ਵੱਡੀ ਖ਼ਬਰ: ਬਦਮਾਸ਼ਾਂ ਨੇ ਪ੍ਰਾਪਰਟੀ ਡੀਲਰ ਨੂੰ ਗੋਲੀਆਂ ਨਾਲ ਭੁੰਨਿਆ
ਪੰਜਾਬ ਨੈੱਟਵਰਕ, ਪਟਨਾ
ਬਿਹਾਰ ਦੀ ਰਾਜਧਾਨੀ ਪਟਨਾ ਵਿੱਚ ਇੱਕ ਪ੍ਰਾਪਰਟੀ ਡੀਲਰ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। ਘਟਨਾ ਨੂੰ ਐਤਵਾਰ ਸਵੇਰੇ ਅੰਜਾਮ ਦਿੱਤਾ ਗਿਆ।
ਬਦਮਾਸ਼ਾਂ ਨੇ ਸ਼ਰੇਆਮ ਪ੍ਰਾਪਰਟੀ ਡੀਲਰ ਨੂੰ ਗੋਲੀਆਂ ਨਾਲ ਭੁੰਨ ਦਿੱਤਾ। ਕਤਲ ਤੋਂ ਬਾਅਦ ਇਲਾਕੇ ‘ਚ ਸਨਸਨੀ ਫੈਲ ਗਈ ਹੈ।
ਸਿਟੀ ਡੀਐਸਪੀ ਤੇ ਹੋਰ ਪੁਲੀਸ ਮੁਲਾਜ਼ਮਾਂ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਕੀਤੀ। ਇਹ ਘਟਨਾ ਪਟਨਾ ਸ਼ਹਿਰ ਦੇ ਅਮਲਗੰਜ ਥਾਣਾ ਖੇਤਰ ਦੇ ਜੱਲਾ ਰੋਡ ਇਲਾਕੇ ਦੀ ਹੈ।