ਵੱਡੀ ਖ਼ਬਰ: ਸਰਕਾਰੀ ਅਫ਼ਸਰ ਦੇ ਘਰ ਛਾਪੇਮਾਰੀ! ਢਾਈ ਕਿੱਲੋ ਸੋਨਾ ਅਤੇ ਕਰੋੜਾਂ ਰੁਪਏ ਦਾ ਕੈਸ਼ ਬਰਾਮਦ

All Latest NewsNational NewsNews FlashTop BreakingTOP STORIES

 

ਨੈਸ਼ਨਲ ਡੈਸਕ

ਸਰਕਾਰੀ ਅਫ਼ਸਰ ਦੇ ਘਰ ਛਾਪੇਮਾਰੀ: ਸੇਵਾ ਮੁਕਤ ਇੰਜੀਨੀਅਰ ਦੇ ਘਰ ਤੋਂ ਕਰੋੜਾਂ ਰੁਪਏ ਦਾ ਕੈਸ਼, 3 ਕਰੋੜ ਰੁਪਏ ਤੋਂ ਜ਼ਿਆਦਾ ਦਾ ਸੋਨਾ ਅਤੇ ਚਾਂਦੀ ਮਿਲੀ ਹੈ। ਉਸਦੇ ਫਾਰਮ ਹਾਊਸ ਤੋਂ 17 ਟਨ ਸ਼ਹਿਦ ਬਰਮਾਦ ਹੋਇਆ ਹੈ।

ਜਾਣਕਾਰੀ ਅਨੁਸਾਰ, ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਕਾਰਵਾਈ ਕਰਦੇ ਹੋਏ ਲੋਕ ਨਿਰਮਾਣ ਵਿਭਾਗ (PWD/MP ਦੀ ਰਾਜਧਾਨੀ ਭੋਪਾਲ) ਦੇ ਸੇਵਾ ਮੁਕਤ ਚੀਫ ਇੰਜੀਨੀਅਰ ਘਰ ਛਾਪੇਮਾਰੀ ਕੀਤੀ ਗਈ ਤਾਂ 2.6 ਕਿਲੋ ਸੋਨਾ, 5 ਕਿਲੋ ਚਾਂਦੀ ਅਤੇ ਫਾਰਮ ਹਾਊਸ ਤੋਂ 17 ਸਹਿਦ ਮਿਲਿਆ ਹੈ।

ਭ੍ਰਿਸ਼ਟਾਚਾਰ ਵਿਰੋਧੀ ਲੋਕਾਯੁਕਤ ਵੱਲੋਂ ਸੇਵਾ ਮੁਕਤ ਇੰਜਨੀਅਰ ਜੀਪੀ ਮੇਹਰਾ ਦੀ ਰਿਹਾਇਸ਼ ਉਤੇ ਛਾਪਾ ਮਰਿਆ ਗਿਆ। ਘਰ ਤੋਂ ਕਰੋੜਾਂ ਰੁਪਏ ਦੀ ਆਮਦਨ ਤੋਂ ਜ਼ਿਆਦਾ ਸੰਪਤੀ ਦਾ ਪਤਾ ਲੱਗਿਆ ਹੈ।

ਲੋਕਾਯੁਕਤ ਦੇ ਡੀਐਸਪੀ ਪੱਧਰ ਦੇ ਅਧਿਕਾਰੀਆਂ ਵੱਲੋਂ ਛਾਪੇਮਾਰੀ ਕੀਤੀ ਗਈ। ਇਹ ਛਾਪੇਮਾਰੀ ਭੋਪਾਲ ਅਤੇ ਨਰਮਦਾਪੁਰਮ ਦੇ ਚਾਰ ਥਾਵਾਂ ਉਤੇ ਕੀਤੀ ਗਈ।

ਇੰਜਨੀਅਰ ਦੇ ਘਰ ਤੋਂ ਅਧਿਕਾਰੀਆਂ ਨੂੰ 8.79 ਲੱਖ ਰੁਪਏ ਨਗਦ, ਲਗਭਗ 50 ਲੱਖ ਰੁਪਏ ਦੇ ਗਹਿਣੇ ਅਤੇ 56 ਲੱਖ ਰੁਪਏ ਦੀ ਹੋਰ ਜਮ੍ਹਾਂ ਰਕਮ ਮਿਲੀ।

ਉਸਦਾ ਮੱਛੀ ਪਾਲਣ ਦਾ ਇਕ ਨਿੱਜੀ ਤਾਲਾਬ ਹੈ ਜਿੱਥੋਂ 26 ਲੱਖ ਰੁਪਏ ਨਗਦ, 3.05 ਕਰੋੜ ਰੁਪਏ ਮੁੱਲ ਦਾ 2.6 ਕਿਲੋਗ੍ਰਾਮ ਸੋਨਾ ਅਤੇ 5.5 ਕਿਲੋਗ੍ਰਾਮ ਚਾਂਦੀ ਮਿਲੀ। ਸੋਹਾਗਪੁਰ ਤਹਿਸੀਲ ਦੇ ਸੈਨੀ ਪਿੰਡ ਵਿੱਚ ਸਥਿਤ ਫਾਰਮਹਾਊਸ ਤੋਂ 17 ਟਨ ਸਹਿਦ, 6 ਟਰੈਕਟਰ ਮਿਲੇ ਹਨ।

ਇਸ ਤੋਂ ਇਲਾਵਾ ਇਕ ਗਊਸ਼ਾਲਾ, ਇਕ ਮੰਦਰ, ਫੋਰਡ ਐਡਵੇਅਰ, ਸਕੋਡਾ ਸਲਾਵੀਆ, ਕੀਆ ਸੋਨੇਟ ਅਤੇ ਮਾਰੂਤੀ ਸਿਆਜ ਵਰਗੀਆਂ ਗੱਡੀਆਂ ਮਿਲੀਆਂ ਹਨ। ndtv

 

Media PBN Staff

Media PBN Staff

Leave a Reply

Your email address will not be published. Required fields are marked *