ਪੰਜਾਬ ਨੈੱਟਵਰਕ, ਚੰਡੀਗੜ੍ਹ-
ਪੰਜਾਬ ਵਿਜੀਲੈਂਸ ਦੀ ਰਡਾਰ ਤੇ ਹੁਣ ਪੰਜਾਬ ਦਾ ਇੱਕ ਹੋਰ ਸਾਬਕਾ ਮੰਤਰੀ ਸ਼ਾਮ ਸੁੰਦਰ ਅਰੋੜਾ ਹਨ। ਅਰੋੜਾ ਅੱਜ ਵਿਜੀਲੈਂਸ ਦਫਤਰ ਵਿਚ ਵਿਜੀਲੈਂਸ ਅੱਗੇ ਪੇਸ਼ ਹੋਏ।
ਸਾਬਕਾ ਮੰਤਰੀ ਤੇ ਆਮਦਨ ਤੋਂ ਵਧ ਜਾਇਦਾਦ ਬਣਾਉਣ ਦਾ ਦੋਸ਼ ਹੈ। ਦੱਸ ਦਈਏ ਕਿ, ਸ਼ਾਮ ਸੁੰਦਰ ਅਰੋੜਾ ਕੈਪਟਨ ਸਰਕਾਰ ਸਮੇਂ ਮੰਤਰੀ ਰਹੇ ਹਨ।
ਉਨ੍ਹਾਂ ਤੇ ਪਹਿਲਾਂ ਵੀ ਅਜਿਹੇ ਦੋਸ਼ ਲੱਗੇ ਸਨ। ਦੱਸਣਾ ਬਣਦਾ ਹੈ ਕਿ, ਵਿਜੀਲੈਂਸ ਦੇ ਵਲੋਂ ਪਿਛਲੇ ਕੁੱਝ ਘੰਟਿਆਂ ਤੋਂ ਸਾਬਕਾ ਮੰਤਰੀ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ।
ਵਿਜੀਲੈਂਸ ਦੇ ਵਲੋਂ ਜਿਹੜੇ ਸਵਾਲ ਜਵਾਬ ਕੀਤੇ ਜਾ ਰਹੇ ਹਨ, ਉਨ੍ਹਾਂ ਬਾਰੇ ਤਾਂ ਪਤਾ ਨਹੀਂ ਲੱਗ ਸਕਿਆ, ਪਰ ਕਿਹਾ ਜਾ ਰਿਹਾ ਹੈ ਕਿ, ਸਾਬਕਾ ਮੰਤਰੀ ਦੀਆਂ ਮੁਸ਼ਕਲਾਂ ਅੱਜ ਦੀ ਪੁੱਛਗਿੱਛ ਤੋਂ ਬਾਅਦ ਵਧ ਸਕਦੀਆਂ ਹਨ।