ਕੈਨੇਡਾ
ਕੈਨੇਡਾ ਵਿੱਚ ਰਹਿ ਰਹੇ ਫਿਲਮ ਪ੍ਰੋਡਿਊਸਰ ਮਨਬੀਰ ਮਨੀ ਦਾ ਬੀਤੇ ਦਿਨ ਕਤਲ ਕਰ ਦਿੱਤਾ ਗਿਆ। ਦਰਅਸਲ, ਗੁਆਂਢੀਆਂ ਦੇ ਝਗੜੇ ਤੋਂ ਬਾਅਦ ਏਰੀਏ ਵਿਚ ਪੁਲਿਸ ਨੂੰ ਸੱਦਿਆ ਗਿਆ ਸੀ, ਪਰ ਪੁਲਿਸ ਦੇ ਪਹੁੰਚਣ ਤੋਂ ਪਹਿਲਾਂ ਹੀ ਫਿਲਮ ਪ੍ਰੋਡਿਊਸਰ ਮਨਬੀਰ ਮਨੀ ਗੰਭੀਰ ਜ਼ਖਮੀ ਸੀ, ਜਿਸ ਦੀ ਬਾਅਦ ਵਿੱਚ ਮੌਤ ਹੋ ਗਈ।
ਖ਼ਬਰਾਂ ਮੁਤਾਬਿਕ, ਫਿਲਮ ਪ੍ਰੋਡਿਊਸਰ ਮਨਬੀਰ ਮਨੀ ਦੇ ਕਤਲ ਮਾਮਲੇ ਵਿੱਚ ਪੁਲਿਸ ਦੇ ਵਲੋਂ ਇੱਕ ਸ਼ੱਕੀ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ, ਹਾਲਾਂਕਿ ਪੁਲਿਸ ਨੇ ਫੜੇ ਗਏ ਵਿਅਕਤੀ ਦੀ ਪਛਾਣ ਦੱਸਣ ਤੋਂ ਗੁਰੇਜ਼ ਕੀਤਾ ਹੈ। ਪੁਲਿਸ ਵਲੋਂ ਇਸ ਘਟਨਾ ਸਬੰਧੀ ਗੰਭੀਰਤਾ ਦੇ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਹੋਰਨਾਂ ਲੋਕਾਂ ਕੋਲੋਂ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ।