ਦੁਬਈ
28 ਅਗਸਤ ਨੂੰ ਇਥੇ ਪਾਕਿਸਤਾਨ ਖ਼ਿਲਾਫ਼ ਹੋਣ ਵਾਲੇ ਏਸ਼ੀਆ ਕੱਪ ਮੈਚ ‘ਚ ਵਾਪਸੀ ਕਰ ਰਹੇ ਵਿਰਾਟ ਕੋਹਲੀ ਨੇ ਕਿਹਾ ਕਿ ਉਸ ਨੇ ਮਹੀਨੇ ਤੋਂ ਬੱਲੇ ਨੂੰ ਹੱਥ ਤੱਕ ਨਹੀਂ ਲਾਇਆ।
ਖ਼ਰਾਬ ਫਾਰਮ ਦੇ ਲੰਬੇ ਸਮੇਂ ਨੇ ਕੋਹਲੀ ਦੀ ਮਾਨਸਿਕ ਸਿਹਤ ‘ਤੇ ਵੀ ਪ੍ਰਭਾਵ ਪਾਇਆ ਹੈ ਅਤੇ ਸਾਬਕਾ ਭਾਰਤੀ ਕਪਤਾਨ ਨੇ ਮੰਨਿਆ ਕਿ ਉਸ ਨੇ ਏਸ਼ੀਆ ਕੱਪ ਤੋਂ ਪਹਿਲਾਂ ਮਹੀਨੇ ਦੀ ਛੁੱਟੀ ਦੌਰਾਨ ਆਪਣੇ ਬੱਲੇ ਨੂੰ ਹੱਥ ਤੱਕ ਨਹੀਂ ਲਾਇਆ।
ਕੋਹਲੀ ਨੇ ਤਿੰਨ ਸਾਲਾਂ ਤੋਂ ਅੰਤਰਰਾਸ਼ਟਰੀ ਕ੍ਰਿਕਟ ‘ਚ ਸੈਂਕੜਾ ਨਹੀਂ ਲਗਾਇਆ ਹੈ ਅਤੇ ਇਸ ਖ਼ਰਾਬ ਫਾਰਮ ਦਾ ਉਸ ‘ਤੇ ਅਸਰ ਪਿਆ ਹੈ।