗੀ।

ਕਮੇਟੀ ਆਗੂਆਂ ਨੇ ਪਾਵਰਕਾਮ ਦੇ ਸਮੂਹ ਆਊਟਸੋਰਸ਼ਡ ਠੇਕਾ ਮੁਲਾਜ਼ਮਾਂ ਨੂੰ ਜ਼ੋਰਦਾਰ ਅਪੀਲ ਕਰਦਿਆਂ ਕਿਹਾ ਗਿਆ ਕਿ ਉਹ ਮੁੱਖ ਮੰਤਰੀ ਪੰਜਾਬ ਵੱਲੋ ਵੱਖ-ਵੱਖ ਰਾਜਾਂ ਵਿੱਚ ਦਿੱਤੇ ਜਾ‌ ਰਹੇ ਬਿਆਨਾਂ ਵਿੱਚ ਠੇਕਾ ਮੁਲਾਜ਼ਮਾਂ ਪ੍ਰਤੀ ਦਿਖਾਏ ਜਾ ਰਹੇ ਝੂਠੇ ਹੇਜ਼ ਨੂੰ ਰੱਦ ਕਰਕੇ ਸਾਂਝੇ ਸੰਘਰਸ਼ਾਂ ਤੇ ਟੇਕ ਰੱਖਦੇ ਹੋਏ 05 ਅਕਤੂਬਰ ਨੂੰ ਨੇਕੀ ਅਤੇ ਬਦੀ ਦੇ ਪ੍ਰਤੀਕ ਦੁਸਹਿਰੇ ਵਾਲੇ ਦਿਨ ਸਮੁੱਚੇ ਪੰਜਾਬ ਵਿੱਚ ਪੰਜਾਬ ਸਰਕਾਰ ਦੇ ਦਿਓ ਕੱਦ ਪੁਤਲੇ ਬਣਾਕੇ ਫੂਕਣ ਅਤੇ 07 ਅਕਤੂਬਰ ਦੇ ਧੂਰੀ ਸਟੇਟ-ਹਾਈਵੇ ਜਾਮ ਕਰਨ ਦੇ ਸੰਘਰਸ਼ ਪ੍ਰੋ. ਵਿੱਚ ਪਰਿਵਾਰਾਂ ਅਤੇ ਬੱਚਿਆਂ ਸਮੇਤ ਕਾਫ਼ਲੇ ਬੰਨਕੇ ਵੱਡੀ ਗਿਣਤੀ ਵਿੱਚ ਪਹੁੰਚਕੇ ਪੰਜਾਬ ਸਰਕਾਰ ਨੂੰ ਮੰਗਾਂ ਮੰਨਣ ਲਈ ਮਜਬੂਰ ਕਰਨ।

 

LEAVE A REPLY

Please enter your comment!
Please enter your name here