WhatsApp-
WhatsApp ਨੇ ਪਹਿਲਾਂ ਹੀ 4.0 ਵਰਜ਼ਨ ਤੇ ਪੁਰਾਣੇ ਵਾਲੀ ਐਂਡਰਾਇਡ ਮਾਡਲ ਲਈ ਆਪਣਾ ਸਮਰਥਨ ਬੰਦ ਕਰ ਦਿੱਤਾ ਹੈ। ਕੀ ਤੁਸੀਂ ਪੁਰਾਣੇ iPhone ਦੀ ਵਰਤੋਂ ਕਰ ਰਹੇ ਹੋ ਜਾਂ ਤੁਹਾਡਾ ਫੋਨ iOS ਦੇ ਪੁਰਾਣੇ ਵਰਜ਼ਨ ‘ਤੇ ਚੱਲ ਰਿਹਾ ਹੈ?
ਜੇਕਰ ਅਜਿਹਾ ਹੈ ਤਾਂ ਤੁਹਾਨੂੰ ਜਾਂ ਤਾਂ ਆਪਣੇ ਫੋਨ ਨੂੰ ਅਪਗ੍ਰੇਡ ਕਰਨਾ ਪਵੇਗਾ ਜਾਂ iOS ਦੇ ਲੇਟੈਸਟ ਵਰਜ਼ਨ ‘ਚ ਅਪਡੇਟ ਕਰਨਾ ਪਵੇਗਾ।
ਜੇਕਰ ਤੁਸੀਂ ਅਜਿਹਾ ਨਹੀਂ ਕਰਦੇ ਹੋ ਤਾਂ ਤੁਸੀਂ WhatsApp ਦਾ ਅਸੈੱਸ ਗਵਾ ਸਕਦੇ ਹੋ, ਕਿਉਂਕਿ ਇਸ ਦੀਵਾਲੀ ਤੋਂ ਮੈਸੇਜਿੰਗ ਐਪ ਜਲਦ ਹੀ ਪੁਰਾਣੇ iPhones ‘ਤੇ ਕੰਮ ਕਰਨਾ ਬੰਦ ਕਰ ਦੇਵੇਗਾ।
Apple ਦੇ ਹਾਲੀਆ ਅਪਡੇਟ ਅਨੁਸਾਰ, iOS 10 ਤੇ iOS 11 ਡਿਵਾਈਸ ‘ਤੇ ਚੱਲਣ ਵਾਲੇ iPhone 24 ਅਕਤੂਬਰ ਤੋਂ WhatsApp ਨੂੰ ਸਪੋਰਟ ਕਰਨਾ ਬੰਦ ਕਰ ਦੇਣਗੇ।
ਇਨ੍ਹਾਂ iPhone ‘ਤੇ ਨਹੀਂ ਚੱਲੇਗਾ ਵ੍ਹਟਸਐਪ
WhatsApp ਨੇ iPhone ਯੂਜ਼ਰਜ਼ ਨੂੰ ਸੂਚਿਤ ਕਰਨਾ ਵੀ ਸ਼ੁਰੂ ਕਰ ਦਿੱਤਾ ਹੈ ਕਿ ਐਪ ਹੁਣ iOS 10 ਜਾਂ iOS 11 ‘ਤੇ ਨਹੀਂ ਚੱਲੇਗਾ। ਇੰਸਟੈਂਟ ਮੈਸੇਜਿੰਗ ਐਪ ਦੀ ਵਰਤੋਂ ਜਾਰੀ ਰੱਖਣ ਲਈ, ਯੂਜ਼ਰਜ਼ ਨੂੰ ਆਪਣੇ iOS ਨੂੰ ਅਪਡੇਟ ਕਰਨਾ ਪਵੇਗਾ।
ਵ੍ਹਟਸਐਪ ਦੇ ਹੈਲਪ ਸੈਂਟਰ ਪੇਜ ਮੁਤਾਬਕ, ਆਈਫੋਨ ਯੂਜ਼ਰਜ਼ ਨੂੰ ਐਪ ਦਾ ਇਸਤੇਮਾਲ ਜਾਰੀ ਰੱਖਣ ਲਈ iOS 12 ਜਾਂ ਇਸ ਤੋਂ ਨਵੇਂ ਵਰਜ਼ਨ ਦੀ ਲੋੜ ਪਵੇਗੀ। iOS 10 ਤੇ iOS 11 ਸਾਫਟਵੇਅਰ ਵਰਜ਼ਨ ‘ਤੇ ਚੱਲਣ ਵਾਲੇ ਕਈ ਆਈਫੋਨ ਨਹੀਂ ਹਨ।
ਖ਼ਬਰ ਸ੍ਰੋਤ- punjabijagran