All Latest NewsGeneralNews FlashPunjab NewsTOP STORIES

Punjab News: ਸੇਵਾ ਕੇਂਦਰ ਸੋਮਵਾਰ ਨੂੰ ਰਹਿਣਗੇ ਬੰਦ, ਪੜ੍ਹੋ ਪੂਰੀ ਖ਼ਬਰ

 

ਪੰਜਾਬ ਨੈੱਟਵਰਕ, ਮਾਲੇਰਕੋਟਲਾ

Punjab News: ਸੋਮਵਾਰ 17 ਜੂਨ ਨੂੰ ਮਾਲੇਰਕੋਟਲਾ ਦੇ ਸਮੁੱਚੇ ਸੇਵਾ ਕੇਂਦਰ ਬੰਦ ਰਹਿਣਗੇ। ਦਰਅਸਲ, 17 ਜੂਨ 2024 (ਦਿਨ ਸੋਮਵਾਰ) ਨੂੰ ਈਦ-ਉਲ-ਜੁਹਾ ਵਾਲੇ ਮੌਕੇ ਸੇਵਾ ਕੇਂਦਰਾਂ ਵਿੱਚ ਕੰਮ ਕਰਦੇ ਕਰਮਚਾਰੀਆਂ ਲਗਾਈ ਗਈ ਡਿਊਟੀ ਤੋਂ ਛੋਟ ਦੇਣ ਦਾ ਫ਼ੈਸਲਾ ਪ੍ਰਸਾਸ਼ਨ ਵਲੋਂ ਕੀਤਾ ਗਿਆ ਹੈ।

ਜਾਣਕਾਰੀ ਦਿੰਦੇ ਹੋਏ, ਵਧੀਕ ਡਿਪਟੀ ਕਮਿਸ਼ਨਰ ਮਾਲੇਰਕੋਟਲਾ ਰਾਜਪਾਲ ਸਿੰਘ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਸਮੁੱਚੇ ਦੇਸ਼ ਅੰਦਰ ਈਦ-ਉਲ-ਜੁਹਾ (ਬਕਰੀਦ) ਦਾ ਤਿਉਹਾਰ ਮੁਸਲਿਮ ਭਾਈਚਾਰੇ ਵੱਲੋਂ 17 ਜੂਨ 2024 ਨੂੰ ਬੜੀ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ।

ਉਨ੍ਹਾਂ ਦੱਸਿਆ ਕਿ ਜਿਲ੍ਹਾ ਮਾਲੇਰਕੋਟਲਾ ਦੇ ਸਮੁੱਚੇ ਸੇਵਾ ਕੇਂਦਰਾਂ ਵਿੱਚ ਕੰਮ ਕਰਦੇ ਕਰਮਚਾਰੀਆਂ ਨੂੰ ਮਿਤੀ 17 ਜੂਨ 2024 (ਦਿਨ ਸੋਮਵਾਰ) ਨੂੰ ਈਦ-ਉਲ-ਜੁਹਾ ਵਾਲੇ ਮੌਕੇ ਕਿਸੇ ਵੀ ਲਗਾਈ ਗਈ ਡਿਊਟੀ ਤੋਂ ਛੋਟ ਦਿੱਤੀ ਜਾਂਦੀ ਹੈ।

 

Leave a Reply

Your email address will not be published. Required fields are marked *