All Latest NewsNews FlashPunjab News

ਜਮਹੂਰੀ ਅਧਿਕਾਰ ਪੰਜਾਬ ਤੇ ਤਰਕਸ਼ੀਲ ਸੁਸਾਇਟੀ ਵੱਲੋਂ ਕੰਪਿਊਟਰ ਅਧਿਆਪਕਾਂ ਦੇ ਸੰਘਰਸ਼ ਵਿੱਚ ਸ਼ਮੂਲੀਅਤ

 

ਸੰਘਰਸ਼ ਦਾ ਸਮਰਥਨ ਕਰਦਿਆਂ, ਮੰਗਾਂ ਨਾਲ ਸਹਿਮਤੀ ਪ੍ਰਗਟਾਈ

ਦਲਜੀਤ ਕੌਰ, ਸੰਗਰੂਰ

ਅੱਜ ਜਮਹੂਰੀ ਅਧਿਕਾਰ ਪੰਜਾਬ ਜ਼ਿਲ੍ਹਾ ਇਕਾਈ ਸੰਗਰੂਰ ਤੇ ਤਰਕਸ਼ੀਲ ਸੁਸਾਇਟੀ ਪੰਜਾਬ ਇਕਾਈ ਸੰਗਰੂਰ ਵੱਲੋਂ ਕੰਪਿਊਟਰ ਅਧਿਆਪਕਾਂ ਦੇ ਸੰਘਰਸ਼ ਵਿੱਚ ਸ਼ਮੂਲੀਅਤ ਕਰਦਿਆਂ ਕੰਪਿਊਟਰ ਅਧਿਆਪਕ ਭੁੱਖ ਹੜਤਾਲ ਸੰਘਰਸ਼ ਕਮੇਟੀ ਦੇ ਸੰਘਰਸ਼ ਦਾ ਸਮਰੱਥਨ ਕਰਦਿਆਂ, ਉਨ੍ਹਾਂ ਦੀਆਂ ਮੰਗਾਂ ਨਾਲ ਸਹਿਮਤ ਪ੍ਰਗਟਾਈ।

ਜਮਹੂਰੀ ਅਧਿਕਾਰ ਸਭਾ ਵੱਲੋਂ ਜਗਜੀਤ ਸਿੰਘ ਭੂਟਾਲ ਤੇ ਤਰਕਸ਼ੀਲ ਸੁਸਾਇਟੀ ਪੰਜਾਬ ਇਕਾਈ ਸੰਗਰੂਰ ਵੱਲੋਂ ਮਾਸਟਰ ਪਰਮਵੇਦ ਨੇ ਕੰਪਿਊਟਰ ਅਧਿਆਪਕਾਂ ਸਮੇਤ ਹੋਰ ਹਾਜ਼ਰੀਨ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕੰਪਿਊਟਰ ਅਧਿਆਪਕਾਂ ਨੂੰ ਸਿੱਖਿਆ ਵਿਭਾਗ ਵਿੱਚ ਲੈਣ, ਛੇਵੇਂ ਪੇ ਕਮਿਸ਼ਨ ਤੇ ਸੀਐਸਆਰ ਲਾਗੂ ਕਰਨ ਆਦਿ ਮੰਗਾਂ ਜਾਇਜ਼ ਹਨ।

