Weather Alert: ਮੌਸਮ ਵਿਭਾਗ ਪੰਜਾਬ ਦਾ ਅਲਰਟ! ਕੱਲ੍ਹ ਪੈ ਸਕਦੈ ਭਾਰੀ ਮੀਂਹ

1269

 

Weather Alert: Weather Department Punjab Alert! Heavy rain may occur tomorrow

ਮੌਸਮ ਵਿਭਾਗ ਪੰਜਾਬ ਨੇ ਭਵਿੱਖਬਾਣੀ ਜਾਰੀ ਕੀਤੀ ਹੈ। ਵਿਭਾਗ ਮੁਤਾਬਿਕ, ਕੱਲ੍ਹ ਪੰਜਾਬ ਦੇ ਕੁੱਝ ਹਿੱਸਿਆਂ ਵਿਚ ਹਲਕੇ ਤੋਂ ਦਰਮਿਆਨੇ ਮੀਂਹ ਪੈਣ ਦੀ ਸੰਭਾਵਨਾ ਹੈ।

ਮੌਸਮ ਵਿਭਾਗ ਨੇ ਕਿਹਾ ਹੈ ਕਿ ਮੌਸਮ ਵਿਚ ਤਬਦੀਲੀ ਹੋਣ ਦੇ ਕਾਰਨ ਸ਼ਾਮ ਨੂੰ ਹਲਕੀ ਠੰਡ ਦੇਖਣ ਨੂੰ ਮਿਲ ਰਹੀ ਹੈ। ਮੌਸਮ ਵਿਭਾਗ ਨੇ ਕਿਹਾ ਹੈ ਕਿ ਉੱਤਰੀ ਭਾਰਤ ਦੇ ਸ਼ਹਿਰਾਂ ਵਿੱਚ ਮੌਸਮ ਸਾਫ਼ ਦੇਖਣ ਨੂੰ ਮਿਲ ਰਿਹਾ ਹੈ।

Image

ਦੂਜੇ ਪਾਸੇ, ਦਿੱਲੀ NCR, ਪਟਨਾ, ਲਖਨਊ, ਜੈਪੁਰ ਅਤੇ ਭੋਪਾਲ ਵਿੱਚ ਰਾਤ ਦਾ ਤਾਪਮਾਨ ਘੱਟੋ-ਘੱਟ 21 ਡਿਗਰੀ ਸੈਲਸੀਅਸ ਹੈ। ਵਿਭਾਗ ਨੇ ਕਿਹਾ ਹੈ ਕਿ ਇੱਥੇ ਮੀਂਹ ਦੀ ਕੋਈ ਸੰਭਾਵਨਾ ਨਹੀਂ ਹੈ।

ਮੀਂਹ ਪੈਣ ਦੀ ਸੰਭਾਵਨਾ

ਮੌਸਮ ਏਜੰਸੀ ਨੇ ਭਵਿੱਖਬਾਣੀ ਕੀਤੀ ਹੈ ਕਿ ਕਈ ਹਿੱਸਿਆਂ ਵਿੱਚ ਮੀਂਹ ਪੈ ਸਕਦਾ ਹੈ। ਨਿਕੋਬਾਰ ਦੀਪ ਸਮੂਹ, ਤੱਟਵਰਤੀ ਤਾਮਿਲਨਾਡੂ, ਕੇਰਲ ਵਿੱਚ ਮੀਂਹ ਪਿਆ। ਇਸ ਦੇ ਨਾਲ ਹੀ ਦੱਖਣੀ ਮੱਧ ਮਹਾਰਾਸ਼ਟਰ, ਬਿਹਾਰ, ਦੱਖਣ-ਪੂਰਬੀ ਉੱਤਰ ਪ੍ਰਦੇਸ਼, ਉੱਤਰ-ਪੂਰਬੀ ਭਾਰਤ ਅਤੇ ਝਾਰਖੰਡ ਸਮੇਤ ਕਈ ਥਾਵਾਂ ‘ਤੇ ਮੀਂਹ ਪੈ ਸਕਦਾ ਹੈ।

ਸਿੱਕਮ ਤੋਂ ਇਲਾਵਾ ਆਸਾਮ, ਪੱਛਮੀ ਬੰਗਾਲ ਅਤੇ ਉੱਤਰ-ਪੂਰਬੀ ਬਿਹਾਰ ਵਿੱਚ ਦਰਮਿਆਨੀ ਬਾਰਿਸ਼ ਕਾਰਨ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਹੈ।

ਵਿਭਾਗ ਨੇ ਭਵਿੱਖਬਾਣੀ ਕੀਤੀ ਹੈ ਕਿ ਅੱਜ ਅਸਾਮ ਅਤੇ ਮੇਘਾਲਿਆ ਦੇ ਖੇਤਰਾਂ ਵਿੱਚ ਮੀਂਹ ਪੈ ਸਕਦਾ ਹੈ। ਉੱਤਰ-ਪੱਛਮੀ ਅਤੇ ਮੱਧ ਭਾਰਤ ਦੇ ਤਾਪਮਾਨ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ।

ਜੰਮੂ-ਕਸ਼ਮੀਰ, ਗਿਲਗਿਤ-ਬਾਲਟਿਸਤਾਨ, ਮੁਜ਼ੱਫਰਾਬਾਦ ਅਤੇ ਲੱਦਾਖ ਦੇ ਉੱਤਰੀ ਇਲਾਕਿਆਂ ‘ਚ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ ਬਿਹਾਰ, ਉੱਤਰੀ ਉੜੀਸਾ, ਝਾਰਖੰਡ ਦੇ ਨਾਲ-ਨਾਲ ਗੋਆ ਅਤੇ ਲਕਸ਼ਦੀਪ ਵਿੱਚ ਵੀ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਹੈ।

 

LEAVE A REPLY

Please enter your comment!
Please enter your name here