- ਮੁਲਾਜਮ ,ਪੈਨਸ਼ਨਰਜ਼ ਸਾਂਝੇ ਫਰੰਟ ਦੀ 14 ਅਕਤੂਬਰ ਦੀ ਚੰਡੀਗੜ੍ਹ ਮਹਾਂ ਰੈਲੀ ਵਿੱਚ ਬਾਘਾ ਪੁਰਾਣਾ ਦੇ ਪੈਨਸ਼ਨਰ ਜਾਣਗੇ ਵੱਡੀ ਗਿਣਤੀ ਵਿੱਚ
ਪੰਜਾਬ ਨੈੱਟਵਰਕ, ਬਾਘਾ ਪੁਰਾਣਾ
ਨਗਰ ਕਮੇਟੀ ਬਾਘਾ ਪੁਰਾਣਾ ਦੇ ਹਾਲ ਵਿੱਚ ਜੁੜੇ ਵੱਡੀ ਗਿਣਤੀ ਵਿੱਚ ਪੈਨਸ਼ਨਰਾਂ ਨੇ ਗੁਰਜੰਟ ਸਿੰਘ ਸੰਘਾ ਦੀ ਪ੍ਰਧਾਨਗੀ ਹੇਠ ਇੱਕ ਪ੍ਰਭਾਵਸ਼ਾਲੀ ਮੀਟਿੰਗ ਕੀਤੀ। ਮੀਟਿੰਗ ਦੇ ਵੇਰਵੇ ਪ੍ਰੈਸ ਨਾਲ ਸਾਂਝੇ ਕਰਨ ਲਈ ਸਬ ਡਵੀਜਨ ਸਕੱਤਰ ਗੁਰਦੇਵ ਸਿੰਘ ਨੇ ਜਾਣਕਾਰੀ ਦਿੱਤੀ ਕਿ ਮੀਟਿੰਗ ਦੇ ਸ਼ੁਰੂ ਵਿੱਚ ਨਛੱਤਰ ਸਿੰਘ ਨਗਰ ਕਮੇਟੀ ਦਫ਼ਤਰ ਪੈਨਸ਼ਨਰ ਅਤੇ ਉੱਘੇ ਖੇਤੀ ਵਿਗਿਆਨੀ ਸਵਾਮੀ ਨਾਥਨ ਨੂੰ ਸ਼ਰਧਾਂਜਲੀ ਭੇਂਟ ਕੀਤੀ ਅਤੇ ਪੰਜਾਬ ਸਰਕਾਰ ਦੀਆਂ ਪੈਨਸ਼ਨਰ ਮੁਲਾਜ਼ਮ ਮੰਗਾਂ ਪ੍ਰਤੀ ਬਦਨੀਤੀਆਂ ਖ਼ਿਲਾਫ਼ 14 ਅਕਤੂਬਰ ਸ਼ਨੀਵਾਰ ਨੂੰ ਚੰਡੀਗੜ੍ਹ ਵਿਖੇ ਮੁਲਾਜਮ ਪੈਨਸ਼ਨਰ ਸਾਂਝੇ ਫਰੰਟ ਵੱਲੋਂ ਇੱਕ ਮਹਾਂ ਰੈਲੀ ਕੀਤੀ ਜਾ ਰਹੀ ਹੈ ਜਿਸ ਵਿੱਚ ਬਾਘਾ ਪੁਰਾਣਾ ਤੋਂ ਪੈਨਸ਼ਨਰਾਂ ਦਾ ਇੱਕ ਵੱਡਾ ਕਾਫਲਾ ਬੱਸਾਂ ਰਾਹੀਂ ਚੰਡੀਗੜ੍ਹ ਲਈ 7 ਵਜੇ ਸਰਕਾਰੀ ਸਕੂਲ (ਲੜਕੇ ) ਬਾਘਾ ਪੁਰਾਣਾ ਕੋਲੋਂ ਰਵਾਨਾ ਹੋਵੇਗਾ। ਜਿਲ੍ਹਾ ਜਨਰਲ ਸਕੱਤਰ ਲੈਕ: ਸੁਖਮੰਦਰ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਕੀਤੇ ਵਾਅਦਿਆ ਅਨੁਸਾਰ ਨਾ ਤਾਂ ਪੁਰਾਣੀ ਪੈਨਸ਼ਨ ਬਹਾਲ ਕਰ ਰਹੀ ਹੈ ਨਾ ਹੀ ਪੈਨਸ਼ਨਰਾਂ ਮੁਲਾਜਮਾਂ ਦਾ ਸਾਢੇ ਪੰਜ ਸਾਲ ਦਾ ਬਕਾਇਆ ਦੇ ਰਹੀ ਹੈ ਅਤੇ ਨਾ ਹੀ ਛੇਵੇ ਪੇ ਕਮਿਸ਼ਨ ਦੁਆਰਾ ਸਿਫਾਰਸ਼ ਕੀਤੀ 2.59 ਅਤੇ ਨੋਸ਼ਨਲ ਪੈਨਸ਼ਨਰ ਸੋਧ ਵਿਧੀ ਲਾਗੂ ਕਰ ਰਹੀ ਹੈ।
ਸੀਨੀਅਰ ਮੀਤ ਪ੍ਰਧਾਨ ਸੁਰਿੰਦਰ ਪਾਲ ਸਿੰਘ , ਮਾਸਟਰ ਨਾਹਰ ਸਿੰਘ ਨੱਥੋਕੇ,ਅਮਰਜੀਤ ਮਾਣੂਕੇ , ਬਖਸ਼ੀਸ਼ ਸਿੰਘ , ਮਲਕੀਤ ਸਿੰਘ ਬਰਾੜ , ਮਲਕੀਤ ਸਿੰਘ ਕੋਟਲਾ , ਬਚਿੱਤਰ ਸਿੰਘ ਕੋਟਲਾ , ਪ੍ਰੀਤਮ ਸਿੰਘ ਪ੍ਰੀਤ ‘ ਪਰਮਜੀਤ ਸਿੰਘ ਨਗਰ ਕਮੇਟੀ ਪ੍ਰਧਾਨ , ‘ ਚਰਨਜੀਤ ਸਿੰਘ ਰਾਜਿਆਣਾ ਨੇ ਪੰਜਾਬ ਸਰਕਾਰ ਦੁਆਰਾ ਕਾਰਪੋਰੇਟ ਘਰਾਣਿਆ ਨੂੰ ਲਾਭ ਪਹੁੰਚਾਉਣ ਲਈ ਮਜਦੂਰਾਂ ਦੀ ਦਿਹਾੜੀ 8 ਘੰਟੇ ਤੋਂ ਵਧਾ ਕੇ 12 ਘੰਟੇ ਕਰਨ ਦੀ ਕਰੜੇ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ ਜਿਸ ਨਾਲ ਤਿੰਨ ਸ਼ਿਫਟਾਂ ਵਿੱਚ ਕੰਮ ਕਰਦੇ ਕਾਰਖਾਨੇ ਦੋ ਸ਼ਿਫਟਾਂ ਵਿੱਚ ਕੰਮ ਪੂਰਾ ਕਰਨਗੇ ਅਤੇ ਇੱਕ ਸ਼ਿਫਟ ਵਾਲੇ ਮਜ਼ਦੂਰ ਬੇਰੁਜਗਾਰੀ ਦੇ ਆਲਮ ਵਿੱਚ ਦਿਨ ਵਿਤਾਉਣਗੇ। ਅਮਰਜੀਤ ਸਿੰਘ ਰਣੀਆਂ , ਰਘਵੀਰ ਸਿੰਘ ਲੰਗੇਆਣਾ , ਸੁਰਜੀਤ ਸਿੰਘ , ਸੁਖਚੈਨ ਸਿੰਘ ਸੇਖਾਂ ਖੁਰਦ ਅਤੇ ਹੋਰ ਬੁਲਾਰਿਆਂ ਨੇ ਆਪਣੇ ਵਿਚਾਰ ਰੱਖਣਿਆ ਕੇਂਦਰ ਸਰਕਾਰ ਦੁਆਰਾ ਦਿੱਲੀ ਦੇ ਪੱਤਰਕਾਰਾਂ ਨੂੰ ਤੰਗ ਪਰੇਸ਼ਾਨ ਕਰਨ ਅਤੇ ਬਿਨਾਂ ਕਾਰਨ ਗ੍ਰਿਫ਼ਤਾਰ ਕਰਨ ਦੀ ਸਖਤ ਨਿਖੇਧੀ ਕੀਤੀ ‘ ਉਹਨਾਂ ਕਿਹਾ ਕਿ ਇਸ ਨਾਲ ਲਿਖਣ ਬੋਲਣ ਦੇ ਜਮੂਹਰੀ ਹੱਕਾਂ ਦਾ ਘਾਣ ਹੋਵੇਗਾ ਜਿਸ ਕਰਕੇ ਸੱਚ ਲੋਕਾਂ ਤੱਕ ਨਹੀਂ ਪਹੁੰਚ ਸਕੇਗਾ।
