NEET ‘ਤੇ ਸੁਪਰੀਮ ਕੋਰਟ ਦਾ ਵੱਡਾ ਫ਼ੈਸਲਾ, 1563 ਵਿਦਿਆਰਥੀਆਂ ਨੂੰ ਦੁਬਾਰਾ ਦੇਣੀ ਪਵੇਗੀ ਪ੍ਰੀਖਿਆ
NEET ਪੇਪਰ ਲੀਕ ਘੁਟਾਲਾ 2024: NEET ਮਾਮਲੇ ਦੀ ਸੁਪਰੀਮ ਕੋਰਟ ਵਿੱਚ ਅੱਜ ਫਿਰ ਸੁਣਵਾਈ ਹੋਈ। ਇਸ ਮਾਮਲੇ ‘ਤੇ ਵੱਡਾ ਫੈਸਲਾ ਸੁਣਾਉਂਦੇ ਹੋਏ ਅਦਾਲਤ ਨੇ ਗ੍ਰੇਸ ਅੰਕਾਂ ਵਾਲੇ ਵਿਦਿਆਰਥੀਆਂ ਨੂੰ ਦੁਬਾਰਾ ਪ੍ਰੀਖਿਆ ਦੇਣ ਲਈ ਕਿਹਾ ਹੈ।
ਇਸ ਦੇ ਨਾਲ ਹੀ ਅਦਾਲਤ ਨੇ ਇੱਕ ਵਾਰ ਫਿਰ ਸੁਣਵਾਈ 8 ਜੁਲਾਈ ਤੱਕ ਟਾਲ ਦਿੱਤੀ ਹੈ। ਫਿਜ਼ਿਕਸ ਵਾਲਾ ਦੇ ਸੀਈਓ ਅਲਖ ਪਾਂਡੇ ਦੀ ਪਟੀਸ਼ਨ ‘ਤੇ ਕਾਰਵਾਈ ਕਰਦੇ ਹੋਏ ਸੁਪਰੀਮ ਕੋਰਟ ਨੇ ਫਿਰ ਤੋਂ NTA ਨੂੰ ਨੋਟਿਸ ਭੇਜਿਆ ਹੈ।
ਪਰ ਅਦਾਲਤ ਨੇ ਕਾਊਂਸਲਿੰਗ ਨੂੰ ਰੋਕਣ ਜਾਂ ਜਾਂਚ ਕਰਵਾਉਣ ਲਈ ਕੋਈ ਕਾਰਵਾਈ ਨਹੀਂ ਕੀਤੀ। ਅਦਾਲਤ ਨੇ ਅਗਲੀ ਤਰੀਕ 8 ਜੁਲਾਈ ਰੱਖੀ ਹੈ।
ਖਬਰ ਨੂੰ ਅਪਡੇਟ ਕੀਤਾ ਜਾ ਰਿਹਾ ਹੈ…