Breaking: ਸੀਨੀਅਰ ਲੀਡਰ ਦਾ ਗੋਲੀਆਂ ਮਾਰ ਕੇ ਕਤਲ, ਇਲਾਕੇ ‘ਚ ਦਹਿਸ਼ਤ ਦਾ ਮਾਹੌਲ
ਪੁਣੇ/ਮਹਾਰਾਸ਼ਟਰ
ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੁਣੇ ਵਿੱਚ ਇੱਕ ਵੱਡੀ ਘਟਨਾ ਸਾਹਮਣੇ ਆਈ ਹੈ। ਐਨਸੀਪੀ ਦੇ ਸੀਨੀਅਰ ਲੀਡਰ ਵਨਰਾਜ ਅੰਡੇਕਰ ਦੀ ਐਤਵਾਰ ਦੇਰ ਰਾਤ ਹੱਤਿਆ ਕਰ ਦਿੱਤੀ ਗਈ ਸੀ।
ਇਹ ਘਟਨਾ ਪੁਣੇ ਦੇ ਨਾਨਾ ਪੇਠ ਇਲਾਕੇ ‘ਚ ਵਾਪਰੀ। ਹੈਰਾਨੀ ਦੀ ਗੱਲ ਇਹ ਹੈ ਕਿ ਘਟਨਾ ਤੋਂ ਪਹਿਲਾਂ ਕਾਫੀ ਤਿਆਰੀ ਕੀਤੀ ਗਈ ਸੀ। ਇਲਾਕੇ ‘ਚ ਬਿਜਲੀ ਕੱਟ ਦਿੱਤੀ ਗਈ ਅਤੇ ਹਨੇਰਾ ਹੁੰਦੇ ਹੀ 8 ਤੋਂ 10 ਲੋਕਾਂ ਨੇ ਰਾਕਾਂਪਾ ਨੇਤਾ ‘ਤੇ ਲਾਠੀਆਂ ਨਾਲ ਹਮਲਾ ਕਰ ਦਿੱਤਾ। ਲਗਾਤਾਰ ਗੋਲੀਆਂ ਚਲਾਈਆਂ ਗਈਆਂ।
ਐਨਸੀਪੀ ਨੇਤਾ ਦੇ ਕਤਲ ਮਾਮਲੇ ਦੀ ਫਿਲਹਾਲ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਸ ਨੇ ਦੱਸਿਆ ਕਿ ਮੁੱਢਲੀ ਜਾਂਚ ‘ਚ ਸਾਹਮਣੇ ਆਇਆ ਹੈ ਕਿ ਵਨਰਾਜ ਦੇ ਸਾਲੇ ਦੀ ਇਲਾਕੇ ‘ਚ ਦੁਕਾਨ ਸੀ।
ਉਹ ਦੋ ਦਿਨ ਪਹਿਲਾਂ ਪੁਣੇ ਮਿਉਂਸਪਲ ਕਾਰਪੋਰੇਸ਼ਨ (ਪੀਐਮਸੀ) ਦੁਆਰਾ ਆਪਣੀ ਦੁਕਾਨ ਦੇ ਵਿਰੁੱਧ ਕੀਤੀ ਗਈ ਨਾਜਾਇਜ਼ ਕਬਜ਼ੇ ਵਿਰੋਧੀ ਕਾਰਵਾਈ ਤੋਂ ਨਾਰਾਜ਼ ਸੀ। ਉਸ ਨੂੰ ਸ਼ੱਕ ਸੀ ਕਿ ਵਣਰਾਜ ਨੇ ਹੀ ਇਹ ਕਾਰਾ ਕਰਵਾਇਆ ਹੈ। ਪੁਲਿਸ ਨੇ ਦੱਸਿਆ ਕਿ, ਫਿਲਹਾਲ ਉਨ੍ਹਾਂ ਵੱਲੋਂ ਮਾਮਲੇ ਵਿੱਚ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ। nbt’