ਪ੍ਰਮੋਦ ਭਾਰਤੀ, ਗੜਸ਼ੰਕਰ
ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਇਕਾਈ ਗੜ੍ਹਸ਼ੰਕਰ ਦੀ ਹੰਗਾਮੀ ਮੀਟਿੰਗ ਸ਼ਾਮ ਸੁੰਦਰ ਕਪੂਰ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਜਥੇਬੰਦੀ ਦੇ ਸੂਬਾ ਪ੍ਰਧਾਨ ਸਾਥੀ ਸਤੀਸ਼ ਰਾਣਾ ਨੂੰ ਸਿੱਖਿਆ ਮੰਤਰੀ ਹਰਜੋਤ ਬੈਂਸ ਦੇ ਇਸ਼ਾਰੇ ਤੇ ਚੰਡੀਗੜ੍ਹ ਪੁਲੀਸ ਵੱਲੋਂ ਗ੍ਰਿਫਤਾਰ ਕਰਕੇ ਸੈਕਟਰ ਥਾਣਾ ਤਿੰਨ ਵਿਚ ਡੱਕਣ ਦੀ ਸਖਤ ਸ਼ਬਦਾਂ ਵਿਚ ਨਿਖੇਧੀ ਕੀਤੀ ਗਈl
ਇਸ ਸਮੇਂ ਜ਼ਿਲ੍ਹਾ ਪ੍ਰਧਾਨ ਸਾਥੀ ਮੱਖਣ ਸਿੰਘ ਵਾਹਿਦ ਪੁਰੀ ਨੇ ਕਿਹਾ ਸਾਥੀ ਸਤੀਸ਼ ਰਾਣਾ ,ਸਾਥੀ ਗੁਰਬਿੰਦਰ ਸਿੰਘ ਅਤੇ ਮਿਡ-ਡੇ ਮੀਲ ਵਰਕਰਜ਼ ਯੂਨੀਅਨ ਦੇ ਆਗੂ ਮੰਤਰੀ ਵਲੋਂ ਦਿੱਤੇ ਸਮੇਂ ਅਨੁਸਾਰ ਆਪਣੀਆਂ ਮੰਗਾਂ ਸਬੰਧੀ ਮੰਤਰੀ ਨੂੰ ਮਿਲਣ ਗਏ ਸਨl
ਪਰ ਮੰਤਰੀ ਵੱਲੋਂ ਸਾਥੀ ਰਾਣਾ ਤੇ ਸਾਥੀ ਗੁਰਬਿੰਦਰ ਨੂੰ ਮੀਟਿੰਗ ਵਿਚ ਆਉਣ ਤੇ ਰੋਕਿਆ ਅਤੇ ਮੰਤਰੀ ਦੇ ਇਸ਼ਾਰੇ ਤੇ ਪੁਲਿਸ ਵਲੋਂ ਸਾਥੀਆਂ ਦੁਰਵਿਹਾਰ ਕੀਤਾ ਗਿਆ।
ਮਿਡ-ਡੇ-ਮੀਲ ਵਰਕਰਜ਼ ਵਲੋਂ ਸਾਥੀ ਰਾਣਾ ਤੋਂ ਵਗੈਰ ਮੰਤਰੀ ਨਾਲ ਮੀਟਿੰਗ ਕਰਨ ਤੋਂ ਇਨਕਾਰ ਕਰ ਦਿੱਤਾ ਤੇ ਮੰਤਰੀ ਵਿਰੁੱਧ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਇਸ ਸਮੇ ਮੰਤਰੀ ਦੇ ਇਸ਼ਾਰੇ ਤੇ ਪੁਲਿਸ ਸਾਥੀ ਰਾਣਾ ਨੂੰ ਗ੍ਰਿਫਤਾਰ ਕਰਕੇ ਥਾਣਾ ਸੈਕਟਰ ਤਿੰਨ ਚੰਡੀਗੜ੍ਹ ਲੈ ਗਈl
ਇਸ ਘਟਨਾ ਨੇ ਆਪ ਸਰਕਾਰ ਅਤੇ ਸਿੱਖਿਆ ਮੰਤਰੀ ਦਾ ਲੋਕ ਵਿਰੋਧੀ ਚਿਹਰਾ ਨੰਗਾ ਕਰ ਦਿੱਤਾ ਹੈ ਤੇ ਸਿੱਖਿਆ ਮੰਤਰੀ ਤਾਕਤ ਦੇ ਨਸ਼ੇ ਵਿਚ ਲੋਕਾਂ ਨਾਲ ਦੁਰਵਿਹਾਰ ਕਰ ਰਿਹਾ l
ਸਾਥੀ ਰਾਣਾ ਦੀ ਗ੍ਰਿਫਤਾਰੀ ਦੀ ਖ਼ਬਰ ਮਿਲਦੇ ਹੀ ਪੰਜਾਬ ਭਰ ਤੋਂ ਮੁਲਾਜਮ ਆਗੂ ਤੇ ਵਰਕਰ ਚੰਡੀਗੜ੍ਹ ਪਹੁੰਚਣਾ ਸ਼ੁਰੂ ਹੋ ਗਏl ਉਨ੍ਹਾਂ ਕਿਹਾ ਕਿ ਸਾਥੀ ਰਾਣਾ ਨੂੰ ਤੁਰੰਤ ਬਿਨ੍ਹਾਂ ਸ਼ਰਤ ਰਿਹਾ ਕੀਤਾ ਜਾਵੇl
ਇਸ ਘਟਨਾ ਦੇ ਰੋਸ ਵਜੋਂ ਭਲਕੇ ਸਮੁੱਚੇ ਪੰਜਾਬ ਦੇ ਜ਼ਿਲ੍ਹਾ ਤੇ ਬਲਾਕ ਪੱਧਰ ਤੇ ਹੰਕਾਰੀ ਸਿੱਖਿਆ ਮੰਤਰੀ ਦੇ ਪੁਤਲੇ ਫੂਕੇ ਜਾਣਗੇl ਇਸ ਸਮੇ ਸਾਥੀ ਰਾਮ ਜੀ ਦਾਸ ਚੌਹਾਨ, ਨਰੇਸ਼ ਬੱਗਾ, ਬਲਬੀਰ ਸਿੰਘ ਬੈਂਸ ਤੇ ਜੀਤ ਸਿੰਘ ਬਗਵਾਈ ਹਾਜ਼ਰ ਸਨ।