ਜਲੰਧਰ
ਪਿਛਲੇ ਦਿਨੀਂ ਇਹ ਖ਼ਬਰ ਸਾਹਮਣੇ ਆਈ ਸੀ ਕਿ, ਜਲੰਧਰ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਰਮਨ ਅਰੋੜਾ ਅਤੇ ਡੀਸੀਪੀ ਨਰੇਸ਼ ਡੋਗਰਾ ਵਿਖੇ ਤਿੱਖੀ ਬਹਿਸ ਹੋ ਗਈ ਸੀ।
ਖ਼ਬਰਾਂ ਇਹ ਵੀ ਸਨ ਕਿ, ਬਹਿਸ ਹੱਥੋਂਪਾਈ ਤੱਕ ਵਧ ਗਈ ਸੀ। ਬੀਤੇ ਕੱਲ੍ਹ ਇਹ ਵੀ ਜਾਣਕਾਰੀ ਸੀ ਕਿ, ਡੀਸੀਪੀ ਖਿਲਾਫ਼ ਪੁਲਿਸ ਨੇ ਹੀ ਮਾਮਲਾ ਦਰਜ ਕਰ ਲਿਆ ਹੈ।
ਜਦੋਂਕਿ ਬਾਅਦ ਵਿਚ ਡੀਸੀਪੀ ਲਾਅ ਐਂਡ ਆਰਡਰ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਸੀ ਕਿ, ਡੀਸੀਪੀ ਡੋਗਰਾ ਖਿਲਾਫ਼ ਮਾਮਲਾ ਦਰਜ ਨਹੀਂ ਕੀਤਾ ਗਿਆ ਸੀ।
ਹੁਣ ਇਸ ਸਾਰੇ ਮਾਮਲੇ ਵਿਚ ਵੱਡੀ ਅਪਡੇਟ ਇਹ ਹੈ ਕਿ, ਵਿਧਾਇਕ ਅਰੋੜਾ ਨਾਲ ਉਲਝਣ ਵਾਲੇ ਡੀਸੀਪੀ ਨਰੇਸ਼ ਡੋਗਰਾ ਦਾ ਤਬਾਦਲਾ ਪੁਲਿਸ ਦੇ ਉੱਚ ਅਧਿਕਾਰੀ ਵਲੋਂ ਕਰ ਦਿੱਤਾ ਗਿਆ ਹੈ।