All Latest NewsNews FlashPunjab News

BLO ਯੂਨੀਅਨ ਦੀ SDM ਲਹਿਰਾ ਨਾਲ ਹੋਈ ਅਹਿਮ ਮੀਟਿੰਗ, ਕਈ ਮੰਗਾਂ ਮੰਨੀਆਂ, ਕਈਆਂ ਦਾ ਮਿਲਿਆ ਭਰੋਸਾ

 

ਪੰਜਾਬ ਨੈੱਟਵਰਕ, ਲਹਿਰਾ

ਬੀ ਐਲ ਓ ਯੂਨੀਅਨ ਦੀ ਇਕ ਮੀਟਿੰਗ ਪ੍ਰਧਾਨ ਅਮਨਦੀਪ ਅਤੇ ਜਨਰਲ ਸਕੱਤਰ ਸੁਭਾਸ਼ ਗਨੋਟਾ ਦੀ ਅਗਵਾਈ ਵਿੱਚ ਐਸ ਡੀ ਐਮ ਸਾਹਿਬ ਸਬ ਡਿਵੀਜ਼ਨ ਲਹਿਰਾ ਨਾਲ ਬਹੁਤ ਹੀ ਸੁਖਾਵੇਂ ਮਾਹੌਲ ਵਿੱਚ ਹੋਈ।

ਐਸ ਡੀ ਐਮ ਨੇ ਬੜੀ ਹੀ ਨਿਮਰਤਾ ਨਾਲ ਬੀ ਐਲ ਓ ਨੂੰ ਆਉਣ ਵਾਲੀਆਂ ਦਿੱਕਤਾਂ ਬਾਰੇ ਗੱਲ ਸੁਣੀ। ਯੂਨੀਅਨ ਦੇ ਆਗੂਆਂ ਨੇ ਦੱਸਿਆ ਕਿ ਸਾਨੂੰ ਫੀਲਡ ਵਿੱਚ ਕੁਝ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ, ਜਿਵੇਂ ਕਿ ਡਬਲ ਡਿਊਟੀ ਤੇ ਫਾਰਗੀ ਲੈਟਰ ਸਮੇਂ ਸਿਰ ਨਾ ਮਿਲਣਾ ਅਤੇ ਕੁਝ ਬੀ ਐਲ ਓ ਲਈ ਰੋਸਟਰ ਤਿਆਰ ਕਰਨਾ, ਜਿਸ ਕਰਕੇ ਇੱਕ ਬੀ ਐਲ ਓ ਨੂੰ ਕੰਮ ਕਰਨ ਦਾ ਸਮਾਂ ਘੱਟ ਮਿਲਦਾ ਹੈ ਅਤੇ ਜੋ ਸਾਡਾ ਮਾਨਭੱਤਾ ਹੈ, ਉਹ ਵੀ ਕਾਫੀ ਸਮੇਂ ਤੋਂ ਵਧਾਇਆ ਨਹੀਂ ਗਿਆ।

ਸਾਨੂੰ ਸਟੇਸ਼ਨਰੀ ਤੇ ਫਾਰਮ, ਪੰਚਾਇਤੀ ਵੋਟਰ ਸੁੱਚੀਆਂ ਮੁਹੱਈਆ ਕਰਵਾਈਆਂ ਜਾਣ। ਐਸ ਡੀ ਐਮ ਸਾਹਿਬ ਨੇ ਕੁਝ ਮੰਗਾਂ ਮੌਕੇ ਤੇ ਹੀ ਹੱਲ ਕਰ ਦਿੱਤੀਆਂ ਤੇ ਜੋ ਮੰਗਾਂ ਰਹਿ ਗਈਆਂ ਉਹ ਜਲਦ ਹੀ ਪੂਰੀਆਂ ਕਰਨ ਦਾ ਵਿਸ਼ਵਾਸ ਦਿਵਾਇਆ। ਅਸੀਂ ਯੂਨੀਅਨ ਵੱਲੋਂ ਐਸ ਡੀ ਐਮ ਸਾਹਿਬ ਦਾ ਦਿਲੋਂ ਧੰਨਵਾਦ ਕਰਦੇ ਹਾਂ। ਇਸ ਮੌਕੇ ਬੀ ਐਲ ਓ ਛੱਜੂ ਸ਼ਰਮਾ ਸ਼ੀਤਲ ਕੁਮਾਰ, ਮਨਪ੍ਰੀਤ ਸਿੰਘ, ਪ੍ਰਵੀਨ , ਹਨੀ, ਪ੍ਰਵੀਨ ਕੁਮਾਰ, ਅਜੇ ਕੁਮਾਰ ਆਦਿ ਵੀ ਹਾਜ਼ਰ ਸੀ।

Leave a Reply

Your email address will not be published. Required fields are marked *