ਚੰਡੀਗੜ੍ਹ-
ਪੰਜਾਬ ਕੈਬਨਿਟ ਦੀ ਮੀਟਿੰਗ 18 ਨਵੰਬਰ ਨੂੰ ਹੋਣ ਜਾ ਰਹੀ ਹੈ। ਜਾਣਕਾਰੀ ਦੇ ਮੁਤਾਬਿਕ, ਸਰਕਾਰ ਦੁਆਰਾ ਜਾਰੀ ਪੱਤਰ ਦੇ ਮੁਤਾਬਿਕ, ਮੀਟਿੰਗ ਦਾ ਸਮਾਂ ਵੀ ਬਦਲ ਦਿੱਤਾ ਗਿਆ ਹੈ।
ਪਹਿਲੋਂ ਇਹ ਮੀਟਿੰਗ ਕਰਨ ਦਾ ਸਮਾਂ 12 ਵਜੇ ਕਰਨ ਦਾ ਮਿਥਿਆ ਗਿਆ ਸੀ, ਜਦੋਂਕਿ ਹੁਣ ਇਹ ਮੀਟਿੰਗ 11 ਵਜੇ ਸਵੇਰੇ ਹੋਵੇਗੀ।
ਮੁਲਾਜ਼ਮਾਂ ਅਤੇ ਬੇਰੁਜ਼ਗਾਰਾਂ ਨੂੰ ਇਸ ਕੈਬਨਿਟ ਮੀਟਿੰਗ ਤੋਂ ਬਹੁਤ ਉਮੀਦਾਂ ਹਨ।