All Latest NewsNews FlashSportsTop BreakingTOP STORIES

Cricket ਪ੍ਰੇਮੀਆਂ ਲਈ ਖੁਸ਼ਖ਼ਬਰੀ: ਚੰਡੀਗੜ੍ਹ ਕ੍ਰਿਕਟ ਸਟੇਡੀਅਮ ‘ਚ ਹੋਣਗੇ ਅੰਤਰਰਾਸ਼ਟਰੀ ਮੈਚ! BCCI ਵੱਲੋਂ ਸ਼ਡਿਊਲ ਜਾਰੀ

 

Cricket News: ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਵੱਲੋਂ ਸ਼ਡਿਊਲ ਜਾਰੀ

ਚੰਡੀਗੜ੍ਹ

IPL ਮੈਚਾਂ ਤੋਂ ਬਾਅਦ, ਹੁਣ ਨਿਊ ਚੰਡੀਗੜ੍ਹ ਯਾਨੀ ਮੁੱਲਾਂਪੁਰ ਵਿੱਚ ਸਥਿਤ ਮਹਾਰਾਜਾ ਯਾਦਵਿੰਦਰ ਸਿੰਘ ਇੰਟਰਨੈਸ਼ਨਲ Cricket ਸਟੇਡੀਅਮ ਨੂੰ ਅੰਤਰਰਾਸ਼ਟਰੀ ਮੈਚਾਂ ਲਈ ਚੁਣਿਆ ਗਿਆ ਹੈ।

ਇਸ ਸਟੇਡੀਅਮ ਵਿੱਚ ਪਹਿਲੀ ਵਾਰ ਅੰਤਰਰਾਸ਼ਟਰੀ ਮੈਚ ਖੇਡੇ ਜਾਣਗੇ। ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਨੇ ਇਸ ਲਈ ਸ਼ਡਿਊਲ ਜਾਰੀ ਕੀਤਾ ਹੈ।

ਭਾਰਤੀ ਮਹਿਲਾ ਕ੍ਰਿਕਟ ਟੀਮ ਇਸ ਸਾਲ ਸਤੰਬਰ ਵਿੱਚ ਮੁੱਲਾਂਪੁਰ ਦੇ ਸਟੇਡੀਅਮ ਵਿੱਚ ਆਸਟ੍ਰੇਲੀਆ ਨਾਲ 2 ਇੱਕ ਰੋਜ਼ਾ ਅੰਤਰਰਾਸ਼ਟਰੀ (ODI) ਮੈਚ ਖੇਡੇਗੀ।

ਇਸ ਤੋਂ ਬਾਅਦ, ਭਾਰਤੀ Cricket ਟੀਮ ਦਸੰਬਰ ਵਿੱਚ ਇਸ ਮੈਦਾਨ ‘ਤੇ ਇੱਕ T20 ਮੈਚ ਵਿੱਚ ਦੱਖਣੀ ਅਫਰੀਕਾ ਦਾ ਸਾਹਮਣਾ ਕਰੇਗੀ।

BCCI ਦੇ ਅਨੁਸਾਰ, ਆਸਟ੍ਰੇਲੀਆ ਅਤੇ ਭਾਰਤ ਮਹਿਲਾ ਟੀਮ ਵਿਚਕਾਰ ਸਤੰਬਰ ਵਿੱਚ ਹੋਣ ਵਾਲੇ ਦੋਵੇਂ ਇੱਕ ਰੋਜ਼ਾ ਮੈਚ ਚੇਨਈ ਦੇ MA ਚਿਦੰਬਰਮ ਸਟੇਡੀਅਮ ਵਿੱਚ ਖੇਡੇ ਜਾਣੇ ਸਨ।

ਪਰ ਉੱਥੇ ਆਊਟਫੀਲਡ ਅਤੇ ਪਿੱਚਾਂ ਦੇ ਨਵੀਨੀਕਰਨ ਦਾ ਕੰਮ ਚੱਲ ਰਿਹਾ ਹੈ। ਇਸ ਕਾਰਨ ਮੈਚਾਂ ਨੂੰ ਸ਼ਿਫਟ ਕਰਨ ਦਾ ਫੈਸਲਾ ਕੀਤਾ ਗਿਆ।

ਇਸ ਸਾਲ ਦੱਖਣੀ ਅਫਰੀਕਾ ਦੀ ਪੁਰਸ਼ ਟੀਮ ਵੀ ਭਾਰਤ ਆ ਰਹੀ ਹੈ। ਇਸਦਾ ਦੌਰਾ 14 ਨਵੰਬਰ ਤੋਂ 19 ਦਸੰਬਰ ਤੱਕ ਚੱਲੇਗਾ।

ਟੀਮ ਪੰਜ ਟੀ-20 ਮੈਚ ਖੇਡੇਗੀ, ਜਿਨ੍ਹਾਂ ਵਿੱਚੋਂ 11 ਦਸੰਬਰ ਨੂੰ ਹੋਣ ਵਾਲਾ ਮੈਚ ਮੁੱਲਾਂਪੁਰ Cricket ਸਟੇਡੀਅਮ ਨੂੰ ਦਿੱਤਾ ਗਿਆ ਹੈ।

ਜਦੋਂ ਕਿ 14 ਦਸੰਬਰ ਨੂੰ ਹੋਣ ਵਾਲਾ ਟੀ-20 ਮੈਚ ਹਿਮਾਚਲ ਪ੍ਰਦੇਸ਼ ਕ੍ਰਿਕਟ ਐਸੋਸੀਏਸ਼ਨ ਸਟੇਡੀਅਮ, ਧਰਮਸ਼ਾਲਾ ਵਿੱਚ ਹੋਵੇਗਾ।

 

Leave a Reply

Your email address will not be published. Required fields are marked *