ਭਗਵੰਤ ਮਾਨ ਸਰਕਾਰ ਨੇ ਹਜ਼ਾਰਾਂ ਮੁਲਾਜ਼ਮਾਂ ਦੇ ਜੀ.ਪੀ.ਐਫ ਐਡਵਾਂਸ ਦੇ ਬਿੱਲ ਖਜ਼ਾਨੇ ਵਿੱਚ ਰੋਕੇ- ਗੌਰਮਿੰਟ ਟੀਚਰਜ਼ ਯੂਨੀਅਨ
ਪਿਛਲੇ ਸਾਲ ਵੀ ਮੁਲਾਜ਼ਮਾਂ ਦੇ ਜੀ. ਪੀ.ਐਫ਼ ਦੇ ਬਿੱਲ ਖਜ਼ਾਨੇ ਵਿੱਚ ਬਣੇ ਰੱਦੀ – ਜਸਵਿੰਦਰ ਸਿੰਘ ਸਮਾਣਾ, ਪਰਮਜੀਤ ਸਿੰਘ ਪਟਿਆਲਾ
ਪਟਿਆਲਾ
ਪੰਜਾਬ ਸਰਕਾਰ ਵੱਲੋਂ ਖਜ਼ਾਨੇ ਭਰੇ ਹੋਣ ਦਾ ਦਾਅਵਾ ਕੀਤਾ ਜਾ ਰਿਹਾ ਹੈ। ਜਦੋਂਕਿ ਲੱਗਦਾ ਹੈ ਕਿ ਉਹ ਹਕੀਕਤ ‘ਚੋਂ ਕੋਹਾਂ ਦੂਰ ਦੇ ਬਿਆਨ ਹਨ ਕਿਉਂਕਿ ਹੁਣ ਜਿੱਥੇ ਪਿਛਲੇ ਮਹੀਨਿਆਂ ਦੌਰਾਨ ਤਨਖਾਹਾਂ ਦਾ ਭੁਗਤਾਨ ਵੀ 1 ਜਾਂ 2 ਤਾਰੀਖ ਦੀ ਬਜਾਏ 8 ਜਾਂ 9 ਤੱਕ ਮਿਲੀਆਂ ਹਨ।
ਉੱਥੇ ਪਿਛਲੇ ਲੰਬੇ ਸਮੇਂ ਤੋਂ ਮੁਲਾਜ਼ਮ ਆਪਣਾ ਹੀ ਜੀਪੀਐਫ ਕਢਾਉਣ ਲਈ ਮਾਰੇ ਮਾਰੇ ਫਿਰ ਰਹੇ ਹਨ। ਕਿਉਂਕਿ ਪਿਛਲੇ ਕਈ ਮਹੀਨਿਆਂ ਤੋਂ ਮੁਲਾਜ਼ਮ ਆਪਣੇ ਘਰੇਲੂ ਗਰਜਾਂ, ਬੱਚਿਆਂ ਦੇ ਵਿਆਹ ਲਈ,ਮਕਾਨ ਲਈ ਜੀਪੀਐਫ ਚ ਐਡਵਾਂਸ ਬਿੱਲ ਕਢਾਉਣ ਲਈ ਖਜ਼ਾਨਾ ਦਫਤਰ ਦੇ ਚੱਕਰ ਮਾਰ ਰਹੇ ਹਨ।
ਪਰ ਖਜ਼ਾਨਾ ਅਫਸਰ ਉਪਰੋਂ ਹੁਕਮ ਨਾ ਆਉਣ ਕਾਰਨ ਆਪਣੀ ਬੇਵਸੀ ਪ੍ਰਗਟਾ ਰਹੇ ਹਨ। ਚੇਤੇ ਰਹੇ ਕਿ 2024 ਵਾਲੇ ਅਖੀਰਲੇ ਮਹੀਨਿਆਂ ਦੇ ਜੀਪੀਐਫ ਐਡਵਾਂਸ ਦੇ ਬਿੱਲ ਵੀ ਖਜ਼ਾਨਾ ਦਫਤਰਾਂ ਵਿੱਚ ਲੰਬਿਤ ਪਏ ਹਨ। 31 ਮਾਰਚ ਨੂੰ ਪੂਰੀ ਆਸ ਸੀ ਕਿ ਇਹਨਾਂ ਬਿਲਾਂ ਦਾ ਭੁਗਤਾਨ ਕਰ ਸਰਕਾਰ ਕਰ ਦੇਵੇਗੀ। ਪਰ 31 ਮਾਰਚ ਤੋਂ ਬਾਅਦ ਇਹ ਬਿੱਲ ਮੁਲਾਜ਼ਮਾਂ ਦੇ ਵਾਪਸ ਮੋੜ ਦਿੱਤੇ ਗਏ ਅਤੇ ਹੁਣ ਤੱਕ ਉਹ ਬਿੱਲ ਕਲੀਅਰ ਨਹੀਂ ਹੋਏ।
ਨਾ ਹੀ ਨਵੀਂ ਵਿੱਤੀ ਵਰ੍ਹੇ ਦੇ ਜੀਪੀਐਫ ਦੇ ਬਿੱਲ ਕਲੀਅਰ ਹੋ ਰਹੇ ਹਨ। ਇਸ ਮੌਕੇ ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਦੇ ਜ਼ਿਲ੍ਹਾ ਪਟਿਆਲਾ ਦੇ ਪ੍ਰਧਾਨ ਜਸਵਿੰਦਰ ਸਿੰਘ ਸਮਾਣਾ ਤੇ ਸਕੱਤਰ ਪਰਮਜੀਤ ਸਿੰਘ ਪਟਿਆਲਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਆਪਣੇ ਐਸ਼ੋ ਆਰਾਮ ਲਈ ਵਿੱਚ ਕਰਜ਼ੇ ਲੈ ਲੈ ਕੇ ਪੰਜਾਬ ਨੂੰ ਹੋਰ ਕਰਜ਼ਾਈ ਕਰ ਰਹੀ ਹੈ।