ਸਰਕਾਰ ਨੂੰ ਇਨ੍ਹਾਂ ਨੂੰ ਖੱਜਲ ਖੁਆਰ ਕਰਨ ਦੀ ਥਾਂ ਇਨ੍ਹਾਂ ਦੀਆਂ ਮੰਗਾਂ ਛੇਤੀ ਮੰਨ ਲੈਣੀਆਂ ਚਾਹੀਦੀਆਂ ਹਨ। ਉਨ੍ਹਾਂ ਕਿਹਾ ਕਿ ਮੰਗਾਂ ਨਾ ਮੰਨਣ ਕਰਕੇ ਪੰਜਾਬ ਸਰਕਾਰ ਨੂੰ ਕੰਪਿਊਟਰ ਅਧਿਆਪਕਾਂ ਦੇ ਤਿੱਖੇ ਰੋਹ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਹ‌ ਰੋਹ ਹੋਰ ਵਧਦਾ ਜਾਵੇਗਾ। ਮੰਗਾਂ ਜਾਇਜ਼ ਤੇ ਮੰਨਣਯੋਗ ਹੋਣ ਕਰਕੇ ਸਾਰੀਆਂ ਜਥੇਬੰਦੀਆਂ ਇਨ੍ਹਾਂ ਦੀ ਪਿੱਠ ਤੇ ਹਨ। ਸਰਕਾਰ ਨੂੰ ਸੋਚਣਾ ਚਾਹੀਦਾ ਹੈ ਕਿ ਇਹ ਅਧਿਆਪਕ ਲੰਬੇ ਸਮੇਂ ਤੋਂ ਸੁਸਾਇਟੀ ਵਿਚ ਕੰਮ ਕਰ ਰਹੇ ਹਨ, ਇਨ੍ਹਾਂ ਦੀ ਮੰਨੀਆਂ ਮੰਗਾਂ ਤੇ ਅਮਲ ਕਰਕੇ ਇਨ੍ਹਾਂ ਨੂੰ ਸਿਖਿਆ ਵਿਭਾਗ ਵਿੱਚ ਲੈਣਾ ਬਣਦਾ ਹੈ।

ਜ਼ਿਕਰਯੋਗ ਹੈ ਕਿ ਡਿਪਟੀ ਕਮਿਸ਼ਨਰ ਸੰਗਰੂਰ ਦੇ ਦਫ਼ਤਰ ਦੇ ਬਾਹਰ ਲੱਗਪਗ 150 ਦਿਨਾਂ ਤੋਂ ਕੰਪਿਊਟਰ ਅਧਿਆਪਕਾਂ ਦਾ ਸੰਘਰਸ਼ ਚਲ ਰਿਹਾ ਹੈ। 22 ਦਸੰਬਰ ਤੋਂ ਇਹ ਮਰਨ ਵਰਤ ਤੇ ਬੈਠੇ ਹੋਏ ਹਨ, 3 ਜਨਵਰੀ 25 ਨੂੰ ਮਰਨ ਵਰਤ ਤੇ ਬੈਠੇ ਆਗੂ ਜੌਨੀ ਸਿੰਗਲਾ ਨੂੰ ਪੁਲਿਸ ਨੇ ਚੁੱਕ ਕੇ ਰਜਿੰਦਰਾ ਹਸਪਤਾਲ ਪਟਿਆਲਾ ਵਿਖੇ ਦਾਖਲ ਕਰਵਾ ਦਿੱਤਾ ਹੈ ਤੇ ਇੰਨ੍ਹਾਂ ਦਾ ਅਗਲਾ ਆਗੂ ਰਣਜੀਤ ਸਿੰਘ ਮਰਨ ਵਰਤ ਤੇ ਬੈਠਾ ਹੈ।

ਕੰਪਿਊਟਰ ਅਧਿਆਪਕਾਂ ਦੇ ਸੰਘਰਸ਼ ਦੀ ਹਮਾਇਤ ਵਿੱਚ ਮਾਸਟਰ ਕੁਲਦੀਪ ਸਿੰਘ, ਮਨਧੀਰ ਸਿੰਘ, ਪ੍ਰਿੰਸੀਪਲ ਅਮਰੀਕ ਸਿੰਘ, ਵਿਸਾਖਾ ਸਿੰਘ, ਲਾਲ਼ ਚੰਦ, ਗੁਰਜੰਟ ਸਿੰਘ ਬਡਰੁੱਖਾਂ, ਬਸੇਸਰ ਰਾਮ, ਭਜਨ ਰੰਗੀਆਂ, ਮਾਸਟਰ ਰਾਮ ਸਿੰਘ, ਗੁਰਦੀਪ ਸਿੰਘ, ਮਾਸਟਰ ਗੁਰਜੰਟ ਸਿੰਘ ਨੇ ਆਦਿ ਸ਼ਮੂਲੀਅਤ ਕੀਤੀ।

 

Leave a Reply

Your email address will not be published. Required fields are marked *