ਪੰਜਾਬ ‘ਚ ਸਕੂਲ ਵੈਨ ਸੜਕ ਹਾਦਸੇ ਦਾ ਸ਼ਿਕਾਰ, ਕਈ ਵਿਦਿਆਰਥੀ ਜ਼ਖਮੀ
ਪੰਜਾਬ ਨੈੱਟਵਰਕ, ਚੰਡੀਗੜ੍ਹ-
ਪੰਜਾਬ ਦੇ ਭਿਵਾਨੀਗੜ੍ਹ ਵਿਚ ਸੰਸਕਾਰ ਵੈਲੀ ਸਮਾਰਟ ਸਕੂਲ ਦੀ ਵੈਨ ਸੜਕ ਹਾਦਸੇ ਦਾ ਸ਼ਿਕਾਰ ਹੋ ਗਈ। ਦੱਸਿਆ ਜਾ ਰਿਹਾ ਹੈ ਕਿ, ਬੱਸ ਵਿਚ ਕਰੀਬ 11 ਬੱਚੇ ਮੌਜ਼ੂਦ ਹਨ, ਜੋ ਜ਼ਖਮੀ ਹੋ ਗਏ ਹਨ।
ਬੱਚਿਆਂ ਨੂੰ ਨੇੜਲੇ ਹਸਪਤਾਲਾਂ ਵਿਚ ਦਾਖਲ ਕਰਵਾਇਆ ਗਿਆ ਹੈ। ਦੂਜੇ ਪਾਸੇ, ਜਾਣਕਾਰੀ ਇਹ ਵੀ ਹੈ ਕਿ ਇਹ ਵੈਨ ਦੀ ਆਈ-20 ਕਾਰ ਨਾਲ ਟੱਕਰ ਹੋ ਗਈ, ਜਿਸ ਕਾਰਨ ਸਕੂਲ ਵੈਨ ਪਲਟ ਗਈ ਅਤੇ ਵੈਨ ਵਿਚ ਸਵਾਰ ਬੱਚੇ ਜ਼ਖਮੀ ਹੋ ਗਏ।