Punjab News: ਪੰਜਾਬ ‘ਚ ਭਾਜਪਾ ਲੋਕਾਂ ਦਾ ਡਾਟਾ ਚੋਰੀ ਕਰ ਰਹੀ! ਮੰਤਰੀ ਚੀਮਾ ਦਾ ਵੱਡਾ ਦੋਸ਼
Punjab News: ਵਿੱਤ ਮੰਤਰੀ ਹਰਪਾਲ ਚੀਮਾ ਨੇ ਭਾਜਪਾ ‘ਤੇ ਵੱਡੇ ਦੋਸ਼ ਲਗਾਏ ਹਨ ਕਿ ਭਾਜਪਾ ਪੰਜਾਬ ਦੇ ਲੋਕਾਂ ਦਾ ਡਾਟਾ ਚੋਰੀ ਕਰ ਰਹੀ ਹੈ, ਵੋਟਾਂ ਚੋਰੀ ਕਰ ਰਹੀ ਹੈ ਅਤੇ ਇਹ ਲੋਕਤੰਤਰ ਤੇ ਸੰਵਿਧਾਨ ਲਈ ਖਤਰਾ ਬਣੀ ਹੋਈ ਹੈ।
ਹਰਪਾਲ ਚੀਮਾ ਦਾ ਦੋਸ਼ ਹੈ ਕਿ ਭਾਜਪਾ ਤੇ ਵੋਟਾਂ ਦੀ ਚੋਰੀ ਦੇ ਇਲਜ਼ਾਮ ਨੇ ਦੇਸ਼ ਦੇ ਲੋਕਤੰਤਰੀ ਢਾਂਚੇ ਨੂੰ ਕਲੰਕਿਤ ਕਰਨ ਦੀ ਕੋਸ਼ਿਸ਼ ਕੀਤੀ ਹੈ।
ਚੀਮਾ ਕਹਿੰਦੇ ਹਨ ਕਿ ਪਹਿਲਾਂ ਵੋਟਾਂ ਕੱਟੀਆਂ ਗਈਆਂ ਅਤੇ ਨਾ ਵੋਟਰ ਸੂਚੀ ਵਿੱਚੋਂ ਹਟਾਏ ਗਏ, ਹੁਣ ਲੋਕਾਂ ਦਾ ਡਾਟਾ ਵੀ ਚੋਰੀ ਕੀਤਾ ਜਾ ਰਿਹਾ ਹੈ।
ਚੀਮਾ ਦੀ ਤਰਫੋਂ ਇਹ ਵੀ ਆਖਿਆ ਗਿਆ ਕਿ ਭਾਜਪਾ ਨੇ ਦਿੱਲੀ, ਬਿਹਾਰ ਅਤੇ ਹੋਰ ਰਾਜਾਂ ਵਿੱਚ ਚੋਣਾਂ ਦੌਰਾਨ ਵੋਟਾਂ ਦੀ ਧਾਂਦਲੀ ਕੀਤੀ।
ਕਾਂਗਰਸ ਅਤੇ ਹੋਰ ਵਿਰੋਧੀ ਧਿਰ ਦੇ ਆਗੂ ਵੀ ਇਨ੍ਹਾਂ ਦੋਸ਼ਾਂ ਨੂੰ ਲੈ ਕੇ ਭਾਜਪਾ ਨੂੰ ਲੋਕਤੰਤਰ ਲਈ ਖਤਰਾ ਮੰਨਦੇ ਹਨ।