ਪ੍ਰੈਸ ਬਿਆਨ ਜਾਰੀ ਕਰਦੇ ਹੋਏ ਸੁਰਿੰਦਰ ਰਾਮ ਕੁੱਸਾ ਨੇ ਮੰਗ ਕੀਤੀ ਕਿ ਮਜ਼ਦੂਰਾਂ ਤੇ ਲਾਗੂ ਕੀਤੀ 12 ਘੰਟੇ ਦੀ ਡਿਉਟੀ ਵਾਪਸ ਲਈ ਜਾਵੇ ਅਤੇ ਗ੍ਰਿਫਤਾਰ ਕੀਤੇ ਪੱਤਰਕਾਰ ਤੁਰੰਤ ਰਿਹਾਅ ਕੀਤੇ ਜਾਣ । ਉਹਨਾਂ ਜਾਣਕਾਰੀ ਦਿੱਤੀ ਕਿ ਜਿਲ੍ਹਾ ਇਕਾਈ ਮੋਗਾ ਦੀ ਮਹੀਨਾਵਾਰ ਮੀਟਿੰਗ 10 ਅਕਤੂਬਰ ਨੂੰ 10 ਵਜੇ ਸੁਤੰਤਰਤਾ ਸੈਨਾਨੀ ਭਵਨ ਵਿਖੇ ਹੋਵੇਗੀ ਜਿਸ ਵਿੱਚ 14 ਅਕਤੂਬਰ ਦੀ ਮਹਾਂ ਰੈਲੀ ਦੀ ਤਿਆਰੀ ‘ ਜਿਲ੍ਹੇ ਦੇ ਪੈਨਸ਼ਨਰਾਂ ਦੀ ਮੈਂਬਰਸ਼ਿਪ ਅਤੇ ਦਸੰਬਰ ਵਿੱਚ ਮਨਾਏ ਜਾਣ ਵਾਲੇ ਪੈਨਸ਼ਨਰ ਡੇ ਬਾਰੇ ਪ੍ਰੋਗਰਾਮ ਉਲੀਕਿਆ ਜਾਵੇਗਾ। ਅੱਜ ਦੀ ਮੀਟਿੰਗ ਵਿੱਚ ਸੰਤ ਸਿੰਘ, ਅਵਤਾਰ ਸਿੰਘ ਪੱਪੂ , ਜਸਵੰਤ ਸਿੰਘ ਰਾਜਿਆਣਾ , ਰੁਲਦੂ ਰਾਮ ਸੇਖਾ , ਰਣਜੀਤ ਸਿੰਘ ਠੱਠੀ ਭਾਈ , ਦਰਸ਼ਨ ਸਿੰਘ ਸੁਦਾਗਰ ਸਿੰਘ , ਨਛੱਤਰ ਸਿੰਘ , ਸਵਰਨ ਸਿੰਘ , ਰਾਮਬਰਨ , ਸੋਹਣ ਸਿੰਘ ,ਭਜਨ ਸਿੰਘ ਘੋਲੀਆ , ਦਰਸ਼ਨ ਸਿੰਘ ਭੱਲਾ , ਗੁਰਦੇਵ ਸਿੰਘ ਲੰਡਾ , ਬਲਬੀਰ ਸਿੰਘ ਰਖਰਾ ਮੋਹਣ ਸਿੰਘ ਸਮਾਲਰ ਸਰ ਕ ਰਾਜਵਿੰਦਰ ਸਿੰਘ, ਅਮਰਜੀਤ ਸਿੰਘ ਰਖਰਾ , ‘ ਜਸਵੰਤ ਸਿੰਘ ਖੋਖਰ ਕਰਨੈਲ ਸਿੰਘ ਬਾਬਾ ਅਜਮੇਰ ਸਿੰਘ ਚੰਦ ਪੁਰਾਣਾ , ਅਜੀਤ ਕੁਮਾਰ ਲੈਕਚਰਾਰ ਅਤੇ ਹੋਰ ਬਹੁਤ ਸਾਰੇ ਪੈਨਸ਼ਨਰ ਸ਼ਾਮਲ ਹੋਏ।