ਵੱਡੀ ਖ਼ਬਰ: ਪੰਜਾਬ ਸਰਕਾਰ ਵੱਲੋਂ 2 ਮੁਲਾਜ਼ਮ ਨੌਕਰੀ ਤੋਂ ਬਰਖ਼ਾਸਤ

All Latest NewsNews FlashPunjab News

 

ਫਾਇਰ ਬ੍ਰਿਗੇਡ ਦਾ ਡਰਾਈਵਰ ਅਤੇ ਫਾਇਰਮੈਨ ਡਿਊਟੀ ਤੋ ਲਗਾਤਾਰ ਗੈਰ ਹਾਜਰ ਹੋਣ ਕਾਰਨ ਨੋਕਰੀ ਤੋ ਟਰਮੀਨੇਟ

ਡਿਊਟੀ ਦੋਰਾਨ ਕਿਸੇ ਵੀ ਕਿਸਮ ਦੀ ਲਾਪਰਵਾਹੀ/ਅਣਗਹਿਲੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ_ਐਸਡੀਐਮ

ਰੋਹਿਤ ਗੁਪਤਾ ,ਬਟਾਲਾ

ਪੰਜਾਬ ਸਰਕਾਰ ਦੇ ਹੁਕਮਾਂ ਦੀ ਪਾਲਣਾ ਕਰਦਿਆਂ ਹੋਇਆ ਐਸ.ਡੀ.ਐਮ-ਕਮ-ਕਮਿਸ਼ਨਰ ਨਗਰ ਨਿਗਮ ਬਟਾਲਾ ਵੱਲੋਂ 2 ਮੁਲਾਜ਼ਮਾਂ ਨੂੰ ਨੌਕਰੀ ਤੋਂ ਬਰਖ਼ਾਸਤ ਕਰ ਦਿੱਤਾ ਗਿਆ ਹੈ।

ਆਪਣੇ ਬਿਆਨ ਵਿੱਚ ਵਿਕਰਮਜੀਤ ਸਿੰਘ ਪਾਂਥੇ, ਐਸ.ਡੀ.ਐਮ-ਕਮ-ਕਮਿਸ਼ਨਰ, ਨਗਰ ਨਿਗਮ, ਬਟਾਲਾ ਵੱਲੋਂ ਨਗਰ ਨਿਗਮ ਬਟਾਲਾ ਦੇ 5 ਮਹੀਨਿਆਂ ਤੋਂ ਗੈਰ ਹਾਜਰ ਚਲੇ ਆ ਰਹੇ ਸਕੰਦਰ ਸਿੰਘ, ਡਰਾਈਵਰ ਪੁੱਤਰ ਸੁਰਤਾ ਸਿੰਘ ਅਤੇ ਨਵਨੀਤ ਸਿੰਘ, ਫਾਇਰਮੈਨ ਪੁੱਤਰ ਦਿਲਬਾਗ ਸਿੰਘ ਨੂੰ ਡਿਊਟੀ ਤੋ ਲਗਾਤਾਰ ਗੈਰ ਹਾਜਰ ਹੋਣ ਕਾਰਨ ਨੌਕਰੀ ਤੋਂ ਟਰਮੀਨੇਟ ਕਰ ਦਿੱਤਾ ਗਿਆ ਹੈ।

ਉਨ੍ਹਾਂ ਕਿਹਾ ਕਿ ਪਬਲਿਕ ਦੇ ਹਿਤਾਂ ਨੂੰ ਧਿਆਨ ਵਿਚ ਰੱਖਦਿਆਂ ਡਿਊਟੀ ਦੋਰਾਨ ਲਾਪਰਵਾਹੀ/ਅਨੁਸ਼ਾਸ਼ਨਹੀਨਤਾ ਕਰਨ ਵਾਲੇ ਕਿਸੇ ਵੀ ਕਰਮਚਾਰੀਆਂ ਖਿਲਾਫ ਬਣਦੀ ਸਖਤ ਪ੍ਰਸ਼ਾਸ਼ਨਿਕ ਕਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

ਉਨ੍ਹਾਂ ਕਰਮਚਾਰੀਆਂ ਨੂੰ ਹਦਾਇਤ ਜਾਰੀ ਕਰਦਿਆਂ ਕਿਹਾ ਕਿ ਡਿਊਟੀ ਦੋਰਾਨ ਕਿਸੇ ਵੀ ਕਿਸਮ ਦੀ ਲਾਪਰਵਾਹੀ/ਅਣਗਹਿਲੀ ਨਾ ਵਰਤੀ ਜਾਵੇ।

Media PBN Staff

Media PBN Staff

Leave a Reply

Your email address will not be published. Required fields are marked *