ਹੁਣ ਇਹ ਕਰਜ਼ਾਈ ਸਰਕਾਰ ਮੁਲਾਜ਼ਮਾਂ ਦੇ ਖੂਨ ਪਸੀਨੇ ਦੇ ਪੈਸੇ ਦੱਬੀ ਬੈਠੀ ਹੈ। ਮੁਲਾਜ਼ਮ ਆਪਣੇ ਮਿਹਨਤ ਦੀ ਕਮਾਈ ਆਪਣੇ ਜੀਪੀਐਫ ਖਾਤੇ ਵਿੱਚ ਜਮਾ ਕਰਵਾ ਰਹੇ ਹਨ ਪਰ ਸਰਕਾਰ ਹੁਣ ਮੁਲਾਜ਼ਮਾਂ ਨੂੰ ਲੋੜ ਪੈਣ ਤੇ ਇਹ ਪੈਸੇ ਦੇਣ ਤੋਂ ਭੱਜਦੀ ਨਜ਼ਰ ਆ ਰਹੀ।
ਉਹਨਾਂ ਕਿਹਾ ਕਿ ਜੇਕਰ ਛੇਤੀ ਹੀ ਜੀਪੀਐਫ ਐਡਵਾਂਸ ਦੇ ਬਿੱਲ ਮੁਲਾਜ਼ਮਾਂ ਦੇ ਕਲੀਅਰ ਨਾ ਕੀਤੇ ਤਾਂ ਪੰਜਾਬ ਭਰ ਵਿੱਚ ਆਮ ਆਦਮੀ ਪਾਰਟੀ ਦੇ ਖਿਲਾਫ ਮੁਜ਼ਾਹਰੇ ਕੀਤੇ ਜਾਣਗੇ ਅਤੇ ਲੋਕਾਂ ਨੂੰ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਮੁਲਾਜ਼ਮਾਂ ਨਾਲ ਝੂਠੇ ਕੀਤੇ ਗਏ ਵਾਅਦਿਆਂ ਅਤੇ ਬਿਆਨਾਂ ਬਾਰੇ ਜਾਗਰੂਕ ਕੀਤਾ ਜਾਵੇਗਾ।
ਇਸੇ ਸਮੇਂ ਕਮਲ ਨੈਣ, ਦੀਦਾਰ ਸਿੰਘ, ਹਿੰਮਤ ਸਿੰਘ ਖੋਖ,ਸ਼ਿਵਪ੍ਰੀਤ ਪਟਿਆਲਾ, ਸੁਖਵਿੰਦਰ ਸਿੰਘ ਨਾਭਾ, ਵਿਕਾਸ ਸਹਿਗਲ, ਰਜਿੰਦਰ ਸਿੰਘ ਜਵੰਦਾ, ਜਗਪ੍ਰੀਤ ਸਿੰਘ ਭਾਟੀਆ, ਹਰਪ੍ਰੀਤ ਸਿੰਘ ਉੱਪਲ,ਹਰਦੀਪ ਸਿੰਘ ਪਟਿਆਲਾ, ਮਨਜਿੰਦਰ ਸਿੰਘ ਗੋਲਡੀ, ਰਜਿੰਦਰ ਸਿੰਘ ਰਾਜਪੁਰਾ, ਜਸਵਿੰਦਰਪਾਲ ਸ਼ਰਮਾ, ਨਿਰਭੈ ਸਿੰਘ,ਭੀਮ ਸਿੰਘ ਸਮਾਣਾ, ਗੁਰਪ੍ਰੀਤ ਸਿੰਘ ਸਿੱਧੂ,ਮਨਦੀਪ ਸਿੰਘ ਕਾਲੇਕੇ ,ਗੁਰਵਿੰਦਰ ਸਿੰਘ ਜਨੇਹੇੜੀਆਂ, ਹਰਵਿੰਦਰ ਸਿੰਘ ਖੱਟੜਾ, ਗੁਰਪ੍ਰੀਤ ਸਿੰਘ ਤੇਪਲਾ, ਗੁਰਪ੍ਰੀਤ ਸਿੰਘ ਬੱਬਨ ,ਲਖਵਿੰਦਰ ਪਾਲ ਸਿੰਘ ਰਾਜਪੁਰਾ, ਦਲਬੀਰ ਕਲਿਆਣ, ਭੁਪਿੰਦਰ ਸਿੰਘ ਕੋੜਾ, ਗੁਰਵਿੰਦਰ ਸਿੰਘ ਖੰਗੂੜਾ,ਸ਼ਪਿੰਦਰਜੀਤ ਸ਼ਰਮਾ ਧਨੇਠਾ, ਹਰਪ੍ਰੀਤ ਸਿੰਘ ਰਾਜਪੁਰਾ, ਬਲਜਿੰਦਰ ਸਿੰਘ ਰਾਜਪੁਰਾ, ਸਰਬਜੀਤ ਸਿੰਘ ਰਾਜਪੁਰਾ ਸਾਥੀ ਹਾਜ਼ਰ ਰਹੇ।