All Latest NewsNews FlashPunjab News

ਕਾਮਰੇਡ ਦਰਸ਼ਨ ਲਾਧੂਕਾ ਨੂੰ ਵੱਖ-ਵੱਖ ਜਥੇਬੰਦੀਆਂ, ਰਾਜਨੀਤਿਕ ਪਾਰਟੀਆਂ ਅਤੇ ਉਘੀਆਂ ਸ਼ਕਸੀਅਤਾਂ ਵੱਲੋਂ ਇਨਕਲਾਬੀ ਸ਼ਰਧਾਂਜਲੀ

 

ਕਾਮਰੇਡ ਦਰਸ਼ਨ ਲਾਧੂਕਾ ਦੇ ਜੀਵਨ ਫਲਸਫੇ ਤੋਂ ਆਉਣ ਵਾਲੀਆਂ ਪੀੜੀਆਂ ਪ੍ਰੇਰਨਾ ਲੈਂਦੀਆਂ ਰਹਿਣਗੀਆਂ: ਅਰਸ਼ੀ, ਜਗਰੂਪ

ਪਰਮਜੀਤ ਢਾਬਾਂ, ਮੰਡੀ ਲਾਧੂਕਾ

ਪਿਛਲੇ ਦਿਨੀ ਸੜਿਵੀਂ ਵਿਛੋੜਾ ਦੇ ਗਏ ਮਰਹੂਮ ਕਾਮਰੇਡ ਦਰਸ਼ਨ ਲਾਧੂ ਕਾ ਦੇ ਅੱਜ ਇਥੇ ਸਥਾਨਕ ਸ਼ਗਨ ਪੈਲੇਸ ਵਿਖ਼ੇ ਸ਼ਰਧਾਂਜਲੀ ਸਮਾਗਮ ਮੌਕੇ ਵੱਖ ਵੱਖ ਰਾਜਨੀਤਿਕ ਅਤੇ ਸਮਾਜਿਕ ਜਥੇਬੰਦੀਆਂ, ਰਾਜਨੀਤਿਕ ਪਾਰਟੀਆਂ ਅਤੇ ਵੱਖ ਵੱਖ ਉਘੀਆਂ ਸ਼ਕਸੀਅਤਾਂ ਵੱਲੋਂ ਉਹਨਾਂ ਨੂੰ ਇਨਕਲਾਬੀ ਸ਼ਰਧਾਂਜਲੀ ਭੇਂਟ ਕੀਤੀ ਗਈ।

ਇਸ ਮੌਕੇ ਕਾਮਰੇਡ ਦਰਸ਼ਨ ਲਾਧੂਕਾ ਨੂੰ ਬਨੇਗਾ ਪ੍ਰਾਪਤੀ. ਮੁਹਿੰਮ ਦੇ ਮੁੱਖ ਸਲਾਹਕਾਰ ਸਾਥੀ ਜਗਰੂਪ ਸਿੰਘ, ਭਾਰਤੀ ਕਮਿਊਨਿਸਟ ਪਾਰਟੀ ਦੇ ਕੌਮੀ ਕੌਸਲ ਮੈਂਬਰ ਕਾਮਰੇਡ ਹਰਦੇਵ ਅਰਸ਼ੀ, ਕਾਮਰੇਡ ਦਰਸ਼ਨ ਦੇ ਨਾਲ ਕੰਮ ਕਰਨ ਵਾਲੇ, ਕਾਮਰੇਡ ਹੰਸ ਰਾਜ ਗੋਲਡਨ, ਕਾਮਰੇਡ ਸੁਰਿੰਦਰ ਢੰਡੀਆਂ, ਸਾਥੀ ਤੇਜਾ ਸਿੰਘ ਫਤਹਿਗੜ੍ਹ, ਕਾਂਗਰਸੀ ਆਗੂ ਅਤੇ ਸਾਬਕਾ ਮੰਤਰੀ ਹੰਸ ਰਾਜ ਜੋਸਨ, ਸਾਬਕਾ ਵਿਧਾਇਕ ਮਤਾਬ ਸਿੰਘ, ਫਾਜ਼ਿਲਕਾ ਦੇ ਵਿਧਾਇਕ ਨਰਿੰਦਰਪਾਲ ਸਵਨਾ ਦੇ ਪਿਤਾ ਖਜ਼ਾਨ ਸਿੰਘ, ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ (ਪੰਧੇਰ) ਦੇ ਸੂਬਾ ਆਗੂ ਹਰੀਸ਼ ਨੱਢਾ, ਬਹੁਜਨ ਪਾਰਟੀ ਦੇ ਜਿਲ੍ਹਾ ਪ੍ਰਧਾਨ ਭਜਨ ਲਾਲ, ਸਰਬ ਭਾਰਤ ਨੌਜਵਾਨ ਸਭਾ ਦੇ ਸੂਬਾ ਸਕੱਤਰ ਚਰਨਜੀਤ ਛਾਂਗਾ ਰਾਏ, ਸਾਬਕਾ ਪ੍ਰਧਾਨ ਪਰਮਜੀਤ ਸਿੰਘ ਢਾਬਾਂ, ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਆਗੂ ਰੇਸ਼ਮ ਮਿੱਡਾ, ਕਿਸਾਨ ਯੂਨੀਅਨ ਕਾਦੀਆਂ ਦੇ ਸੂਬਾ ਆਗੂ ਮਾਸਟਰ ਬੂਟਾ ਸਿੰਘ ਆਦਿ ਨੇ ਕਾਮਰੇਡ ਦਰਸ਼ਨ ਲਾਧੂਕਾ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦਿਆਂ ਕਿਹਾ ਕਿ ਕਾਮਰੇਡ ਦਰਸ਼ਨ ਦੀ ਮੌਤ ਨਾਲ ਪਰਿਵਾਰ ਅਤੇ ਸਮਾਜ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ।

