ਅਖੌਤੀ ਸਿੱਖਿਆ ਕ੍ਰਾਂਤੀ ਨੂੰ ਕਿਸਾਨਾਂ ਨੇ ਪਾਇਆ ਵਾਨ੍ਹੀ, AAP ਵਿਧਾਇਕ ਦਾ ਜ਼ਬਰਦਸਤ ਵਿਰੋਧ
ਸਮਰਾਲਾ :
ਸਿੱਖਿਆ ਕ੍ਰਾਂਤੀ ਤਹਿਤ ਹਲਕਾ ਸਮਰਾਲਾ ਦੇ ਪਿੰਡ ਲੱਲ ਕਲਾਂ ਵਿਖੇ ਸਰਕਾਰੀ ਹਾਈ ਸਕੂਲ ਵਿੱਚ ਨਵੀਂ ਬਣੀ ਚਾਰਦੀਵਾਰੀ ਦਾ ਉਦਘਾਟਨ ਕਰਨ ਪਹੁੰਚੇ ਐਮਐਲਏ ਜਗਤਾਰ ਸਿੰਘ ਦਿਆਲਪੁਰਾ ਨੂੰ ਅਜਿਹੇ ਵਿਰੋਧ ਦਾ ਸਾਹਮਣਾ ਕਰਨਾ ਪਿਆ, ਜਿਸ ਦੀ ਉਮੀਦ ਨਹੀਂ ਸੀ, ਜਦੋਂ ਵਿਧਾਇਕ ਦਿਆਲਪੁਰਾ ਸਕੂਲ ਦਾ ਉਦਘਾਟਨ ਕਰਨ ਪਹੁੰਚੇ, ਤਾਂ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਆਗੂਆਂ ਅਤੇ ਵਰਕਰਾਂ ਵੱਲੋਂ ਸਕੂਲ ਦੇ ਬਾਹਰ ਹੀ ਰੋਸ ਧਰਨਾ ਲਾਇਆ ਗਿਆ।
ਉਨ੍ਹਾਂ ਦੇ ਹੱਥਾਂ ਵਿੱਚ “ਟਰਾਲੀ ਚੋਰ” ਅਤੇ “ਭਾਂਡੇ ਚੋਰ” ਵਰਗੇ ਬੈਨਰ ਸਨ, ਜਿਨ੍ਹਾਂ ਰਾਹੀਂ ਸਰਕਾਰ ਅਤੇ ਇਨ੍ਹਾਂ ਦੇ ਪ੍ਰਤਿਨਿਧੀਆਂ ਵਿਰੁੱਧ ਗੁੱਸਾ ਜਤਾਇਆ ਗਿਆ।
ਸਥਿਤੀ ਦੀ ਗੰਭੀਰਤਾ ਨੂੰ ਵੇਖਦੇ ਹੋਏ ਡੀਐਸਪੀ ਤਰਲੋਚਨ ਸਿੰਘ ਦੀ ਅਗਵਾਈ ਹੇਠੇ ਵੱਡੀ ਗਿਣਤੀ ‘ਚ ਪੁਲਿਸ ਮੁਲਾਜ਼ਮ ਮੌਕੇ ‘ਤੇ ਪਹੁੰਚ ਗਏ।
ਕਿਸਾਨ ਆਗੂ ਸੁਪਿੰਦਰ ਸਿੰਘ ਬੱਗਾ ਨੇ ਦੱਸਿਆ ਕਿ ਉਹ ਵਿਧਾਇਕ ਨਾਲ ਮਿਲ ਕੇ ਖਨੌਰੀ ਵਾਰਡ ਵਿੱਚ ਹੋਈ ਸਮਾਨ ਚੋਰੀ ਦੇ ਮਾਮਲੇ ਵਿੱਚ ਨਿਆਂ ਦੀ ਮੰਗ ਕਰਨਾ ਚਾਹੁੰਦੇ ਸਨ।
ਉਨ੍ਹਾਂ ਅਨੁਸਾਰ, ਇਸ ਚੋਰੀ ਵਿੱਚ ਕੁਝ ਅਧਿਕਾਰੀ ਸ਼ਾਮਿਲ ਹਨ, ਜਿਨ੍ਹਾਂ ਵਿਰੁੱਧ ਕਾਰਵਾਈ ਹੋਣੀ ਚਾਹੀਦੀ ਹੈ ਪਰ ਉਨ੍ਹਾਂ ਨੂੰ ਵਿਧਾਇਕ ਨਾਲ ਗੱਲ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਗਈ।
ਉਲਟ, ਪੁਲਿਸ ਵੱਲੋਂ ਮਾਈਕ ਜਬਰੀ ਬੰਦ ਕਰਵਾ ਦਿੱਤੇ ਗਏ। ਵਿਧਾਇਕ ਜਗਤਾਰ ਸਿੰਘ ਦਿਆਲਪੁਰਾ, ਕਿਸਾਨ ਆਗੂਆਂ ਨਾਲ ਬਿਨਾਂ ਮੁਲਾਕਾਤ ਕੀਤੇ, ਆਪਣੀ ਗੱਡੀ ਰਾਹੀਂ ਮੌਕੇ ਤੋਂ ਰਵਾਨਾ ਹੋ ਗਏ। ਇਸ ਤੋਂ ਬਾਅਦ ਕਿਸਾਨਾਂ ਵੱਲੋਂ ਹੋਰ ਵੀ ਤੀਖੇ ਨਾਅਰੇ ਲਾਏ ਗਏ ਅਤੇ ਵਿਰੋਧ ਹੋਰ ਤੇਜ਼ ਹੋ ਗਿਆ।
ਕਿਸਾਨ ਆਗੂ ਸਵਰਨਜੀਤ ਸਿੰਘ ਘੁਲਾਲ ਨੇ ਕਿਹਾ ਕਿ ਉਹ ਵਿਧਾਇਕ ਸਾਹਿਬ ਨੂੰ ਕੁਝ ਸਧੇ ਸਵਾਲ ਪੁੱਛਣ ਚਾਹੁੰਦੇ ਸਨ, ਪਰ ਉਨ੍ਹਾਂ ਨੇ ਉਨ੍ਹਾਂ ਨੂੰ ਮਿਲਣ ਦੀ ਹਿੰਮਤ ਵੀ ਨਹੀਂ ਕੀਤੀ। “ਜੇਕਰ ਵਿਧਾਇਕ ਹੀ ਸਾਡੇ ਸਵਾਲਾਂ ਦੇ ਜਵਾਬ ਨਹੀਂ ਦੇ ਸਕਦੇ ਤਾਂ ਹੋਰ ਕੌਣ ਦੇਵੇਗਾ? news18