ਪੰਜਾਬ ਸਰਕਾਰ ਵੱਲੋਂ ਈ.ਟੀ.ਟੀ 2994 ਅਧਿਆਪਕਾਂ ਦਾ ਬੈਕਲਾਗ ਜਲਦੀ ਪੂਰਾ ਕਰਨ ਦਾ ਭਰੋਸਾ
ਪੰਜਾਬ ਨੈੱਟਵਰਕ, ਚੰਡੀਗੜ੍ਹ
ਪੰਜਾਬ ਸਰਕਾਰ ਦੇ ਵੱਲੋਂ ਈ.ਟੀ.ਟੀ 2994 ਅਧਿਆਪਕਾਂ ਦਾ ਬੈਕਲਾਗ ਜਲਦੀ ਪੂਰਾ ਕਰਨ ਦਾ ਭਰੋਸਾ ਦਿੱਤਾ ਗਿਆ ਹੈ।
ਦਰਅਸਲ, ਪੰਜਾਬ ਸਰਕਾਰ ਦੀ ਮੰਤਰੀ ਡਾਕਟਰ ਬਲਜੀਤ ਕੌਰ ਨੂੰ ਈ.ਟੀ.ਟੀ 5994 ਬੈਕਲੋਗ ਯੂਨੀਅਨ ( ਪੰਜਾਬ) ਦੇ ਵਫਦ ਵੱਲੋਂ ਇੱਕ ਮੰਗ ਪੱਤਰ ਸੌਂਪਿਆ ਗਿਆ।
ਇਸ ਦੌਰਾਨ ਡਾ. ਬਲਜੀਤ ਕੌਰ ਨੂੰ ਮਿਲ ਕੇ ਬੈਕਲਾਗ ਪੂਰਾ ਕਰਨ ਦੀ ਮੰਗ ਕੀਤੀ ਗਈ ਅਤੇ ਜਾਣਕਾਰੀ ਦਿੱਤੀ ਗਈ ਕਿ ਪੰਜਾਬ ਸਰਕਾਰ ਦੁਆਰਾ ਬੇਰੋਜ਼ਗਾਰੀ ਖਤਮ ਕਰਨ ਲਈ ਈ.ਟੀ.ਟੀ ਦੀਆਂ 5994 ਅਸਾਮੀਆਂ ਕੱਢਿਆ ਗਈਆਂ ਸਨ।
ਜਿਸ ਵਿਚ 2994 ਬੈਕਲੋਗ ਸ਼ਾਮਿਲ ਹੈ ਇਸ ਬੈਕਲੋਗ ਨੂੰ ਜਲਦ ਤੋਂ ਜਲਦ ਪੂਰਾ ਕਰਵਾਉਣ ਦੇ ਸੰਬੰਧ ਵਿਚ ਡਾ.ਬਲਜੀਤ ਕੌਰ ਕੈਬਿਨੇਟ ਮੰਤਰੀ,ਪੰਜਾਬ ਨਾਲ ਮਿਲਿਆ ਗਿਆ ਜਿਸ ਵਿਚ ਉਹਨਾਂ ਦੁਆਰਾ ਬੈਕਲੋਗ ਨੂੰ ਜਲਦ ਤੋਂ ਜਲਦ ਪੂਰਾ ਕਰਵਾਉਣ ਦਾ ਭਰੋਸਾ ਦਵਾਇਆ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਮੀਟਿੰਗ ਵਿੱਚ ਅਮਨਦੀਪ ਕੌਰ ,ਸੁਰਿੰਦਰ ,ਦੀਪਕ ,ਮਨਦੀਪ ,ਰਿਤੇਸ਼ ,ਵਿਸ਼ਾਲ ,ਮੁਕੇਸ਼ ਮੌਜੂਦ ਸਨ।