ਪੰਜਾਬ ‘ਚ ਦੀਵਾਲੀ ਤੋਂ ਪਹਿਲਾਂ ਵੱਡਾ ਧਮਾਕਾ!
ਮਾਨਸਾ
ਪੰਜਾਬ ਵਿੱਚ ਦੀਵਾਲੀ ਤੋਂ ਪਹਿਲਾਂ ਵੱਡਾ ਧਮਾਕਾ ਹੋਣ ਦੀ ਖ਼ਬਰ ਸਾਹਮਣੇ ਆਈ ਹੈ।
ਮੀਡੀਆ ਰਿਪੋਰਟਾਂ ਅਨੁਸਾਰ, ਮਾਨਸਾ-ਸਰਸਾ ਰੋਡ ‘ਤੇ ਰਮਦਿਤੇਵਾਲਾ ਚੌਂਕ ਦੇ ਨੇੜੇ ਸਥਿਤ ਇੱਕ ਪੈਟਰੋਲ ਪੰਪ ਦੇ ਮਾਲਕ ਨੂੰ ਫਿਰੌਤੀ ਦੀ ਕਾਲ ਆਈ ਅਤੇ ਇਸ ਤੋਂ ਪਹਿਲਾਂ ਪੰਪ ‘ਤੇ ਬੰਬ-ਨੁਮਾ ਇੱਕ ਧਮਾਕਾ ਵੀ ਹੋਇਆ।
ਸੂਤਰਾਂ ਮੁਤਾਬਕ, ਫਿਰੌਤੀ ਨਾ ਦੇਣ ਦੀ ਸੂਰਤ ਵਿੱਚ ਪੂਰੇ ਪਰਿਵਾਰ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ। ਮਾਨਸਾ ਪੁਲਿਸ ਇਸ ਮਾਮਲੇ ਦੀ ਜਾਂਚ ਤਾਂ ਕਰ ਰਹੀ ਹੈ, ਪਰ ਇਸ ਮੁੱਦੇ ਤੇ ਅਧਿਕਾਰੀ ਕੁੱਝ ਵੀ ਬੋਲਣ ਨੂੰ ਤਿਆਰ ਨਹੀਂ ਹੋਏ।
ਪੰਪ ਮਾਲਕ ਨੇ ਇਸ ਸਬੰਧੀ ਪੁਲਿਸ ਕੋਲ ਸ਼ਿਕਾਇਤ ਦਰਜ਼ ਕਰਵਾ ਦਿੱਤੀ ਹੈ।