ਹਰਿਗੋਬਿੰਦ ਯੂਨੀਅਨ ਨੂੰ ਛੱਡ ਕੇ ਸਰਵ ਆਂਗਣਵਾੜੀ ਵਰਕਰ ਹੈਲਪਰ ਯੂਨੀਅਨ ‘ਚ ਸ਼ਾਮਲ ਹੋਈਆਂ 13 ਸੈਂਟਰਾਂ ਦੀਆਂ 26 ਮੈਂਬਰਾਂ
ਪੰਜਾਬ ਨੈੱਟਵਰਕ, ਚੰਡੀਗੜ੍ਹ–
ਸਰਵ ਆਂਗਣਵਾੜੀ ਵਰਕਰ ਹੈਲਪਰ ਯੂਨੀਅਨ ਦੀ ਪੰਜਾਬ ਪ੍ਰਧਾਨ ਬਰਿੰਦਰਜੀਤ ਕੌਰ ਛੀਨਾ ਨੇ ਬਲਾਕ ਚੌਗਾਵਾਂ ਦੇ ਸਰਕਲ ਕੋਹਾਲੀ ਦੀ ਮੀਟਿੰਗ ਕੀਤੀ, ਜਿਸ ਵਿੱਚ 13 ਸੈਂਟਰ ਦੀਆਂ 26 ਮੈਂਬਰ ਹਰਿਗੋਬਿੰਦ ਯੂਨੀਅਨ ਨੂੰ ਛੱਡ ਕੇ ਸਰਵ ਯੂਨੀਅਨ ਵਿੱਚ ਸ਼ਾਮਿਲ ਹੋਏ। ਮੈਡਮ ਛੀਨਾ ਨੇ ਭਰੋਸਾ ਦਵਾਇਆ ਕਿ ਵਰਕਰਾਂ ਦੀਆਂ ਮੁਸ਼ਕਿਲਾਂ ਨੂੰ ਸੁਣਿਆ ਜਾਵੇਗਾ ਅਤੇ ਹਰ ਮੁਸ਼ਕਿਲ ਦਾ ਹੱਲ ਕਰਨ ਦੀ ਕੋਸ਼ਿਸ਼ ਕੀਤਾ ਜਾਵੇਗੀ।
ਜਥੇਬੰਦੀ ਸਰਕਾਰ ਕੋਲੋਂ ਮੰਗ ਕਰਦੀ ਹੈ ਕਿ ਸਰਕਾਰ ਆਪਣਾ ਕੀਤਾ ਵਾਦਾ ਮਾਣ ਭੱਤਾ ਦੁਗਣਾ ਕਰਨ ਦਾ ਪੂਰਾ ਕਰੇ, ਵਰਕਰ ਨੂੰ ਪ੍ਰੀ ਨਰਸਰੀ ਟੀਚਰ ਦਾ ਦਰਜਾ ਦੇਵੇ, 3 ਤੋਂ 6 ਸਾਲ ਦੇ ਬੱਚੇ ਵਾਪਿਸ ਆਂਗਣਵਾੜੀ ਸੈਂਟਰ ਵਿੱਚ ਭੇਜੇ। ਮੀਟਿੰਗ ਵਿੱਚ ਦਵਿੰਦਰ ਕੋਰ ,ਪਰਮਜੀਤ ਕੋਰ ਬਰਾੜ ਅਮਨਦੀਪ ਕੋਰ,ਮਨਦੀਪ ਕੋਰ,ਸਰਬਜੀਤ ਕੋਰ,ਰਵਿੰਦਰ ਕੋਰ,ਸੁਖਵਿੰਦਰ ਕੋਰ ਖਿਆਲਾ ਕਲਾਂ,ਖੁਰਦ,ਅਤੇ ਬੋਪਾਰਾਏ ਬਾਜ ਸਿੰਘ ਸ਼ਾਮਿਲ ਹੋਏ।