Holiday News: ਪੰਜਾਬ ਸਰਕਾਰ ਵੱਲੋਂ ਇੱਕ ਜ਼ਿਲ੍ਹੇ ‘ਚ ਅੱਜ ਛੁੱਟੀ ਦਾ ਐਲਾਨ
Holiday News: ਅੱਜ 23 ਸਤੰਬਰ ਨੂੰ ਸਮੂਹ ਸਰਕਾਰੀ ਦਫ਼ਤਰ, ਸਿੱਖਿਆ ਸੰਸਥਾਵਾਂ, ਸੇਵਾ ਕੇਂਦਰ, ਫਰਦ ਕੇਂਦਰ ਆਦਿ (ਬੈਂਕਿੰਗ ਸੈਕਟਰ ਤੋਂ ਬਿਨਾਂ) ਵਿੱਚ ਛੁੱਟੀ ਰਹੇਗੀ
Holiday News: ਪੰਜਾਬ ਸਰਕਾਰ ਦੇ ਵੱਲੋਂ ਫਰੀਦਕੋਟ ਜ਼ਿਲ੍ਹੇ ਵਿੱਚ ਅੱਜ 23 ਸਤੰਬਰ ਦਿਨ ਮੰਗਲਵਾਰ ਦੀ ਛੁੱਟੀ ਐਲਾਨੀ ਗਈ ਹੈ। ਇਸ ਦਿਨ ਸਾਰੇ ਸਰਕਾਰੀ ਦਫਤਰ ਸਿੱਖਿਆ ਸੰਸਥਾਵਾਂ ਤੋਂ ਇਲਾਵਾ ਸੇਵਾ ਕੇਂਦਰ ਫਰਦ ਕੇਂਦਰ ਆਦਿ ਬੰਦ ਰਹਿਣਗੇ।
ਇਸ ਬਾਰੇ ਜਾਣਕਾਰੀ ਦਿੰਦਿਆਂ ਹੋਇਆਂ ਡਿਪਟੀ ਕਮਿਸ਼ਨਰ ਫਰੀਦਕੋਟ ਪੂਨਮਦੀਪ ਕੌਰ ਨੇ ਦੱਸਿਆ ਕਿ ਬਾਬਾ ਸ਼ੇਖ ਫਰੀਦ ਜੀ ਦੇ ਆਗਮਨ ਪੂਰਬ ਨੂੰ ਮੁੱਖ ਰੱਖਦੇ ਹੋਏ ਪੰਜਾਬ ਸਰਕਾਰ ਦੇ ਪ੍ਰਸੋਨਲ ਨੂੰ ਅਤੇ ਪ੍ਰਬੰਧਕੀ ਸੁਧਾਰ ਵਿਭਾਗ ਰਾਹੀਂ ਮਿਲੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਉਨਾਂ ਦੇ ਵੱਲੋਂ ਜ਼ਿਲ੍ਹੇ ਭਰ ਵਿੱਚ 23 ਸਤੰਬਰ ਦੀ ਛੁੱਟੀ ਐਲਾਨੀ ਗਈ ਹੈ।
ਆਪਣੇ ਜਾਰੀ ਹੁਕਮ ਵਿੱਚ ਡੀਸੀ ਨੇ ਕਿਹਾ ਕਿ 23 ਸਤੰਬਰ ਨੂੰ ਜ਼ਿਲ੍ਹੇ ਭਰ ਦੇ ਸਮੂਹ ਸਰਕਾਰੀ ਦਫ਼ਤਰ, ਸਿੱਖਿਆ ਸੰਸਥਾਵਾਂ, ਸੇਵਾ ਕੇਂਦਰ, ਫਰਦ ਕੇਂਦਰ ਆਦਿ (ਬੈਂਕਿੰਗ ਸੈਕਟਰ ਤੋਂ ਬਿਨਾਂ) ਵਿੱਚ ਛੁੱਟੀ ਰਹੇਗੀ।

