ਪੰਜਾਬ ‘ਚ ਵੱਡੀ ਵਾਰਦਾਤ! ਗਾਇਕ ਕਰਮਜੀਤ ਅਨਮੋਲ ਦੇ ਗੰਨਮੈਨ ਨਾਲ ਲੁੱਟ, ਖੋਹੀ ਕਾਰ
ਮੀਡੀਆ ਪੀਬੀਐੱਨ, ਚੰਡੀਗੜ੍ਹ-
ਪੰਜਾਬ ਦੇ ਅੰਦਰ ਇੱਕ ਵਾਰ ਫਿਰ ਲੁੱਟ ਦੀ ਵੱਡੀ ਵਾਰਦਾਤ ਵਾਪਰੀ ਹੈ। ਮੀਡੀਆ ਰਿਪੋਰਟਾਂ ਦੇ ਮੁਤਾਬਿਕ ਪੰਜਾਬੀ ਕਲਾਕਾਰ ਕਰਮਜੀਤ ਅਨਮੋਲ ਦੇ ਗੰਨਮੈਨ ਸਰਬਪ੍ਰੀਤ ਸਿੰਘ ਨਾਲ ਲੁੱਟ ਦੀ ਸੂਚਨਾ ਹੈ।
ਜਾਣਕਾਰੀ ਮੁਤਾਬਿਕ ਇਹ ਲੁੱਟ ਦੀ ਘਟਨਾ ਲਾਂਡਰਾ ਨੇੜੇ ਵਾਪਰੀ, ਜਿੱਥੇ ਗਨਮੈਨ ਸਰਬਪ੍ਰੀਤ ਨੂੰ ਪਹਿਲਾਂ ਬੰਦੂਕ ਦੀ ਨੋਕ ‘ਤੇ ਅਗਵਾ ਕੀਤਾ ਗਿਆ, ਫਿਰ ਉਹਦੇ ਕੋਲੋਂ ਕਾਰ ਖੋਹ ਕੇ ਲੁਟੇਰੇ ਫਰਾਰ ਹੋ ਗਏ।
ਖ਼ਬਰਾਂ ਇਹ ਵੀ ਹਨ ਕਿ, ਜਦੋਂ ਸਰਬਪ੍ਰੀਤ ਸਿੰਘ ਨੇ ਲੁਟੇਰਿਆਂ ਦਾ ਵਿਰੋਧ ਕੀਤਾ ਤਾਂ, ਉਨ੍ਹਾਂ ਨੇ ਸਰਬਪ੍ਰੀਤ ਤੇ ਹਮਲਾ ਕਰ ਦਿੱਤਾ, ਜਿਸ ਕਾਰਨ ਉਹ ਜ਼ਖਮੀ ਹੋ ਗਿਆ, ਉਸ ਦਾ ਇਲਾਜ਼ ਹਸਪਤਾਲ ਵਿੱਚ ਜਾਰੀ ਹੈ।