ਸਰਵ ਆਂਗਣਵਾੜੀ ਯੂਨੀਅਨ ਦੇ ਵਫ਼ਦ ਵੱਲੋਂ ਡਾਇਰੈਕਟਰ ਅਤੇ ਡਿਪਟੀ ਡਾਇਰੈਕਟਰ ਨਾਲ ਮੀਟਿੰਗ, ਮਾਣ-ਭੱਤੇ ਅਤੇ ਹੋਰਨਾਂ ਮੰਗਾਂ ਨੂੰ ਲੈ ਕੇ ਹੋਈ ਚਰਚਾ
ਸਰਵ ਆਂਗਣਵਾੜੀ ਯੂਨੀਅਨ ਦੇ ਵਫ਼ਦ ਵੱਲੋਂ ਡਾਇਰੈਕਟਰ ਅਤੇ ਡਿਪਟੀ ਡਾਇਰੈਕਟਰ ਨਾਲ ਮੀਟਿੰਗ, ਮਾਣ-ਭੱਤੇ ਅਤੇ ਹੋਰਨਾਂ ਮੰਗਾਂ ਨੂੰ ਲੈ ਕੇ ਹੋਈ ਚਰਚਾ
ਚੰਡੀਗੜ੍ਹ, 23 ਦਸੰਬਰ 2025-
ਅੱਜ ਸਰਵ ਆਂਗਣਵਾੜੀ ਯੂਨੀਅਨ ਦੇ ਪੰਜਾਬ ਪ੍ਰਧਾਨ ਮੈਡਮ ਬਰਿੰਦਰਜੀਤ ਕੌਰ ਛੀਨਾ ਚਾਰ ਮੈਂਬਰੀ ਵਫ਼ਦ ਨਾਲ ਮਿੰਨੀ ਸਿਵਲ ਸਕੱਤਰੇਤ ਵਿੱਚ ਡਾਇਰੈਕਟਰ ਮੈਡਮ ਛੀਨਾ ਅਗਰਵਾਲ, ਡਿਪਟੀ ਡਾਇਰੈਕਟਰ ਕੁਲਵਿੰਦਰ ਸਿੰਘ ਅਤੇ ਡਿਪਟੀ ਡਾਇਰੈਕਟਰ ਰਾਹੀਂ ਸਰ ਦੇ ਨਾਲ ਮੀਟਿੰਗ ਹੋਈ।
ਜਿਸ ਵਿੱਚ ਭਖਦੇ ਮਸਲਿਆਂ ਬਾਰੇ ਗੱਲਬਾਤ ਕੀਤੀ ਗਈ, ਜਿਸ ਵਿੱਚ ਮੁੱਖ ਮੁੱਦਾ ਸੁਪਰਵਾਈਜ਼ਰ ਦੀ ਭਰਤੀ ਵਿੱਚ ਵਿੱਦਿਅਕ ਯੋਗਤਾ ਨੂੰ ਵਿਚਾਰਿਆ ਜਾਵੇ ਅਤੇ ਦਸਵੀਂ ਅਤੇ ਬੀ.ਏ. ਦੋਵਾਂ ਕੈਟਾਗਰੀਆਂ ਵਿੱਚੋਂ ਕਿਸੇ ਨੂੰ ਵੀ ਅੱਖੋਂ ਪਰੋਖੇ ਨਾ ਕੀਤਾ ਜਾਵੇ।
ਮਾਨ ਭੱਤਾ ਦੁੱਗਣਾ ਕੀਤਾ ਜਾਵੇ, ਮੋਬਾਈਲ ਭੱਤਾ ਦੁੱਗਣਾ ਕੀਤਾ ਜਾਵੇ, ਜਿਸ ‘ਤੇ ਸਹਿਮਤੀ ਪ੍ਰਗਟਾਈ ਗਈ। 