ਪ੍ਰਾਇਮਰੀ ਤੋਂ ਮਾਸਟਰ ਕਾਡਰ ਦੇ ਵੱਖ-ਵੱਖ ਵਿਸ਼ਿਆਂ ਦੀਆਂ ਤਰੱਕੀਆਂ ਤੁਰੰਤ ਕਰਨ ਦੀ ਮੰਗ- ਅਮਨਦੀਪ ਸ਼ਰਮਾ
ਪਿਛਲੇ ਕਈ ਸਾਲਾਂ ਤੋਂ ਰੁਕੀਆਂ ਪਈਆਂ ਹਨ ਪ੍ਰਾਇਮਰੀ ਤੋਂ ਮਾਸਟਰ ਕਾਰਡਰ ਦੀਆਂ ਤਰੱਕੀਆਂ -ਗੁਰਜੰਟ ਸਿੰਘ ਬੱਛੋਆਣਾ
ਲੈਫਟ ਆਉਟ ਕੇਸਾਂ ਦਾ ਮਸਲਾ ਵੀ ਅਜੇ ਵਿਚਾਰ ਅਧੀਨ-ਰਾਜਵਿੰਦਰ ਸਿੰਘ ਖੱਤਰੀ ਵਾਲਾ
ਪੰਜਾਬ ਨੈੱਟਵਰਕ, ਚੰਡੀਗੜ੍ਹ
ਪ੍ਰਾਇਮਰੀ ਕਾਡਰ ਤੋਂ ਮਾਸਟਰ ਕਾਰਡਰ ਦੀਆਂ ਤਰੱਕੀਆਂ ਤੁਰੰਤ ਕਰਨ ਦੀ ਮੰਗ ਨੂੰ ਲੈ ਕੇ ਮੁੱਖ ਅਧਿਆਪਕ ਅਤੇ ਕੇਂਦਰ ਮੁੱਖ ਅਧਿਆਪਕ ਜਥੇਬੰਦੀ ਪੰਜਾਬ ਦੇ ਸੂਬਾ ਪ੍ਰਧਾਨ ਅਮਨਦੀਪ ਸ਼ਰਮਾ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਪਿਛਲੇ ਕਈ ਸਾਲਾਂ ਤੋਂ ਪ੍ਰਾਇਮਰੀ ਤੋਂ ਮਾਸਟਰ ਕਾਰਡਰ ਵੱਖ-ਵੱਖ ਵਿਸ਼ਿਆਂ ਦੀਆਂ ਤਰੱਕੀਆਂ ਰੁਕੀਆਂ ਪਈਆਂ ਹਨ। ਉਹਨਾਂ ਕਿਹਾ ਕਿ ਅਧਿਆਪਕਾਂ ਨੂੰ 25-25 ਸਾਲ ਦੀ ਸਰਵਿਸ ਕਰਨ ਉਪਰੰਤ ਵੀ ਕੋਈ ਤਰੱਕੀ ਨਹੀਂ ਮਿਲੀ।
ਉਹਨਾਂ ਕਿਹਾ ਕਿ ਵੱਖ-ਵੱਖ ਵਿਸ਼ਿਆਂ ਪੰਜਾਬੀ, ਹਿੰਦੀ ,ਅੰਗਰੇਜ਼ੀ, ਸੰਸਕ੍ਰਿਤ, ਸਾਇੰਸ ਫਿਜੀਕਲ ਐਜੂਕੇਸ਼ਨ, ਫਾਈਨ ਆਰਟ, ਸੋਸ਼ਲ ਸਟੱਡੀ ਸਮੇਤ ਵੱਖ ਵੱਖ ਵਿਸ਼ਿਆਂ ਦੀਆਂ ਤਰੱਕੀਆਂ ਦੇ ਕੇਸ ਤੁਰੰਤ ਮੰਗ ਕੇ ਅਧਿਆਪਕਾਂ ਨੂੰ ਮਾਸਟਰ ਕਾਰਡਰ ਵਿੱਚ ਪ੍ਰਮੋਟ ਕਰਨ ਦੀ ਮੰਗ ਰੱਖੀ।
ਜਥੇਬੰਦੀ ਪੰਜਾਬ ਦੀ ਸੂਬਾ ਪ੍ਰਚਾਰ ਸਕੱਤਰ ਗੁਰਜੰਟ ਸਿੰਘ ਬੱਛੋਆਣਾ ਨੇ ਕਿਹਾ ਕਿ 2018 ਤੋਂ ਬਾਅਦ ਲਗਾਤਾਰ ਅਧਿਆਪਕ ਤਰੱਕੀਆਂ ਨੂੰ ਉਡੀਕ ਰਹੇ ਹਨ। ਉਨਾਂ ਕਿਹਾ ਕਿ ਬਹੁਤ ਅਧਿਆਪਕਾਂ ਦੀਆਂ ਰਿਟਾਇਰਮੈਂਟ ਦੀਆਂ ਉਮਰਾਂ ਵੀ ਨਜ਼ਦੀਕ ਆ ਗਈਆਂ ਹਨ। ਉਨਾਂ ਵੱਖ -ਵੱਖ ਵਿਸ਼ਿਆਂ ਦੀਆਂ ਤਰੱਕੀਆਂ ਤੁਰੰਤ ਕਰਨ ਦੀ ਮੰਗ ਰੱਖੀ।
ਜਥੇਬੰਦੀ ਪੰਜਾਬ ਦੇ ਸੂਬਾ ਸਰਪ੍ਰਸਤ ਰਾਜਵਿੰਦਰ ਸਿੰਘ ਖੱਤਰੀਵਾਲਾ ਨੇ ਕਿਹਾ ਕਿ 2015 ਵਿੱਚ ਹੋਈਆਂ ਤਰੱਕੀਆਂ ਅਤੇ 2018 ਵਿੱਚ ਹੋਈਆਂ ਤਰੱਕੀਆਂ ਦੇ ਲੈਫਟ ਆਊਟ ਕੇਸ ਵੀ ਅਜੇ ਤੱਕ ਵਿਭਾਗ ਕੋਲ ਵਿਚਾਰ ਅਧੀਨ ਚੱਲ ਰਹੇ ਹਨ।
ਉਨਾਂ ਤੁਰੰਤ ਲੈਫਟ ਆਊਟ ਕੇਸਾਂ ਦੀਆਂ ਲਿਸਟਾਂ ਜਾਰੀ ਕਰਨ ਦੀ ਵੀ ਮੰਗ ਰੱਖੀ। ਉਹਨਾਂ ਕਿਹਾ ਕਿ ਪ੍ਰਾਇਮਰੀ ਕੈਟਰ ਤੋਂ ਮਾਸਟਰ ਕਾਰਡਰ ਵਿੱਚ ਹੈਡ ਟੀਚਰ 4% ਸੈਂਟਰ ਹੈਡ ਟੀਚਰ 1% ਈ ਟੀ ਟੀ ਅਧਿਆਪਕਾਂ ਦਾ ਜੋ ਵੱਖ-ਵੱਖ ਕੋਟਾ ਨਿਰਧਾਰਿਤ ਹੋਇਆ ਹੈ ਉਸ ਕੋਟੇ ਤਹਿਤ ਜਨਰਲ ਤਰੱਕੀਆਂ ਵੀ ਤੁਰੰਤ ਕੀਤੀਆਂ ਜਾਣ।