All Latest NewsNationalNews FlashPoliticsPunjab NewsTop BreakingTOP STORIES

BREAKING: ਅਕਾਲੀ ਦਲ ਦੇ ਵੱਡੇ ਲੀਡਰ ਸੁਖਦੇਵ ਸਿੰਘ ਢੀਂਡਸਾ ਦਾ ਦੇਹਾਂਤ

 

ਪੰਜਾਬ ਨੈਟਵਰਕ ਚੰਡੀਗੜ੍ਹ

ਅਕਾਲੀ ਦਲ ਦੇ ਵੱਡੇ ਲੀਡਰ ਸੁਖਦੇਵ ਸਿੰਘ ਢੀਡਸਾ ਦਾ ਦੇਹਾਂਤ ਹੋ ਗਿਆ ਹੈ। ਉਹਨਾਂ ਦੀ ਉਮਰ 89 ਸਾਲ ਸੀ।ਜਾਣਕਾਰੀ ਦੇ ਮੁਤਾਬਕ ਉਹਨਾਂ ਨੇ ਮੋਹਾਲੀ ਦੇ ਇੱਕ ਹਸਪਤਾਲ ਵਿੱਚ ਆਖਰੀ ਸਾਹ ਲਏ ਹਨ।

ਦੱਸ ਦਈਏ ਕਿ ਢੀਂਡਸਾ ਪਿਛਲੇ ਲੰਮੇ ਸਮੇਂ ਤੋਂ ਬਿਮਾਰ ਚੱਲ ਰਹੇ ਸਨ ਅਤੇ ਉਨਾਂ ਦਾ ਇਲਾਜ ਚੱਲ ਰਿਹਾ ਸੀ। ਖਬਰਾਂ ਇਹ ਵੀ ਬੀਤੇ ਕੁਝ ਦਿਨਾਂ ਤੋਂ ਸਾਹਮਣੇ ਆ ਰਹੀਆਂ ਸਨ ਕਿ ਸੁਖਬੀਰ ਬਾਦਲ ਢੀਡਸਾ ਦਾ ਪਤਾ ਲੈਣ ਉਹਨਾਂ ਦੇ ਕੋਲ ਗਏ ਸਨ।

ਅੱਜ ਸ਼ਾਮ ਕਰੀਬ 5 ਵਜੇ ਇਹ ਖਬਰ ਸਾਹਮਣੇ ਆਈ ਕਿ ਅਕਾਲੀ ਦਲ ਦੇ ਸੀਨੀਅਰ ਆਗੂ ਸੁਖਦੇਵ ਸਿੰਘ ਢੀਡਸਾ ਨਹੀਂ ਰਹੇ। ਉਹਨਾਂ ਦੇ ਦਿਹਾਂਤ ‘ਤੇ ਸੱਤਾ ਧਿਰ, ਵਿਰੋਧੀ ਧਿਰ ਤੋਂ ਇਲਾਵਾ ਅਕਾਲੀ ਦਲ ਦੇ ਸਮੂਹ ਆਗੂਆਂ ਅਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ।

ਰਾਜਨੀਤਿਕ ਜੀਵਨ

ਸੁਖਦੇਵ ਸਿੰਘ ਢੀਂਡਸਾ ਪੰਜਾਬ ਦੇ ਇੱਕ ਪ੍ਰਮੁੱਖ ਸਿਆਸੀ ਚੇਹਰੇ ਸਨ। ਉਹਨਾਂ ਨੇ 2000 ਤੋਂ 2004 ਤੱਕ ਅਟਲ ਬਿਹਾਰੀ ਵਾਜਪਾਈ ਸਰਕਾਰ ਵਿੱਚ ਕੇਂਦਰੀ ਮੰਤਰੀ ਵਜੋਂ ਸੇਵਾ ਨਿਭਾਈ।

ਢੀਂਡਸਾ 1998 ਤੋਂ 2004 ਤੱਕ ਰਾਜ ਸਭਾ ਮੈਂਬਰ ਅਤੇ 2004 ਤੋਂ 2009 ਤੱਕ ਲੋਕ ਸਭਾ ਮੈਂਬਰ ਵੀ ਰਹੇ। 2019 ਵਿੱਚ ਉਹਨਾਂ ਨੂੰ ਪਦਮ ਭੂਸ਼ਣ ਨਾਲ ਸਨਮਾਨਿਤ ਕੀਤਾ ਗਿਆ ਸੀ, ਪਰ ਕਿਸਾਨ ਅੰਦੋਲਨ ਦੇ ਸਮਰਥਨ ਵਿੱਚ ਉਹਨਾਂ ਨੇ ਇਹ ਪੁਰਸਕਾਰ ਵਾਪਸ ਕਰ ਦਿੱਤਾ ਸੀ।

 

Leave a Reply

Your email address will not be published. Required fields are marked *