ਸੈਫੀ ਮੱਕੜ, ਸਾਇੰਸ ਮਿਸਟ੍ਰੈਸ ਨੇ ਖੇਤੀਬਾੜੀ ਥੀਮ ਪ੍ਰੋਜੈਕਟ ‘ਚ ਰਾਸ਼ਟਰੀ ਪੱਧਰ 2024 ‘ਤੇ ਸਰਕਾਰੀ ਹਾਈ ਸਕੂਲ ਕੋਟ ਮੰਗਲ ਸਿੰਘ ਲਧਿਆਣਾ ਅਤੇ ਸਮੁੱਚੇ ਪੰਜਾਬ ਦਾ ਨਾਮ ਕੀਤਾ ਰੋਸ਼ਨ
ਪੰਜਾਬ ਨੈੱਟਵਰਕ, ਚੰਡੀਗੜ੍ਹ
ਮਿਤੀ 26.12.20 24 ਤੋਂ 31.12.2024 ਤੱਕ ਖੇਡ ਯੂਨੀਵਰਸਿਟੀ ਸੋਨੀਪਤ, ਰਾਈ ਹਰਿਆਣਾ ਵਿਖੇ ਹੋਈ NCERT ਵੱਲੋਂ ਕਰਵਾਈ ਗਈ ਰਾਸ਼ਟਰ ਪੱਧਰੀ ਵਿਗਿਆਨ ਪ੍ਰਦਰਸ਼ਨੀ 2024 ਵਿੱਚ ਸਰਕਾਰੀ ਹਾਈ ਸਕੂਲ ਕੋਟ ਮੰਗਲ ਸਿੰਘ ਦੀ ਟੀਮ ਨੇ ਹਿੱਸਾ ਲਿਆ, ਜਿਸ ਵਿੱਚ ਗਾਈਡ ਅਧਿਆਪਕ ਸ੍ਰੀਮਤੀ ਸੈਫੀ ਮੱਕੜ ਅਤੇ ਉਸ ਦੇ ਵਿਦਿਆਰਥੀ ਹਰਜੋਤ ਕੌਰ ਅਤੇ ਪੁਜੇਸ਼ ਕੁਮਾਰ ਵੱਲੋਂ ਉਹਨਾਂ ਦੀ ਗਾਈਡੈਂਸ ਵਿੱਚ ਖੇਤੀ ਦੀਆਂ ਨਵੀਆਂ ਤਕਨੀਕਾਂ ਅਧੀਨ ਮਾਡਲ ਪੇਸ਼ ਕੀਤਾ ਗਿਆ।
ਇਸ ਮੁਕਾਬਲੇ ਵਿੱਚ ਪੰਜਾਬ ਦੀ ਨੁਮਾਇੰਦਗੀ ਰਾਸ਼ਟਰੀ ਪੱਧਰ ਤੇ ਕਰਕੇ, ਇਹਨਾਂ ਨੇ ਖੂਬ ਨਾਮ ਖੱਟਿਆ, ਇਸ ਪ੍ਰੋਗਰਾਮ ਵਿੱਚ ਪੂਰੇ ਭਾਰਤ ਵਿੱਚੋਂ ਕੁੱਲ 185 ਟੀਮਾਂ ਨੇ ਹਿੱਸਾ ਲਿਆ, ਜਦੋਂ ਕਿ ਪੰਜਾਬ ਦੀਆਂ ਤਿੰਨ ਟੀਮਾਂ ਨੇ ਜਿੰਨਾ ਵਿੱਚੋਂ ਇੱਕ ਸਰਕਾਰੀ ਹਾਈ ਸਕੂਲ ਕੋਟ ਮੰਗਲ ਸਿੰਘ ਦੀ ਸੀ ਨੇ ਹਿੱਸਾ ਲਿਆ, ਪ੍ਰੋਗਰਾਮ ਦਾ ਆਗਾਜ਼ ਹਰਿਆਣੇ ਦੇ ਗਵਰਨਰ ਬੰਡਆਰੂ ਦਤਾਰਿਆ ਨੇ ਕੀਤਾ।
ਇਹ ਮਹਾ ਸਮਾਗਮ ਹਰਿਆਣਾ ਦੇ ਸੋਨੀਪਤ ਵਿੱਚ ਸਥਿਤ ਖੇਡ ਯੂਨੀਵਰਸਟੀ ਰਾਏ, ਵਿਖੇ ਕੀਤਾ ਗਿਆ, ਸਮਾਪਤੀ ਸਮਾਗਮ ਦੇ ਦੌਰਾਨ NCERT, SCERT, IIT Delhi ਅਤੇ ਹਰਿਆਣਾ ਸਰਕਾਰ ਦੇ ਉੱਚ ਅਧਿਕਾਰੀਆਂ ਨੇ ਇਨਾਮ ਵੰਡ ਵਿੱਚ ਸ਼ਿਰਕਤ ਕੀਤੀ, ਇਹ 6 ਰੋਜ਼ਾ ਪ੍ਰੋਗਰਾਮ ਬਹੁਤ ਸ਼ਾਨਦਾਰ ਰਿਹਾ।
ਭਾਰਤ ਦੇ ਵੱਖ-ਵੱਖ ਸੂਬਿਆਂ ਤੋਂ ਆਏ ਵਿਦਿਆਰਥੀਆਂ ਨੇ ਆਪਣੇ ਦਮਦਾਰ ਮਾਡਲਾਂ ਦਾ ਪ੍ਰਦਰਸ਼ਨ ਕੀਤਾ ਅਤੇ ਪੰਜਾਬ ਦੇ ਐਗਰੀਕਲਚਰ ਥੀਮ ਦੇ ਮਾਡਲ ਦੀ ਖੂਬ ਤਰੀਫ ਕੀਤੀ ਗਈ। ਕੋਟ ਮੰਗਲ ਸਿੰਘ ਸਕੂਲ ਦੇ ਮੁਖੀ ਕੁਲਦੀਪ ਸਿੰਘ ਨੇ ਦੱਸਿਆ ਕਿ ਕੋਟ ਮੰਗਲ ਸਿੰਘ ਸਕੂਲ ਦੇ ਮਾਡਲ ਬਲਾਕ ਜਿਲੇ ਸੂਬੇ ਅਤੇ ਨੈਸ਼ਨਲ ਵਿੱਚ ਹਮੇਸ਼ਾ ਮੱਲਾਂ ਮਾਰਦੇ ਰਹੇ ਹਨ ਅਤੇ ਸਾਰੀ ਟੀਮ ਬਹੁਤ ਮਿਹਨਤੀ ਹੈ, ਉਹਨਾਂ ਸਾਇੰਸ ਟੀਮ ਜਿਸ ਵਿੱਚ ਗਾਈਡ ਅਧਿਆਪਕ ਸ੍ਰੀਮਤੀ ਸੈਫੀ ਮੱਕੜ, ਸ਼੍ਰੀਮਤੀ ਰਜਨੀ ਅਗਰਵਾਲ, ਮਿਸ ਸੁਰਜੀਤ ਕੌਰ, ਅੰਕੁਸ਼ ਸ਼ਰਮਾ ਨੂੰ ਵਧਾਈ ਦਿੱਤੀ ਅਤੇ ਬਹੁਤ ਮਿਹਨਤ ਕਰਕੇ ਮਾਡਲ ਨੂੰ ਨੈਸ਼ਨਲ ਤੱਕ ਲੈ ਕੇ ਜਾਨ ਲਈ ਸ਼ਾਬਾਸ਼ੀ ਦਿੱਤੀ।