ਪੰਜਾਬ ਸਰਕਾਰ ਵਲੋਂ ਇੰਨੇ ਆਊਟਸੋਰਸ ਮੁਲਾਜ਼ਮਾਂ ਦੀ ਨੌਕਰੀਆਂ ਖ਼ਤਮ

737

 

  • ਡੀ ਸੀ ਦਫਤਰ ਬਰਨਾਲਾ ਦੇ 24 ਆਊਟਸੋਰਸਿੰਗ ਕਲਰਕਾਂ ਦਾ ਰੁਜਗਾਰ ਖਤਮ ਕਰਨ ਦੀ ਸਖਤ ਨਿਖੇਧੀ

ਬਰਨਾਲਾ

ਜਲ ਸਪਲਾਈ ਅਤੇ ਸੈਨੀਟੇਸ਼ਨ ਕੰਟਰੈਕਟ ਵਰਕਰਜ ਯੂਨੀਅਨ ਪੰਜਾਬ ਦੇ ਜ਼ਿਲਾ ਤਰਨਤਾਰਨ ਆਗੂ ਗੁਰਵਿੰਦਰ ਸਿੰਘ ਬਾਠ, ਸੁਖਬੀਰ ਸਿੰਘ, ਦੇਸ ਰਾਜ ਨੇ ਪ੍ਰੈਸ ਬਿਆਨ ਜਾਰੀ ਕਰਦਿਆਂ ਦੱਸਿਆ ਕਿਹਾ ਕਿ ਪਿਛਲੇ ਲਗਭਗ 13 ਸਾਲ ਤੋ ਡੀ ਸੀ ਦਫਤਰ ਬਰਨਾਲਾ ਵਿੱਚ ਆਊਟਸੋਰਸਿੰਗ ਰਾਹੀ ਭਰਤੀ ਕਲਰਕਾਂ ਦਾ ਰੁਜਗਾਰ ਖਤਮ ਕਰਨ ਦੇ ਰਾਹ ‘ਤੇ ਆਮ ਆਦਮੀ ਪਾਰਟੀ ਦੀ ਸਰਕਾਰ ਤੁਰ ਪਈ ਹੈ।

ਪ੍ਰੈਸ ਬਿਆਨ ਜਾਰੀ ਕਰਦਿਆਂ ਆਗੂਆਂ ਨੇ ਦੱਸਿਆ ਕਿ ਆਊਟਸੋਰਸਿੰਗ ਮੁਲਾਜਮ ਡੀ ਸੀ ਦਫਤਰ ਬਰਨਾਲਾ ਚ ਵੱਖ ਵੱਖ ਪੑਵਾਨਿਤ ਅਸਾਮੀਆਂ ਤੇ ਕੰਮ ਕਰ ਰਹੇ ਹਨ। ਇਹਨਾਂ ਕਲਰਕਾਂ ਦੀ ਭਰਤੀ ਬਕਾਇਦਾ ਸਰਕਾਰ ਦੀਆਂ ਭਰਤੀ ਸ਼ਰਤਾ ਨੂੰ ਪੂਰਾ ਕਰਕੇ ਅਤੇ ਅਖਬਾਰ ਚ ਇਸਤਿਹਾਰ ਪੑਕਾਸਿਤ ਹੋਣ ਤੇ ਅਤੇ ਟਾਇਪ ਟੈਸਟ ਪਾਸ ਹੋ ਕੇ ਹੋਈ ਹੈ।

ਪਰ ਹੁਣ ਸਰਕਾਰ ਪੱਕੀ ਭਰਤੀ ਦੇ ਨਾ ਹੇਠ ਇਹਨਾਂ ਕੱਚੇ ਮੁਲਾਜਮਾ ਨੂੰ ਨੌਕਰੀ ਤੋਂ ਹਟਾਉਣ ਦਾ ਫੁਰਮਾਨ ਪੰਜਾਬ ਸਰਕਾਰ ਜਾਰੀ ਕਰ ਚੁੱਕੀ ਹੈ। ਜਿਸ ਦੇ ਤਹਿਤ ਪੰਜਾਬ ਸਰਕਾਰ ਵੱਲੋ ਮਿਤੀ 10.11.2022 ਨੂੰ ਅਧੀਨ ਸੇਵਾਵਾ ਚੋਣ ਬੋਰਡ ਵੱਲੋ ਪੱਕੀ ਭਰਤੀ ਕਲਰਕਾਂ ਦੀ ਲਿਸਟ ਜਾਰੀ ਕਰ ਦਿੱਤੀ ਹੈ।

ਜਿਸ ਤਹਿਤ ਵਿਚ ਪੰਜਾਬ ਸਰਕਾਰ ਵੱਲੋਂ ਬਰਨਾਲਾ ਡੀ ਸੀ ਦਫ਼ਤਰ ਬਰਨਾਲਾ ਨੂੰ ਕਲਰਕ ਭੇਜੇ ਗਏ ਹਨ। ਇਹਨਾਂ ਪੋਸਟਾਂ ਤੇ ਤਾਇਨਾਤ ਆਊਟਸੋਰਸਿੰਗ ਕਲਰਕਾਂ ਦੀ ਯੂਨੀਅਨ ਨੇ ਪਹਿਲਾਂ ਵੀ ਇਸ ਮਸਲੇ ਤੇ ਸੰਘਰਸ ਕੀਤਾ ਸੀ। ਪਰ ਉਸ ਸਮੇ ਪੰਜਾਬ ਦੀ ਮੌਜੂਦਾ ਸਰਕਾਰ ਦੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਅਤੇ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਨੇ ਵਿਸਵਾਸ਼ ਦਵਾਇਆ ਸੀ ਕਿ ਤੁਹਾਨੂੰ ਨੌਕਰੀ ਤੋਂ ਨਹੀ ਕੱਢਿਆ ਜਾਵੇਗਾ।

ਪਰ ਇਹ ਸਾਫ ਝੂਠ ਨਿੱਕਲਿਆ ਅਤੇ ਹੁਣ ਇੰਨ੍ਹਾਂ ਆਊਟਸੋਰਸਿੰਗ ਮੁਲਾਜਮਾ ਦਾ ਰੁਜਗਾਰ ਖਤਮ ਕੀਤਾ ਜਾ ਰਿਹਾ ਹੈ। ਇਸ ਲਈ ਜਲ ਸਪਲਾਈ ਅਤੇ ਸੈਨੀਟੇਸ਼ਨ ਕੰਟਰੈਕਟ ਵਰਕਰਜ ਯੂਨੀਅਨ ਪੰਜਾਬ ਵੱਲੋ ਇਸ ਜਬਰੀ ਛਾਂਟੀ ਦਾ ਵਿਰੋਧ ਕਰਨ ਲਈ ਪੰਜਾਬ ਸਰਕਾਰ ਦੇ ਖਿਲਾਫ ਰੋਸ ਪ੍ਰਦਰਸ਼ਨ ਕਰਕੇ ਕੱਚੇ ਰੁਜਗਾਰ ਖੋਹਣ ਦੇ ਫੈਸਲੇ ਦਾ ਵਿਰੋਧ ਕੀਤਾ ਗਿਆ ਤੇ ਪੰਜਾਬ ਸਰਕਾਰ ਤੋ ਮੰਗ ਕੀਤੀ ਗਈ ਕੀ DC ਦਫ਼ਤਰ ਦੇ ਆਉਟੋਸਿੰਸਗ ਵਰਕਰਾਂ ਨੂੰ ਬਹਾਲ ਕੀਤਾ ਜਾਵੇ।

 

LEAVE A REPLY

Please enter your comment!
Please enter your name here