ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦਾ ਵਫਦ ਵੱਖ-ਵੱਖ ਮਸਲਿਆਂ ਨੂੰ ਲੈ ਕੇ ਡੀਐਸਪੀ ਗੁਰੂਹਰਸਹਾਏ ਨੂੰ ਮਿਲਿਆ, ਮਸਲੇ ਹੱਲ ਕਰਨ ਦਾ ਭਰੋਸਾ
ਪੰਜਾਬ ਨੈੱਟਵਰਕ, ਗੁਰੂਹਰਸਹਾਏ
ਅੱਜ ਵੱਖ ਵੱਖ ਮਸਲਿਆਂ ਨੂੰ ਲੈਕੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਦਾ ਵਫਦ ਸੂਬਾਈ ਆਗੂ ਅਵਤਾਰ ਸਿੰਘ ਮਹਿਮਾਂ ਦੀ ਅਗਵਾਈ ਵਿੱਚ ਡੀ ਐੱਸ ਪੀ ਗੁਰੂਹਰਸਹਾਏ ਨੂੰ ਮਿਲਿਆ| ਇਸ ਵਕਤ ਡਿਪਟੀ ਪੁਲਿਸ ਕਪਤਾਨ ਨੇ 10 ਫਰਵਰੀ ਤੱਕ ਮਸਲੇ ਹੱਲ ਕਰਨ ਦਾ ਭਰੋਸਾ ਦਿੱਤਾ।
ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਆਗੂਆਂ ਨੇ ਦੱਸਿਆ ਕਿ ਅੱਜ ਦੇ ਮਸਲਿਆ ਵਿੱਚ ਐਮਐਲਏ ਫੌਜਾ ਸਿੰਘ ਸਰਾਰੀ ਵੱਲੋਂ ਆਪਣੇ ਚਚੇਰੇ ਭਰਾ ਉੱਪਰ ਕਰਵਾਇਆ ਮੁਕਦਮਾ ਨੰਬਰ 9/25 ਥਾਣਾ ਗੁਰੂਹਰਸਾਏ, ਪਿੰਡ ਬੁਰਜ ਮੱਖਣ ਸਿੰਘ ਦੇ ਕਿਸਾਨਾਂ ਉੱਪਰ ਮੁਕਦਮਾ 8/24 ਥਾਣਾ ਲੱਖੋ ਕੇ ਬਹਿਰਾਮ, ਪਿੰਡ ਮਹਿਮੇ ਦੇ ਕਿਸਾਨਾਂ ਤੇ ਮੁਕਦਮਾ ਨੰਬਰ 51/20 ਥਾਣਾ ਲੱਖੋ ਕੇ ਬਹਿਰਾਮ, ਪਿੰਡ ਬੋਹੜੀਆ ਦੇ ਕਿਸਾਨਾਂ ਉੱਪਰ ਦਰਜ ਮੁਕਦਮਾ 123/23 ਥਾਣਾ ਗੁਰੂਹਰਸਹਾਇ ਹਨ।
ਆਗੂਆਂ ਨੇ ਕਿਹਾ ਕਿ ਇਹਨਾਂ ਮੁਕਦਮਿਆਂ ਨੂੰ ਰੱਦ ਕਰਾਉਣ ਤੱਕ ਜਥੇਬੰਦੀ ਦਾ ਸੰਘਰਸ਼ ਜਾਰੀ ਰਹੇਗਾ। ਇਸ ਮੌਕੇ ਜਿਲੇ ਦੇ ਮੀਤ ਪ੍ਰਧਾਨ ਰਣਜੀਤ ਸਿੰਘ ਝੋਕ, ਪ੍ਰਧਾਨ ਪ੍ਰਤਾਪ ਸਿੰਘ ਲਖਮੀਰਪੁਰਾ, ਬਲਾਕ ਪ੍ਰਧਾਨ ਗੁਰਭੇਜ ਲੋਹੜਾ ਨਵਾਬ, ਬੂਟਾ ਸਿੰਘ ਹਾਮਦ, ਗੁਰਨਾਮ ਸਿੰਘ ਚੱਕ ਸੋਮੀਆਂ, ਰੇਸ਼ਮ ਸਿੰਘ ਦਿਲਾਰਾਮ, ਸੱਤਵੀਰ ਸਿੰਘ ਮਿਸ਼ਰੀਵਾਲਾ, ਬੂਟਾ ਸਿੰਘ ਤਰਿਡਾ, ਪਰਮਿੰਦਰ ਸਿੰਘ ਲਖਮੀਰਪੁਰਾ, ਨਿਰਭੈ ਸਿੰਘ ਟਾਹਲੀ ਵਾਲਾ, ਬਾਜ ਸਿੰਘ ਬੁਰਜ, ਗੁਰਜੀਤ ਸਿੰਘ ਹਾਮਦ, ਅੰਗਰੇਜ ਸਿੰਘ ਬੋਹੜੀਆਂ, ਕਿਸ਼ੋਰ ਸਿੰਘ ਰਾਣਾ ਪੰਜਗਰਾਈਂ, ਮੱਲ ਸਿੰਘ ਰਾਣਾ ਪੰਜਗਰਾਈਂ ਆਦਿ ਆਗੂ ਹਾਜ਼ਰ ਸਨ।