ਵੱਡੀ ਖ਼ਬਰ: ਨਵ-ਵਿਆਹੁਤਾ ਦਾ ਗੋਲੀਆਂ ਮਾਰ ਕੇ ਕਤਲ
ਪਾਗਲ ਪ੍ਰੇਮੀ ਨੇ ਪ੍ਰਤਾਪਗੜ੍ਹ ‘ਚ ਮਚਾਇਆ ਹੰਗਾਮਾ
ਪ੍ਰਤਾਪਗੜ੍ਹ:
ਉੱਤਰ ਪ੍ਰਦੇਸ਼ ਦੇ ਪ੍ਰਤਾਪਗੜ੍ਹ ਜ਼ਿਲ੍ਹੇ ਵਿੱਚ ਇੱਕ ਸਿਰਫਿਰੇ ਆਸ਼ਕ ਨੇ ਪਹਿਲਾਂ ਇੱਕ ਨਵ-ਵਿਆਹੁਤਾ ਨੂੰ ਗੋਲੀ ਮਾਰ ਦਿੱਤੀ ਫਿਰ ਉਸ ਨੇ ਖੁਦ ਨੂੰ ਵੀ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ। ਇਹ ਘਟਨਾ ਜ਼ਿਲੇ ਦੇ ਕੋਹਦੌਰ ਥਾਣਾ ਖੇਤਰ ਦੇ ਮਦਫਰਪੁਰ ਬਾਜ਼ਾਰ ‘ਚ ਵਾਪਰੀ।
ਗੋਲੀ ਲੱਗਣ ਕਾਰਨ ਕੁੜੀ ਦੀ ਵੀ ਮੌਤ ਹੋ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਕੁੜੀ ਦਾ 4 ਦਿਨ ਪਹਿਲਾਂ ਹੀ ਵਿਆਹ ਹੋਇਆ ਸੀ। ਉਹ ਬੀਤੇ ਦਿਨ ਹੀ ਸਹੁਰੇ ਘਰ ਤੋਂ ਆਪਣੇ ਪੇਕੇ ਘਰ ਪਰਤੀ ਸੀ। ਘਟਨਾ ਤੋਂ ਬਾਅਦ ਕੁੜੀ ਦੇ ਪਰਿਵਾਰ ‘ਚ ਹਫੜਾ-ਦਫੜੀ ਦਾ ਮਾਹੌਲ ਹੈ।
ਮ੍ਰਿਤਕ ਦੀ ਪਛਾਣ 22 ਸਾਲਾ ਜੋਤੀ ਵਰਮਾ ਵਜੋਂ ਹੋਈ ਹੈ। ਸਵੇਰੇ ਉਹ ਕਿਸੇ ਕੰਮ ਲਈ ਘਰੋਂ ਨਿਕਲੀ ਸੀ ਤਾਂ, ਅਚਾਨਕ ਸਿਰਫਿਰੇ ਆਸ਼ਕ ਨੇ ਜੋਤੀ ਨੂੰ ਗੋਲੀ ਮਾਰ ਦਿੱਤੀ। ਜਿਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ ਭੱਜ ਕੇ ਦੇਖਿਆ ਕਿ ਜੋਤੀ ਖੂਨ ਨਾਲ ਲੱਥਪੱਥ ਪਈ ਸੀ। ਪਰਿਵਾਰ ਵਾਲੇ ਉਸ ਨੂੰ ਹਸਪਤਾਲ ਲੈ ਗਏ।
ਜਿੱਥੋਂ ਡਾਕਟਰਾਂ ਨੇ ਗੰਭੀਰ ਹਾਲਤ ਨੂੰ ਦੇਖਦੇ ਹੋਏ ਉਸਨੂੰ ਮੈਡੀਕਲ ਕਾਲਜ ਰੈਫਰ ਕਰ ਦਿੱਤਾ। ਜਿੱਥੇ ਉਸਦੀ ਮੌਤ ਹੋ ਗਈ। ਇਸ ਦੇ ਨਾਲ ਹੀ ਦੋਸ਼ੀ ਨੇ ਹਮਲੇ ਦੇ ਕੁਝ ਸਮੇਂ ਬਾਅਦ ਖੁਦ ਨੂੰ ਵੀ ਗੋਲੀ ਮਾਰ ਲਈ। ਮੁਲਜ਼ਮ ਦੀ ਪਛਾਣ 26 ਸਾਲਾ ਉਦੈਰਾਜ ਵਰਮਾ ਵਜੋਂ ਹੋਈ ਹੈ।
ਦੱਸਿਆ ਜਾ ਰਿਹਾ ਹੈ ਕਿ ਦੋਵਾਂ ਵਿਚਾਲੇ ਅਫੇਅਰ ਚੱਲ ਰਿਹਾ ਸੀ। ਪਰ ਚਾਰ ਦਿਨ ਪਹਿਲਾਂ ਉਸਦੇ ਪਰਿਵਾਰਕ ਮੈਂਬਰਾਂ ਵੱਲੋਂ ਜੋਤੀ ਦਾ ਵਿਆਹ ਕਿਤੇ ਹੋਰ ਰੱਖਿਆ ਗਿਆ ਸੀ। ਨੌਜਵਾਨ ਨੇ ਲੜਕੀ ਦੇ ਘਰ ਤੋਂ ਕਰੀਬ 300 ਮੀਟਰ ਦੂਰ ਜਾ ਕੇ ਖੁਦਕੁਸ਼ੀ ਕਰ ਲਈ। ਉਸਨੇ ਆਪਣੇ ਆਪ ਨੂੰ ਪੇਟ ਵਿੱਚ ਗੋਲੀ ਮਾਰ ਲਈ। ਪੁਲਿਸ ਨੇ ਲਾਸ਼ ਕੋਲੋਂ ਪਿਸਤੌਲ ਬਰਾਮਦ ਕਰ ਲਿਆ ਹੈ।
ਐਸ.ਪੀ ਡਾ. ਅਨਿਲ ਕੁਮਾਰ ਨੇ ਮੌਕੇ ਦਾ ਮੁਆਇਨਾ ਕੀਤਾ। ਪੂਰੇ ਪਿੰਡ ਵਿੱਚ ਤਣਾਅ ਦਾ ਮਾਹੌਲ ਦੱਸਿਆ ਜਾ ਰਿਹਾ ਹੈ। ਯੂਪੀ ਪੁਲਿਸ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।