ਸਿੱਖਿਆ ਅਧਿਕਾਰੀਆਂ ਵੱਲੋਂ ਸਕੂਲ ਮੁਖੀਆਂ ਨੂੰ ਵਿਭਾਗੀ ਗਤੀਵਿਧੀਆਂ ਨੂੰ ਸੁਚਾਰੂ ਢੰਗ ਨਾਲ ਚਲਾਉਣ ਦੀਆਂ ਹਦਾਇਤਾਂ ਜਾਰੀ

222

 

ਦਲਜੀਤ ਕੌਰ , ਸੰਗਰੂਰ

ਸਕੂਲ ਸਿੱਖਿਆ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅੱਜ ਇੱਥੇ ਡੀਸੀ ਕੰਪਲੈਕਸ ਆਡੀਟੋਰੀਅਮ ਸੰਗਰੂਰ ਵਿਖੇ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿ.) ਸੰਜੀਵ ਸ਼ਰਮਾ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿ.) ਪ੍ਰਤੀਇੰਦਰ ਘਈ ਦੀ ਯੋਗ ਅਗਵਾਈ ਹੇਠ ਜ਼ਿਲ੍ਹਾ ਸੰਗਰੂਰ ਦੇ ਸਮੂਹ ਪ੍ਰਿੰਸੀਪਲਾਂ ਅਤੇ ਹੈੱਡ ਮਾਸਟਰਜ਼/ਮਿਸਟ੍ਰੈੱਸਸ ਨਾਲ ਮਿਸ਼ਨ ਐਕਸੀਲੈਂਸ ਸੰਬੰਧੀ ਅਤੇ ਜ਼ਿਲ੍ਹਾ ਦੀ ਮਹੀਨਾਵਾਰ ਮੀਟਿੰਗ ਕੀਤੀ ਗਈ। ਉਹਨਾਂ ਵੱਲੋਂ ਸਕੂਲ ਮੁਖੀਆਂ ਨੂੰ ਵਧੀਆ ਨਤੀਜਿਆਂ ਅਤੇ ਸਕੂਲ ਕੰਮਾਂ ਲਈ ਪ੍ਰੇਰਿਤ ਕੀਤਾ।

ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿ.) ਸੰਗਰੂਰ ਸੰਜੀਵ ਸ਼ਰਮਾ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿ.) ਸੰਗਰੂਰ ਪ੍ਰਤੀਇੰਦਰ ਘਈ ਵੱਲੋਂ ਸਕੂਲ ਪ੍ਰਿੰਸੀਪਲਾਂ ਅਤੇ ਹੈੱਡ ਮਾਸਟਰਜ਼/ਮਿਸਟ੍ਰੈੱਸਸ ਨੂੰ ਆਪਣੇ ਸੰਬੋਧਨ ਕਰਦਿਆਂ ਹਦਾਇਤਾਂ ਜਾਰੀ ਕੀਤੀਆਂ ਕਿ ਵਿਭਾਗ ਵੱਲੋਂ ਚਲਾਈਆਂ ਜਾ ਰਹੀਆਂ ਗਤੀਵਿਧੀਆਂ ਜਿਨ੍ਹਾਂ ਵਿੱਚ ਸਕਾਲਰਸ਼ਿਪ, ਵੋਕੇਸ਼ਨਲ ਸਿੱਖਿਆ, ਸਕੂਲ ਆਫ਼ ਐਮੀਨੈਂਸ, ਸਕੂਲ ਇਨਫਰਾਸਟੱਕਚਰ, ਸਪੋਰਟਸ ਗਤੀਵਿਧੀਆਂ, ਮਿਸ਼ਨ ਸਮਰਥ, ਬਿਜਨੈਸ ਬਲਾਸਟਰ, ਜਨ ਸੰਖਿਆ ਸਿੱਖਿਆ, ਸਸਟੇਨਬਲਟੀ ਲੀਡਰਸ਼ਿਪ ਪ੍ਰੋਗਰਾਮ, ਡਰੱਗ ਡੀ-ਐਡਿਕਸ਼ਨ ਅਤੇ ਤੰਬਾਕੂ ਵਿਰੋਧੀ ਪ੍ਰੋਜੈਕਟ, ਸਵੱਛਤਾ ਭਾਰਤ ਅਭਿਆਨ, ਵੀਰ ਗਾਥਾ, ਮੇਰੀ ਮਾਟੀ ਮੇਰਾ ਦੇਸ਼, ਕਲਾ ਉਤਸਵ, ਸਾਇੰਸ ਸਿਟੀ ਦੌਰੇ, ਬਾਲ ਵਿਗਿਆਨ ਕਾਂਗਰਸ, ਇੰਸਪਾਇਰ ਮਾਨਕ, ਵਿਗਿਆਨ ਪ੍ਰਸ਼ਨੋਤਰੀ ਅਤੇ ਪ੍ਰਦਰਸ਼ਨੀ, ਗਣਿਤ ਗਤੀਵਿਧੀਆਂ, ਕਾਨੂੰਨੀ ਸਾਖ਼ਰਤਾ, ਖ਼ਾਨ ਅਕੈਡਮੀ, ਸਟੈਮ ਲੈਬ, ਮੁਸਕਾਨ ਲੈਬ, ਮਾਈਂਡ ਸਪਾਰਕ ਲੈਬਸ, ਅਟੱਲ ਟਿੰਕਰਿੰਗ ਲੈਬ, ਟੀਚਮੈਟ, ਸੋਸ਼ਲ ਅਤੇ ਪ੍ਰਿੰਟ ਮੀਡੀਆ, ਈ ਪੰਜਾਬ ਸਕੂਲ, ਯੂਡਾਇਸ, ਸ਼ਾਲਾ ਸਿੱਧੀ,ਪ੍ਰਬੰਧ ਪੋਰਟਲ, ਬਜਟ, ਡਰਾਪ ਆਊਟ, ਪ੍ਰਾਈਵੇਟ ਸਕੂਲ, ਸੀਪਾਈਟ, ਯੁਵਾ ਮੰਥਨ, ਸਕਿੱਲ ਵਿਕਾਸ, ਗਾਇਡੈਂਸ ਅਤੇ ਕੌਸਲਿੰਗ, ਮਿਡ ਡੇ ਮੀਲ, ਕੈਂਪਸ ਮੈਨੇਜਰ, ਸੈਨੀਟੇਸ਼ਨ ਵਰਕਰ, ਸੁਰੱਖਿਆ ਕਰਮੀਆਂ, ਚੌਕੀਦਾਰ ਪਾਠ ਪੁਸਤਕਾਂ, ਵਰਦੀਆਂ, ਆਡਿਟ, ਮੁਲਾਂਕਣ ਆਦਿ ਸ਼ਾਮਲ ਹਨ।

