ਸਿੱਧੂ ਮੂਸੇਵਾਲਾ ਦੇ ਪਰਿਵਾਰ ਨਾਲ ਜੁੜੀ ਵੱਡੀ ਖ਼ਬਰ; ਚਮਕੌਰ ਸਿੰਘ ਦੇ ਗੰਨਮੈਨ ਨੇ ਖੁਦ ਨੂੰ ਮਾਰੀ ਗੋਲੀ- ਜਾਂਚ ਜਾਰੀ
ਮਾਨਸਾ-
ਪ੍ਰਸਿੱਧ ਪੰਜਾਬੀ ਗਾਇਕ ਰਹੇ ਸਿੱਧੂ ਮੂਸੇਵਾਲਾ ਦੇ ਪਰਿਵਾਰ ਨਾਲ ਜੁੜੀ ਵੱਡੀ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਿਕ, ਮੂਸੇਵਾਲਾ ਦੇ ਤਾਇਆ ਚਮਕੌਰ ਸਿੰਘ ਦੇ ਨਾਲ ਤੈਨਾਤ ਗਨਮੈਨ ਹਰਦੀਪ ਸਿੰਘ ਵੱਲੋਂ ਕਥਿਤ ਤੌਰ ‘ਤੇ ਖੁਦ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ ਗਈ।
ਹਾਲਾਂਕਿ ਗੋਲੀ ਮਾਰਨ ਜਾਂ ਫਿਰ ਅਸਲੇ ਵਿੱਚੋਂ ਗੋਲੀ ਚੱਲਣ ਬਾਰੇ ਪੁਲਿਸ ਗੰਭੀਰਤਾ ਦੇ ਨਾਲ ਜਾਂਚ ਕਰ ਰਹੀ ਹੈ। ਮੀਡੀਆ ਰਿਪੋਰਟਾਂ ਮੁਤਾਬਿਕ, ਮੂਸੇਵਾਲਾ ਦੇ ਤਾਇਆ ਚਮਕੌਰ ਸਿੰਘ ਸਿੱਧੂ ਨੂੰ ਉਨ੍ਹਾਂ ਦੀ ਸੁਰੱਖਿਆ ਲਈ ਇਹ ਗੰਨਮੈਨ ਦਿੱਤਾ ਗਿਆ ਸੀ।
ਡਿਊਟੀ ਤੋਂ ਬਾਅਦ ਪੰਜਾਬ ਪੁਲਸ ਦਾ ਮੁਲਾਜ਼ਮ ਗੰਨਮੈਨ ਹਰਦੀਪ ਸਿੰਘ ਆਪਣੇ ਪਿੰਡ ਫਫੜੇ ਭਾਈ ਕੇ (ਮਾਨਸਾ) ਗਿਆ ਹੋਇਆ ਸੀ। ਇਹ ਹਾਦਸਾ ਤੜਕੇ ਸਵੇਰ ਵੇਲੇ ਵਾਪਰਿਆ ਦੱਸਿਆ ਜਾ ਰਿਹਾ ਹੈ। ਹਾਲਾਂਕਿ ਗੋਲੀ ਚੱਲਣ ਦੀ ਗੱਲ ਬੰਦੂਕ ਸਾਫ ਕਰਦੇ ਸਮੇਂ ਹੋਈ ਦੱਸੀ ਜਾ ਰਹੀ ਹੈ, ਜਦੋਂਕਿ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।