2000 ਤੋਂ 4000 ਮੋਬਾਈਲ ਭੱਤਾ ਕਰਨ ਦੀ ਸਿਫਾਰਸ਼ ਵਿਭਾਗ ਵੱਲੋਂ ਕੀਤੀ ਜਾ ਚੁੱਕੀ ਹੈ। ਐਡੀਸ਼ਨਲ ਚਾਰਜ ਵਾਲੀ ਵਰਕਰ ਨੂੰ ਨਵੇਂ ਸਾਲ ਵਿੱਚ ਮੋਬਾਈਲ ਭੱਤਾ ਅਤੇ ਸੀ.ਬੀ.ਈ. ਦੇ ਪੈਸੇ ਦਿੱਤੇ ਜਾਣਗੇ, ਜਿਸ ‘ਤੇ ਵਿਭਾਗ ਵੱਲੋਂ ਸਹਿਮਤੀ ਪ੍ਰਗਟਾਈ ਗਈ।
ਫਰਨੀਚਰ ਦਾ ਹਰ ਸੈਂਟਰ ਦਾ 10,000 ਰੁਪਇਆ ਵਿਭਾਗ ਵੱਲੋਂ ਡੀ.ਪੀ.ਓ. ਨੂੰ ਜਾਰੀ ਹੋਇਆ ਹੈ। ਈ.ਸੀ.ਸੀ.ਈ. ਦੀ ਟ੍ਰੇਨਿੰਗ ਵੱਲੋਂ ਗੱਲ ਕੀਤੀ ਗਈ, ਇਹ ਜਲਦੀ ਹੀ ਸ਼ੁਰੂ ਕੀਤੀ ਜਾਵੇਗੀ। ਮੋਬਾਈਲ ਫੋਨ ਦੇਣ ਸਬੰਧੀ ਗੱਲ ਕਰਦਿਆਂ ਜਾਣਕਾਰੀ ਦਿੰਦਿਆਂ ਮੈਡਮ ਵੱਲੋਂ ਦੱਸਿਆ ਗਿਆ ਕਿ ਇਸ ਵਿੱਚ ਦੇਰੀ ਹਾਈ ਕੋਰਟ ਵਿੱਚ ਕੇਸ ਹੋਣ ਕਾਰਨ ਹੋਈ ਹੈ, ਮੋਬਾਈਲ ਜਲਦੀ ਮੁਹੱਈਆ ਨਹੀਂ ਕਰਵਾ ਸਕੇ।
ਆਫ ਆਰ.ਐਸ. ਸਬੰਧੀ ਗੱਲ ਕਰਦਿਆਂ ਡਾਇਰੈਕਟਰ ਮੈਡਮ ਨੇ ਦੱਸਿਆ ਕਿ ਭਾਰਤ ਸਰਕਾਰ ਦੇ ਦਿਸ਼ਾ ਨਿਰਦੇਸ਼ ਤਹਿਤ ਇਹ ਜ਼ਰੂਰੀ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਇਹ ਅਤਿ ਜ਼ਰੂਰੀ ਹੈ। ਐਮਰਜੈਂਸੀ ਲੀਵ ਬਾਰੇ ਗੱਲ ਕੀਤੀ ਗਈ, 20 ਛੁੱਟੀਆਂ ਤੋਂ ਇਲਾਵਾ ਕੀਤੀਆਂ ਛੁੱਟੀਆਂ ਦੇ ਇੰਕਰੀਮੈਂਟ ਵਿੱਚ ਕੋਈ ਕਟੌਤੀ ਨਾ ਕੀਤੀ ਜਾਵੇ। ਇਸ ਮੰਗ ‘ਤੇ ਡਾਇਰੈਕਟਰ ਮੈਡਮ ਨੇ ਵਿਚਾਰ ਕਰਨ ਦੀ ਗੱਲ ਕੀਤੀ। ਉਨ੍ਹਾਂ ਨੇ ਕਿਹਾ ਕਿ ਇੰਕਰੀਮੈਂਟ ਵਿੱਚ ਕੋਈ ਕਟੌਤੀ ਨਹੀਂ ਹੋਵੇਗੀ। ਇੱਕ ਮਹੀਨਾ ਦੇ ਐਮਰਜੈਂਸੀ ਲੀਵ ‘ਤੇ ਸਹਿਮਤੀ ਪ੍ਰਗਟਾਈ ਗਈ।
