Punjab Breaking: ਪੁਲਿਸ ਥਾਣੇ ‘ਚ ਵੱਡਾ ਬਲਾਸਟ
ਗੁਮਟਾਲਾ ਪੁਲਿਸ ਚੌਂਕੀ ਵਿੱਚ ਹੋਏ ਧਮਾਕੇ ਕਾਰਨ ਇਲਾਕੇ ਵਿਚ ਦਹਿਸ਼ਤ
ਗੁਰਪ੍ਰੀਤ ਸਿੰਘ, ਅੰਮ੍ਰਿਤਸਰ
ਅੰਮ੍ਰਿਤਸਰ ਦੀ ਇੱਕ ਹੋਰ ਪੁਲਿਸ ਚੌਂਕੀ ਤੇ ਧਮਾਕੇ ਦੀ ਖ਼ਬਰ ਹੈ। ਜਾਣਕਾਰੀ ਮੁਤਾਬਿਕ, ਏਅਰਪੋਰਟ ਰੋਡ ਤੇ ਸਥਿਤ ਗੁਮਟਾਲਾ ਪੁਲਿਸ ਚੌਂਕੀ ਵਿੱਚ ਹੋਏ ਧਮਾਕੇ ਕਾਰਨ ਇਲਾਕੇ ਵਿਚ ਦਹਿਸ਼ਤ ਫ਼ੈਲ ਗਈ ਹੈ।
ਹਾਲਾਂਕਿ ਦੱਸਿਆ ਇਹ ਜਾ ਰਿਹਾ ਹੈ ਕਿ, ਚੌਂਕੀ ਵਿੱਚ ਜਿਆਦਾ ਸਟਾਫ਼ ਨਹੀਂ ਸੀ ਅਤੇ ਪੁਲਿਸ ਜਿਆਦਾਤਰ ਨਾਕਿਆਂ ਤੇ ਤੈਨਾਤ ਸੀ।
ਦੂਜੇ ਪਾਸੇ ਕੁੱਝ ਪੁਲਿਸ ਅਧਿਕਾਰੀਆਂ ਦਾ ਦਾਅਵਾ ਹੈ ਕਿ, ਗੱਡੀ ਦਾ ਰੈਡੀਏਟਰ ਫਟਿਆ ਹੈ, ਤਾਂ ਬਲਾਸਟ ਹੋਇਆ ਹੈ। ਹਾਲਾਂਕਿ ਸੀਨੀਅਰ ਪੁਲਿਸ ਅਫ਼ਸਰ ਮੌਕੇ ਤੇ ਪਹੁੰਚ ਗਏ ਹਨ ਅਤੇ ਮਾਮਲੇ ਦੀ ਜਾਂਚ ਕਰਨ ਦੀ ਗੱਲ ਕਹਿ ਰਹੇ ਹਲ।