Punjab News: ਸਰਵ ਆਂਗਣਵਾੜੀ ਵਰਕਰ ਹੈਲਪਰ ਯੂਨੀਅਨ ਨੇ ਕੇਂਦਰੀ ਮੰਤਰੀ ਸ਼੍ਰੀਮਤੀ ਅਨਪੂਰਨਾ ਦੇਵੀ ਦੇ ਨਾਮ ‘ਤੇ ਸੌਂਪੇ ਸੀਡੀਪੀਓ ਨੂੰ ਮੰਗ ਪੱਤਰ
ਪੰਜਾਬ ਨੈੱਟਵਰਕ, ਅੰਮ੍ਰਿਤਸਰ-
ਸਰਵ ਆਂਗਣਵਾੜੀ ਵਰਕਰ ਹੈਲਪਰ ਯੂਨੀਅਨ ਦੀ ਸੂਬਾ ਪ੍ਰਧਾਨ ਬਰਿੰਦਰਜੀਤ ਕੌਰ ਛੀਨਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਬਲਾਕ ਚੌਗਾਵਾਂ ਤੋਂ ਬਲਾਕ ਮੀਤ ਪ੍ਰਧਾਨ ਸੁਖਰਾਜ ਕੌਰ ਪੱਧਰੀ ਦੀ ਅਗਵਾਈ ਹੇਠ ਬਲਾਕ ਕਮੇਟੀ ਨਾਲ ਸੀ ਡੀ ਪੀ ਓ ਚੋਗਾਵਾਂ ਸ਼੍ਰੀਮਤੀ ਵੀਨਾ ਦੇਵੀ ਨੂੰ ਕੇਂਦਰੀ ਮੰਤਰੀ ਸ਼੍ਰੀਮਤੀ ਅਨਪੂਰਨਾ ਦੇਵੀ ਦੇ ਨਾਮ ਤੇ ਮੰਗ ਪੱਤਰ ਬਾਲ ਵਿਕਾਸ ਪ੍ਰੋਜੈਕਟ ਅਫ਼ਸਰ ਰਾਹੀਂ ਭੇਜੇ ਗਏ।
ਮੰਗ ਪੱਤਰ ਵਿੱਚ ਮੰਗ ਕੀਤੀ ਗਈ ਹੈ ਕਿ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੂੰ ਨਿਊਨਤਮ ਵੇਜਸ ਦੇ ਆਧਾਰ ਤੇ ਵੇਤਨਮਾਨ ਦਿੱਤਾ ਜਾਵੇ।
ਵਰਕਰ ਤੇ ਹੈਲਪਰ ਨੂੰ ਸਰਕਾਰੀ ਕਰਮਚਾਰੀ ਦਾ ਦਰਜਾ ਦਿੱਤਾ ਜਾਵੇ ਜਿਵੇਂ ਕਿ ਗੁਜਰਾਤ ਹਾਈਕੋਰਟ ਨੇ ਪਿਛਲੇ ਦਿਨੀਂ 2024 ਵਿੱਚ ਫ਼ੈਸਲਾ ਦਿੱਤਾ ਸੀ ਕਿ ਆਂਗਣਵਾੜੀ ਵਰਕਰ ਤੇ ਹੈਲਪਰ ਨੂੰ ਸਰਕਾਰੀ ਕਰਮਚਾਰੀ ਮੰਨਿਆ ਜਾਵੇ ਤੇ ਇਸ ਫ਼ੈਸਲੇ ਨੂੰ ਪੂਰੇ ਦੇਸ਼ ਵਿੱਚ ਕੇਂਦਰ ਸਰਕਾਰ ਵੱਲੋਂ ਲਾਗੂ ਕੀਤਾ ਜਾਵੇ।
2022 ਵਿੱਚ ਸੁਪਰੀਮ ਕੋਰਟ ਦੇ ਫ਼ੈਸਲੇ ਨੂੰ ਲਾਗੂ ਕਰਕੇ ਵਰਕਰ ਅਤੇ ਹੈਲਪਰ ਲਈ ਗਰੈਚੁਟੀ ਦਾ ਪ੍ਰਬੰਧ ਕੀਤਾ ਜਾਵੇ। ਇੱਕ ਸਰਕਾਰੀ ਮੁਲਾਜ਼ਮ ਦੀ ਤਰਾਂ ਟੀ ਏ,ਡੀ ਏ ਪੈਨਸ਼ਨ ਦਾ ਪ੍ਰਬੰਧ ਕਰਕੇ ਸਾਰੇ ਸਰਕਾਰੀ ਲਾਭ ਦਿੱਤੇ ਜਾਣ।
ਜਿੰਨੀ ਦੇਰ ਤੱਕ ਇਹ ਸੰਭਵ ਨਹੀਂ ਹੋ ਸਕਦਾ ਉਹਨੀਂ ਦੇਰ ਤੱਕ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਦੇ ਮਾਣਭੱਤੇ ਵਿੱਚ ਮਹਿੰਗਾਈ ਅਨੁਸਾਰ ਢੁਕਵਾਂ ਵਾਧਾ ਕੀਤਾ ਜਾਵੇ ਜੋ ਕਿ 2018 ਵਿੱਚ 1500 ਦਾ ਵਾਅਦਾ ਕਰਨ ਤੋਂ ਬਾਅਦ ਹੁਣ ਤੱਕ ਆਂਗਣਵਾੜੀ ਵਰਕਰ ਅਤੇ ਹੈਲਪਰਾਂ ਨੂੰ ਅੱਖੋਂ ਪਰੋਖੇ ਕੀਤਾ ਜਾ ਰਿਹਾ ਹੈ।
ਮੰਗ ਪੱਤਰ ਸੌਂਪਣ ਵੇਲੇ ਬਲਾਕ ਮੀਤ ਪ੍ਰਧਾਨ ,ਸਰਕਲ ਪ੍ਰਧਾਨ ਬਲਜੀਤ ਕੌਰ,ਹਰਭਜਨ ਕੌਰ,ਦਵਿੰਦਰ ਕੌਰ, ਜੋਗਿੰਦਰ ਕੌਰ, ਰਾਜਵਿੰਦਰ ਕੌਰ,ਕੁਲਦੀਪ ਕੌਰ,ਕੈਸ਼ੀਅਰ ਦਿਲਰਾਜ ਕੌਰ ਪਰਮਜੀਤ ਕੌਰ ਬਲਾਕ ਸਕੱਤਰ ਰਮਨਦੀਪ ਕੌਰ,ਜੋਬਨਜੀਤ ਕੌਰ ਹਾਜ਼ਰ ਸਨ।