Punjab News: ਕਮਲ ਕੌਰ ਕਤਲ ਮਾਮਲੇ ‘ਚ ਅਕਾਲ ਤਖ਼ਤ ਸਾਹਿਬ ਦੇ ਹੈੱਡ ਗ੍ਰੰਥੀ ਦਾ ਵੱਡਾ ਬਿਆਨ, ਕਿਹਾ ਨਿਹੰਗ ਅੰਮ੍ਰਿਤਪਾਲ ਮਹਿਰੋਂ ਨੇ ਠੀਕ ਕੀਤਾ!
Punjab News: ਜਿਹੜੇ ਕਿਸੇ ਹੋਰ ਧਰਮ ‘ਚੋਂ ਆਪਣਾ ਨਾਮ ਚੇਂਜ ਕਰਕੇ ਸਿੱਖ ਕੌਮ ਨੂੰ ਬਦਨਾਮ ਕਰਦੇ ਨੇ, ਉਹਨਾਂ ਦੇ ਨਾਲ ਤੇ ਭਾਈ ਇਸ ਤਰ੍ਹਾਂ ਹੀ ਹੋਣਾ ਚਾਹੀਦਾ ਹੈ: ਹੈੱਡ ਗ੍ਰੰਥੀ
Punjab News: ਨਿਹੰਗ ਅੰਮ੍ਰਿਤਪਾਲ ਸਿੰਘ ਮਹਿਰੋਂ ਨੇ ਜਿਹੜਾ ਕਾਰਜ ਕੀਤਾ, ਉਹ ਠੀਕ ਕੀਤਾ। ਜਿਹੜਾ ਸਿੱਖਾਂ ਨੂੰ ਬਦਨਾਮ ਕਰਨ ਦੀ ਕੋਸਿਸ਼ ਕਰੇਗਾ, ਉਹਦੇ ਨਾਲ ਇਸ ਤਰ੍ਹਾਂ ਹੀ ਹੋਣਾ ਚਾਹੀਦਾ। ਇਹ ਬਿਆਨ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੈੱਡ ਗ੍ਰੰਥੀ ਸਿੰਘ ਸਾਹਿਬ ਗਿਆਨੀ ਮਲਕੀਤ ਸਿੰਘ ਦੇ ਵੱਲੋਂ ਮੀਡੀਆ ਦੇ ਨਾਲ ਗੱਲਬਾਤ ਦੌਰਾਨ ਦਿੱਤਾ ਗਿਆ।
ਗਿਆਨੀ ਮਲਕੀਤ ਸਿੰਘ ਨੇ ਕਿਹਾ ਕਿ ਜਿੱਥੇ ਸੱਚੇ ਪਾਤਸ਼ਾਹ ਮਹਾਰਾਜ ਨੇ ਸਾਨੂੰ ਲੱਚਰਤਾ ਭਰੇ ਗੀਤ ਅਤੇ ਗੰਦਗੀ ਤੋਂ ਦੂਰ ਰਹਿਣ ਵਾਸਤੇ ਉਪਦੇਸ਼ ਕੀਤਾ ਹੈ। ਭਾਵ ਸਾਡੀ ਸਿੱਖ ਨੌਜਵਾਨੀ ਨੂੰ ਹੀ ਨਹੀਂ, ਹਿੰਦੂ ਮੁਸਲਮਾਨ ਤੇ ਸਮੁੱਚੇ ਵਰਗ ਦੇ ਨੌਜਵਾਨਾਂ ਨੂੰ ਇਹ ਗੰਦੇ ਗੀਤ ਨਹੀਂ ਸੁਣਨੇ ਚਾਹੀਦੇ, ਪਰ ਜਿਹੜੇ ਇਹੋ ਜਿਹੇ ਲੋਕ ਕਾਰਜ ਕਰਦੇ ਨੇ, ਕਿਸੇ ਹੋਰ ਧਰਮ ਦੇ ਵਿੱਚੋਂ ਆਪਣਾ ਨਾਮ ਚੇਂਜ ਕਰਕੇ ਸਿੱਖ ਕੌਮ ਨੂੰ ਬਦਨਾਮ ਕਰਦੇ ਨੇ, ਉਹਨਾਂ ਦੇ ਨਾਲ ਤੇ ਭਾਈ ਇਸ ਤਰ੍ਹਾਂ ਹੀ ਹੋਣਾ ਚਾਹੀਦਾ ਹੈ। ਮਹਿਰੋਂ ਨੇ ਕੋਈ ਗਲਤ ਨਹੀਂ ਕੀਤਾ, ਇਹ ਪਹਿਲਾਂ ਵੀ ਹੁੰਦਾ ਆਇਆ ਹੈ।
ਦੱਸ ਦਈਏ ਕਿ ਨਿਹੰਗ ਅੰਮ੍ਰਿਤਪਾਲ ਮਹਿਰੋਂ ਅਤੇ ਉਸਦੇ ਸਾਥੀਆਂ ਦੇ ਵਲੋਂ ਪਿਛਲੇ ਦਿਨੀਂ ਸੋਸ਼ਲ ਮੀਡੀਆ ਆਲੀ ਕਮਲ ਕੌਰ ਭਾਬੀ ਦਾ ਕਤਲ ਕਰ ਦਿੱਤਾ ਗਿਆ ਸੀ। ਬਠਿੰਡਾ ਪੁਲਿਸ ਮੁਤਾਬਿਕ ਮਹਿਰੋਂ ਯੂਏਈ ਫਰਾਰ ਹੋ ਗਿਆ ਹੈ।