All Latest NewsGeneralNews FlashPunjab NewsTOP STORIES

BREAKING: ਦੇਸ਼ ‘ਚ ਤਿੰਨ ਵੱਡੀਆਂ ਪ੍ਰੀਖਿਆਵਾਂ ਰੱਦ, ਇੱਕ ਪੇਪਰ ਲੀਕ! ਮੋਦੀ ਜੀ ਤਮਾਸ਼ਾ ਦੇਖ ਰਹੇ ਨੇ- ਪ੍ਰਿਅੰਕਾ ਗਾਂਧੀ

 

NEET 2024 Paper Leak Controversy:

NEET UG 2024 ਦੀ ਪ੍ਰੀਖਿਆ ਵਿੱਚ ਪੇਪਰ ਲੀਕ ਹੋਣ ਦਾ ਮਾਮਲਾ ਹੁਣ ਮੋਦੀ ਸਰਕਾਰ 3.0 ਦੇ ਗਲੇ ਦੀ ਹੱਡੀ ਬਣਦਾ ਜਾ ਰਿਹਾ ਹੈ।

ਇਸ ਮੁੱਦੇ ‘ਤੇ ਨੁਕਸਾਨ ਨੂੰ ਕੰਟਰੋਲ ਕਰਨ ਲਈ ਸਰਕਾਰ ਪੇਪਰ ਲੀਕ ਵਿਰੋਧੀ ਕਾਨੂੰਨ ਦੀ ਵਰਤੋਂ ਕਰ ਰਹੀ ਹੈ ਅਤੇ ਪੇਪਰ ਲੀਕ ਮਾਮਲਿਆਂ ਦੀ ਜਾਂਚ ਸੀ.ਬੀ.ਆਈ. ਨੂੰ ਸੌਂਪ ਦਿੱਤੀ ਹੈ।

ਪਰ, ਪੇਪਰ ਲੀਕ ਦੀਆਂ ਘਟਨਾਵਾਂ ਤੇ ਵਿਰੋਧੀ ਧਿਰ ਵੀ ਲਗਾਤਾਰ ਸਰਕਾਰ ‘ਤੇ ਸ਼ਬਦੀ ਹਮਲੇ ਕਰ ਰਹੀ ਹੈ।

ਤਾਜ਼ਾ ਬਿਆਨ ਕਾਂਗਰਸ ਨੇਤਾ ਪ੍ਰਿਅੰਕਾ ਗਾਂਧੀ ਵਾਡਰਾ ਨੇ ਦਿੱਤਾ ਹੈ। ਵਾਡਰਾ ਨੇ ਕਿਹਾ ਕਿ ਭਾਜਪਾ ਦੇ ਸ਼ਾਸਨ ‘ਚ ਪੂਰੀ ਸਿੱਖਿਆ ਪ੍ਰਣਾਲੀ ਮਾਫੀਆ ਅਤੇ ਭ੍ਰਿਸ਼ਟ ਲੋਕਾਂ ਦੇ ਹਵਾਲੇ ਕਰ ਦਿੱਤੀ ਗਈ ਹੈ।

ਪ੍ਰਿਅੰਕਾ ਨੇ ਕਿਹਾ ਕਿ ਭਾਜਪਾ ਸਰਕਾਰ ਸਾਫ਼-ਸੁਥਰੇ ਢੰਗ ਨਾਲ ਪ੍ਰੀਖਿਆ ਵੀ ਨਹੀਂ ਕਰਵਾ ਸਕਦੀ। ਅੱਜ ਭਾਜਪਾ ਸਰਕਾਰ ਨੌਜਵਾਨਾਂ ਦੇ ਭਵਿੱਖ ਦਾ ਸਭ ਤੋਂ ਵੱਡਾ ਰੋੜਾ ਬਣ ਗਈ ਹੈ।

ਦੇਸ਼ ਦੇ ਯੋਗ ਨੌਜਵਾਨ ਭਾਜਪਾ ਦੇ ਭ੍ਰਿਸ਼ਟਾਚਾਰ ਨਾਲ ਲੜਨ ਵਿੱਚ ਆਪਣਾ ਕੀਮਤੀ ਸਮਾਂ ਅਤੇ ਊਰਜਾ ਬਰਬਾਦ ਕਰ ਰਹੇ ਹਨ ਅਤੇ ਮੋਦੀ ਜੀ ਸਿਰਫ਼ ਤਮਾਸ਼ਾ ਦੇਖ ਰਹੇ ਹਨ।

 

Leave a Reply

Your email address will not be published. Required fields are marked *