All Latest NewsNews Flash

ਵੱਡੀ ਖ਼ਬਰ: ਭਗਵੰਤ ਮਾਨ ਦੇ ਘਰ ‘ਤੇ ਦਿੱਲੀ ਪੁਲਿਸ ਵੱਲੋਂ ਛਾਪੇਮਾਰੀ

 

ਪੰਜਾਬ ਨੈੱਟਵਰਕ, ਚੰਡੀਗੜ੍ਹ-

ਪੰਜਾਬ ਦੇ ਸੀਐੱਮ ਭਗਵੰਤ ਮਾਨ ਦੇ ਘਰ ਤੇ ਦਿੱਲੀ ਪੁਲਿਸ ਦੀ ਰੇਡ ਦੀ ਖ਼ਬਰ ਹੈ। ਇਹ ਜਾਣਕਾਰੀ ਦਿੱਲੀ ਸੀਐੱਮ ਆਤਿਸ਼ੀ ਨੇ ਦਿੱਤੀ ਹੈ।

ਉਨ੍ਹਾਂ ਨੇ ਟਵੀਟ ਕਰਕੇ ਲਿਖਿਆ ਕਿ ਦਿੱਲੀ ਪੁਲਿਸ ਭਗਵੰਤ ਮਾਨ ਦੀ ਦਿੱਲੀ ਵਿੱਚ ਸਥਿਤ ਰਿਹਾਇਸ਼ ਤੇ ਛਾਪੇਮਾਰੀ ਕਰ ਰਹੀ ਹੈ। ਭਾਜਪਾ ਦੇ ਲੋਕ ਦਿਨ-ਦਿਹਾੜੇ ਪੈਸੇ, ਜੁੱਤੇ ਅਤੇ ਚਾਦਰਾਂ ਵੰਡ ਰਹੇ ਹਨ – ਇਹ ਦਿਖਾਈ ਨਹੀਂ ਦੇ ਰਿਹਾ। ਸਗੋਂ ਉਹ ਚੁਣੇ ਹੋਏ ਮੁੱਖ ਮੰਤਰੀ ਦੇ ਨਿਵਾਸ ‘ਤੇ ਛਾਪਾ ਮਾਰਨ ਤੱਕ ਪਹੁੰਚ ਜਾਂਦੇ ਹਨ। ਵਾਹ ਭਾਜਪਾ! ਦਿੱਲੀ ਦੇ ਲੋਕ 5 ਤਰੀਕ ਨੂੰ ਆਪਣਾ ਜਵਾਬ ਦੇਣਗੇ!

Leave a Reply

Your email address will not be published. Required fields are marked *