ਐਸ.ਐਨ.ਪੀ. ਵਿੱਚ ਬਦਲਾਵ ਦੀ ਮੰਗ ਕੀਤੀ ਗਈ ਤੇ ਉਨ੍ਹਾਂ ਨੇ ਕਿਹਾ ਕਿ ਮੌਸਮ ਦੇ ਹਿਸਾਬ ਨਾਲ ਇਸ ਵਿੱਚ ਬਦਲਾਅ ਕਰਨ ਬਾਰੇ ਸੋਚ ਰਹੇ ਹਾਂ। ਵਾਧੂ ਕੰਮ ਸਬੰਧੀ ਗੱਲ ਬਾਤ ਕਰਦਿਆਂ ਵਿਭਾਗ ਵੱਲੋਂ ਦੱਸਿਆ ਗਿਆ ਕਿ ਵਿਭਾਗ ਵੱਲੋਂ ਚਿੱਠੀ ਜਾਰੀ ਕੀਤੀ ਗਈ ਹੈ ਕਿ ਵਰਕਰ ਕੋਲੋਂ ਕੋਈ ਵੀ ਵਾਧੂ ਕੰਮ ਨਾ ਲਿਆ ਜਾਏ।
ਸੀ.ਬੀ.ਈ. ਦੇ ਕੱਟੇ ਪੈਸਿਆਂ ਬਾਰੇ ਵਿਭਾਗ ਵੱਲੋਂ ਕਿਹਾ ਗਿਆ ਕਿ ਇਸ ਬਾਰੇ ਕੇਂਦਰ ਸਰਕਾਰ ਨਾਲ ਗੱਲ ਕੀਤੀ ਜਾਵੇਗੀ। ਮੈਡੀਕਲ ਕਿੱਟ ਜਲਦੀ ਮੁਹੱਈਆ ਕਰਵਾਈ ਜਾਵੇਗੀ, ਬੱਚਿਆਂ ਨੂੰ ਕਾਪੀਆਂ, ਕਿਤਾਬਾਂ, ਯੂਨੀਫ਼ਾਰਮ, ਆਈ. ਕਾਰਡ ਅਤੇ ਸਟਾਫ਼ ਵਾਸਤੇ ਫਰਨੀਚਰ ਮੁਹੱਈਆ ਕਰਵਾਇਆ ਜਾਵੇਗਾ।
ਸਮਾਰਟ ਆਂਗਣਵਾੜੀ ਤਹਿਤ 50 ਐੱਲ.ਸੀ.ਡੀ. ਮੋਗਾ ਅਤੇ 50 ਫਿਰੋਜ਼ਪੁਰ ਵਿੱਚ ਮੁਹੱਈਆ ਕਰਵਾਈਆਂ ਗਈਆਂ ਹਨ। ਮੀਟਿੰਗ ਸੁਖਾਵੇਂ ਮਾਹੌਲ ਵਿੱਚ ਹੋਈ, ਜਿਸ ਵਿੱਚ ਹਰਪ੍ਰੀਤ ਕੌਰ ਕੈਸ਼ੀਅਰ ਪੰਜਾਬ, ਕੰਵਲਜੀਤ ਕੌਰ ਜ਼ਿਲ੍ਹਾ ਪ੍ਰਧਾਨ, ਗੁਰਜਿੰਦਰ ਕੌਰ ਪ੍ਰੈੱਸ ਸਕੱਤਰ ਗੁਰਦਾਸਪੁਰ ਸ਼ਾਮਿਲ ਹੋਏ।