ਉਹਨਾਂ ਇਹ ਵੀ ਕਿਹਾ ਕਿ ਕਾਮਰੇਡ ਦਰਸ਼ਨ ਲਾਧੂ ਕਾ ਲੋਕ ਸੰਘਰਸ਼ਾਂ ਦੀ ਜਿੰਦ ਜਾਣ ਸੀ ਕਿਉਂਕਿ ਅਜਿਹਾ ਕੋਈ ਵੀ ਸੰਘਰਸ਼ ਜਾਂ ਮੋਰਚਾ ਨਹੀਂ ਜਿਸ ਵਿੱਚ ਕਾਮਰੇਡ ਦਰਸ਼ਨ ਨੇ ਹਿੱਸਾ ਨਾ ਲਿਆ ਹੋਵੇ। ਕਾਮਰੇਡ ਦਰਸ਼ਨ ਲਾਧੂ ਕਾ ਨੇ ਲੋੜਵੰਦ ਨੂੰ ਜਦੋਂ ਵੀ ਕੋਈ ਲੋੜ ਪਈ ਤਾਂ ਉਹਦੀ ਹਰ ਤਰਾਂ ਦੀ ਮਦਦ ਕੀਤੀ ਹੈ। ਨੌਜਵਾਨਾਂ – ਵਿਦਿਆਰਥੀਆਂ, ਕਿਸਾਨਾਂ, ਮਜ਼ਦੂਰਾਂ, ਔਰਤਾਂ, ਨਰੇਗਾ ਵਰਕਰਾਂ, ਕੰਡਿਆਲੀ ਤਾਰ ਤੋਂ ਪਾਰ ਦੇ ਕਿਸਾਨਾਂ ਆਦਿ ਦੀਆਂ ਮੁਸ਼ਕਲਾਂ ਨੂੰ ਹੱਲ ਕਰਨ ਲਈ ਲੜੇ ਜਾਂਦੇ ਸੰਘਰਸ਼ਾਂ ਨੂੰ ਕਾਮਰੇਡ ਦਰਸ਼ਨ ਲਾਧੂਕਾ ਨੇ ਲਾਲ ਝੰਡਾ ਚੁੱਕ ਕੇ ਅਗਵਾਈ ਕੀਤੀ ਹੈ ਜਿਸ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ ਅਤੇ ਹਮੇਸ਼ਾਂ ਆਉਣ ਵਾਲੀਆਂ ਪੀੜੀਆਂ ਉਹਨਾਂ ਦੇ ਜੀਵਨ ਫਲਸਫੇ ਤੋਂ ਪ੍ਰੇਰਨਾ ਲੈਂਦੀਆਂ ਰਹਿਣਗੀਆਂ।

ਇਸ ਮੌਕੇ ਕਾਮਰੇਡ ਦਰਸ਼ਨ ਲਾਧੂਕਾ ਨੂੰ ਹੋਰਨਾਂ ਤੋਂ ਇਲਾਵਾ ਕਾਮਰੇਡ ਵਧਾਵਾ ਰਾਮ ਯਾਦਗਾਰੀ ਕਮੇਟੀ ਦੇ ਪ੍ਰਧਾਨ ਕਾਮਰੇਡ ਮਹਿੰਗਾ ਰਾਮ ਕਟੈਹੜਾ, ਤਰਕਸ਼ੀਲ ਸੁਸਾਇਟੀ ਦੇ ਜ਼ਿਲ੍ਹਾ ਪ੍ਰਧਾਨ ਡਾਕਟਰ ਸੁਰਿੰਦਰ ਗੰਜੂਆਣਾ, ਆਲ ਇੰਡੀਆ ਸਟੂਡੈਂਟਸ ਦੇ ਸੂਬਾ ਪ੍ਰਧਾਨ ਰਮਨ ਧਰਮੂ ਵਾਲਾ, ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਸੁਰਿੰਦਰ ਲਾਧੂਕਾ, ਸਾਬਕਾ ਸਰਪੰਚ ਰਜਿੰਦਰ ਲਾਧੂਕਾ, ਮੁਲਾਜ਼ਮ ਆਗੂ ਸੁਰਿੰਦਰ ਸੁਆਹ ਵਾਲਾ, ਭਜਨ ਲਾਲ ਰਿਟਾਇਰ ਜੇ.ਈ. ਸ਼ਰਧਾ ਦੇ ਫੁੱਲ ਭੇਟ ਕੀਤੇ।

 

Leave a Reply

Your email address will not be published. Required fields are marked *