All Latest NewsNews FlashPunjab News

Weather Update: ਪੰਜਾਬ ਦਾ ਅਚਾਨਕ ਬਦਲਿਆ ਮੌਸਮ! IMD ਵੱਲੋਂ ਅਲਰਟ ਜਾਰੀ

 

Weather Update: ਪੰਜਾਬ ਦਾ ਅਚਾਨਕ ਮੌਸਮ ਬਦਲ ਗਿਆ ਹੈ। ਇਸ ਨੂੰ ਲੈ ਕੇ ਇੱਕ ਵਾਰ ਫਿਰ ਪੱਛਮੀ ਗੜਬੜੀ ਨੂੰ ਲੈ ਕੇ IMD ਵੱਲੋਂ ਅਲਰਟ ਜਾਰੀ ਕੀਤਾ ਗਿਆ ਹੈ। ਮੌਸਮ ਵਿਭਾਗ ਨੇ ਕਿਹਾ ਕਿ ਇਹ ਗੜਬੜੀ ਇਕ ਵਾਰ ਫਿਰ ਪੱਛਮੀ ਹਿਮਾਲੀਅਨ ਖੇਤਰ ਯਾਨੀ ਜੰਮੂ-ਕਸ਼ਮੀਰ ਦੇ ਹਿੱਸੇ ਵਿੱਚ ਸਰਗਰਮ ਹੋ ਰਹੀ ਹੈ।

ਇਸ ਕਾਰਨ ਮੈਦਾਨੀ ਇਲਾਕਿਆਂ ਖਾਸ ਕਰਕੇ ਪੰਜਾਬ, ਹਰਿਆਣਾ, ਦਿੱਲੀ, ਉੱਤਰ ਪ੍ਰਦੇਸ਼ ਅਤੇ ਬਿਹਾਰ ਵਿਚ ਤੇਜ਼ ਰਫ਼ਤਾਰ ਹਵਾਵਾਂ ਚੱਲਣਗੀਆਂ। ਮੌਸਮ ਵਿਭਾਗ ਵੱਲੋਂ ਇੱਕ ਹੋਰ ਅਲਰਟ ਜਾਰੀ ਕੀਤਾ ਗਿਆ ਹੈ, 9 ਮਾਰਚ ਤੋਂ ਸਰਗਰਮ ਹੋਣ ਵਾਲੀ ਇਸ ਗੜਬੜੀ ਕਾਰਨ ਮੈਦਾਨੀ ਇਲਾਕਿਆਂ ਵਿੱਚ ਮੀਂਹ ਪੈ ਸਕਦਾ ਹੈ।

ਮੌਸਮ ਵਿਭਾਗ ਨੇ ਵਧਦੇ ਤਾਪਮਾਨ ਅਤੇ ਬਾਰਿਸ਼ ਦੋਵਾਂ ਦੀ ਭਵਿੱਖਬਾਣੀ ਜਾਰੀ ਕੀਤੀ ਹੈ। ਮੌਸਮ ਵਿਭਾਗ ਮੁਤਾਬਕ ਉੱਤਰ ਪੂਰਬੀ ਰਾਜ ਅਤੇ ਦਾਰਜੀਲਿੰਗ ਵਿੱਚ ਅੱਜ ਘੱਟ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਤੋਂ ਇਲਾਵਾ ਅਰੁਣਾਚਲ ਪ੍ਰਦੇਸ਼, ਅਸਾਮ ਅਤੇ ਮੇਘਾਲਿਆ ਦੇ ਕੁਝ ਇਲਾਕਿਆਂ ‘ਚ ਵੀ ਮੀਂਹ ਪੈ ਸਕਦਾ ਹੈ।

ਨਾਲ ਹੀ, ਮੌਸਮ ਵਿਭਾਗ ਨੇ ਕਿਹਾ ਕਿ ਦਿੱਲੀ ਐਨਸੀਆਰ ਅਤੇ ਬਿਹਾਰ ਸਮੇਤ ਖੇਤਰਾਂ ਵਿੱਚ ਤਾਪਮਾਨ ਵਿੱਚ ਵਾਧਾ ਮਹਿਸੂਸ ਕੀਤਾ ਜਾਵੇਗਾ। ਇਸ ਤੋਂ ਇਲਾਵਾ ਕੋਂਕਣ, ਗੋਆ, ਕੇਰਲ, ਮਾਹੇ, ਤੱਟਵਰਤੀ ਆਂਧਰਾ ਪ੍ਰਦੇਸ਼ ਅਤੇ ਤੱਟਵਰਤੀ ਕਰਨਾਟਕ ਵਿੱਚ ਤਾਪਮਾਨ ਉੱਚਾ ਰਹੇਗਾ ਅਤੇ ਨਮੀ ਪਰੇਸ਼ਾਨੀ ਪੈਦਾ ਕਰੇਗੀ।

 

Leave a Reply

Your email address will not be published. Required fields are marked *