ਇਸ ਮੀਟਿੰਗ ਵਿੱਚ ਵਿੱਚ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਸ੍ਰੀ ਪ੍ਰਤੀਇੰਦਰ ਘਈ ਵੱਲੋਂ ਮੀਟਿੰਗ ਵਿੱਚ ਮਿਸ਼ਨ ਐਕਸੀਲੈਂਸ ਦੇ ਪਹਿਲੇ ਟੈਸਟ ਦੇ ਵੇਰਵੇ ਸਾਂਝੇ ਕਰਦੇ ਹੋਏ ਸਕੂਲ਼ ਮੁਖੀ ਸਹਿਬਾਨ ਨਾਲ ਵੱਖ ਵੱਖ ਪਹਿਲੂਆਂ ਤੋਂ ਰਿਜ਼ਲਟ ਸਾਂਝਾ ਕੀਤਾ ਗਿਆ, ਜਿਸ ਵਿੱਚ ਮੈਟ (MAT), ਹਿਸਾਬ (MATH), ਸਾਇੰਸ (SCIENCE), ਸਮਾਜਿਕ ਸਿੱਖਿਆ (SST) ਵਿਸ਼ਿਆਂ ਵਿੱਚ ਵਿਦਿਆਰਥੀ ਦੇ ਅੰਕ ਕ੍ਰਮਵਾਰ 40 ਪ੍ਰਤੀਸ਼ਤ ਤੋਂ ਘੱਟ, 60 ਤੋਂ 70 ਪ੍ਰਤੀਸ਼ਤ ਅਤੇ 70 ਤੋਂ 100 ਤੱਕ ਬਾਰੇ ਵਿਚਾਰ ਵਿਟਾਂਦਰਾ ਕੀਤਾ ਗਿਆ।

ਇਸ ਦੇ ਨਾਲ ਹੀ ਹਰਪ੍ਰੀਤ ਸਿੰਘ ਬੀ ਐੱਨ ਓ ਸੰਗਰੂਰ -1 ਵੱਲੋ ਮਹੀਨਾਵਾਰ ਮੀਟਿੰਗ ਦਾ ਏਜੰਡਾ ਸਾਂਝਾ ਕੀਤਾ ਗਿਆ। ਜਿਸ ਸੰਬੰਧੀ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਪ੍ਰੀਤ ਇੰਦਰ ਘਈ ਵੱਲੋਂ ਏਜੰਡਾ ਅਨੀਮੀਆ ਅਤੇ ਕਿਚਨ ਗਾਰਡਨ, ਈ-ਪੰਜਾਬ, ਸਿਵਲ ਵਰਕਸ, ਡਰਾਪ ਆਊਟ ਵਿਦਿਆਰਥੀ, ਅਣਸੇਫ ਬਿਲਡਿੰਗ, ਕਿਤਾਬਾਂ ਦੀ ਵੰਡ ਅਤੇ ਬੁੱਕ ਬੈਂਕ, ਯੂ-ਡਾਈਸ, ਵਜ਼ੀਫ਼ਾ ਆਦਿ ਸੰਬੰਧੀ ਵਿਸਥਾਰ ਵਿੱਚ ਚਰਚਾ ਕੀਤੀ ਗਈ। ਇਸ ਮੀਟਿੰਗ ਵਿੱਚ ਡੀਐੱਸਐੱਮ ਸੁਖਦੀਪ ਸਿੰਘ, ਸਮੂਹ ਬੀਐਨਓ ਸਹਿਬਾਨ ਅਤੇ ਸਮੂਹ ਸਕੂਲ ਪ੍ਰਿੰਸੀਪਲ/ਮੁੱਖ ਅਧਿਆਪਕ/ ਸਕੂਲ ਇੰਚਾਰਜ ਹਾਜ਼ਰ ਸਨ।

 

LEAVE A REPLY

Please enter your comment!
Please enter your name here